
ਕਲਕੱਤਾ ਦੇ ਅਲੀਪੁਰ ਚਿੜੀਆਂ ਘਰ ਵਿਚ ਸ਼ੁਕਰਵਾਰ ਨੂੰ ਜਾਨਵਰ ਦੇ ਬਾੜੇ ਵਿਚ ਦਾਖਲ...
ਕਲਕੱਤਾ: ਕਲਕੱਤਾ ਦੇ ਅਲੀਪੁਰ ਚਿੜੀਆਂ ਘਰ ਵਿਚ ਸ਼ੁਕਰਵਾਰ ਨੂੰ ਜਾਨਵਰ ਦੇ ਬਾੜੇ ਵਿਚ ਦਾਖਲ ਹੋਣ ਤੋਂ ਬਾਅਦ ਸ਼ੇਰ ਵੱਲੋਂ ਕੀਤੇ ਗਏ ਹਮਲੇ ਵਿਚ 40 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ੇਰ ਦੇ ਬਾੜੇ ਵਿਚ ਦਾਖਲ ਹੋਣ ਵਾਲੇ ਵਿਅਕਤੀ ਦੀ ਪਹਿਚਾਣ ਗੌਤਮ ਗੁਚੈਤ ਦੇ ਰੂਪ ਵਜੋਂ ਹੋਈ ਹੈ।
Lion
ਅਧਿਕਾਰੀਆਂ ਅਨੁਸਾਰ, ਉਹ ਨਸ਼ੇ ਵਿਚ ਸੀ। ਇਕ ਅਧਿਕਾਰੀ ਨੇ ਦੱਸਿਆ, ਇਹ ਘਟਨਾ ਅੱਜ ਸਵੇਰੇ ਲਗਪਗ 11.30 ਵਜੇ ਦੀ ਹੈ। ਜਦੋਂ ਚਿੜੀਆਂ ਘਰ ਵਿਚ ਜਾਣ ਤੋਂ ਬਾਦ ਵਿਅਕਤੀ ਕਿਸੇ ਤਰ੍ਹਾਂ ਬਾੜੇ ਦੀ ਕੰਧ ਉਤੇ ਚੜ੍ਹਨ ਤੋਂ ਬਾਅਦ ਦੋ ਜਾਲੀਦਾਰ ਬਾਉਂਡਰੀ ਨੂੰ ਪਾਰ ਕਰਕੇ ਉਸਦੇ ਅੰਦਰ ਦਾਖਲ ਹੋ ਗਿਆ। ਸ਼ੇਰ ਉਸ ਸਮੇਂ ਅਪਣੇ ਪਿੰਜਰੇ ਤੋਂ ਬਾਹਰ ਸੀ ਅਤੇ ਉਸਨੇ ਵਿਅਕਤੀ ਉਤੇ ਹਮਲਾ ਕਰ ਦਿੱਤਾ। ਉਹ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਗਿਆ। ਉਸਦੇ ਮੋਢੇ ਅਤੇ ਗਰਦਨ ਉਤੇ ਸੱਟ ਵੱਜੀ ਹੈ।
Lion Safari
ਅਧਿਕਾਰੀ ਨੇ ਕਿਹਾ ਕਿ ਹੋਰ ਯਾਤਰੀਆਂ ਵੱਲੋਂ ਖਬਰ ਦਿੱਤੇ ਜਾਣ ਉਤੇ ਸੁਰੱਖਿਆ ਕਰਮੀਆਂ ਨੇ ਉਸ ਵਿਅਕਤੀ ਨੂੰ ਬਚਾਇਆ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਉਸਨੂੰ ਐਸਐਸਕੇਐਮ ਹਸਪਤਾਲ ਵਿਚ ਭੇਜਿਆ। ਅਧਿਕਾਰੀਆਂ ਅਨੁਸਾਰ, ਇਸ ਵਿਅਕਤੀ ਨੇ ਜੂ ਵਿਚ ਦਾਖਲ ਹੋਣ ਲਈ ਟਿਕਟ ਖਰੀਦਿਆ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਇਕ ਘਟਨਾ ਸਾਲ 2018 ਵਿਚ ਕੇਰਲ ਵਿਚ ਹੋਈ ਸੀ।