
Bus and oil tanker collided: ਬੱਸ ਤੇ ਤੇਲ ਟੈਂਕਰ ਦੀ ਹੋਈ ਟੱਕਰ, ਲੋਕ ਜ਼ਖ਼ਮੀਆਂ ਨੂੰ ਛੱਡ ਤੇਲ ਲੱਗੇ ਭਰਨ
ਮੌਕੇ ’ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਹਟਾਉਣ ਲਈ ਕੀਤੀ ਤਾਕਤ ਦੀ ਵਰਤੋਂ
Bus and oil tanker collided: ਬੁੱਧਵਾਰ ਸਵੇਰੇ 7:30 ਵਜੇ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਅਚਾਨਕ ਹੰਗਾਮਾ ਹੋ ਗਿਆ। ਇੱਥੇ ਲਖਨਊ ਤੋਂ ਆਗਰਾ ਜਾ ਰਹੀ ਯਾਤਰੀਆਂ ਨਾਲ ਭਰੀ ਇੱਕ ਬੱਸ ਚੌਲਾਂ ਦੇ ਤੇਲ ਨਾਲ ਭਰੇ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ’ਚ ਬੱਸ ਵਿੱਚ ਬੈਠੇ ਦੋ ਯਾਤਰੀ ਜ਼ਖ਼ਮੀ ਹੋ ਗਏ। ਮੌਕੇ ’ਤੇ ਚੀਕ-ਚਿਹਾੜਾ ਪੈ ਰਿਹਾ ਸੀ। ਇਸ ਦੌਰਾਨ, ਲੋਕ ਸੜਕ ’ਤੇ ਡੁੱਲ ਰਹੇ ਤੇਲ ਨੂੰ ਲੁੱਟਣ ਲਈ ਬਾਲਟੀਆਂ, ਡਰੰਮ ਅਤੇ ਕਟਰ ਲੈ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਸੜਕ ’ਤੇ ਲੁੱਟ-ਖਸੁੱਟ ਦਾ ਮਾਹੌਲ ਸੀ। ਲੋਕਾਂ ਨੇ ਵੱਡੀ ਮਾਤਰਾ ਵਿੱਚ ਤੇਲ ਭਰਨਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੂੰ ਲੋਕਾਂ ਨੂੰ ਉੱਥੋਂ ਹਟਾਉਣ ਲਈ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ।
ਇਹ ਹਾਦਸਾ ਆਗਰਾ ਦੇ ਫ਼ਤਿਹਾਬਾਦ ਥਾਣਾ ਖੇਤਰ ਵਿਚ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਗਰਾ-ਲਖਨਊ ਐਕਸਪ੍ਰੈਸਵੇਅ ਦੇ 34,800 ਕਿਲੋਮੀਟਰ ’ਤੇ ਇੱਕ ਬੱਸ ਅਤੇ ਇੱਕ ਟੈਂਕਰ ਦੀ ਅਚਾਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਤੇਲ ਲੈ ਕੇ ਜਾ ਰਹੇ ਟੈਂਕਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ। ਤੇਲ ਸੜਕ ’ਤੇ ਡੁੱਲਣ ਲੱਗ ਗਿਆ। ਜਦੋਂ ਆਸ-ਪਾਸ ਦੇ ਲੋਕਾਂ ਨੇ ਇਹ ਹਾਦਸਾ ਦੇਖਿਆ ਤਾਂ ਉਹ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਲਦੀ ਹੀ, ਨੇੜਲੇ ਪਿੰਡਾਂ ਦੇ ਲੋਕ ਆਪਣੇ ਘਰਾਂ ਤੋਂ ਬਾਲਟੀਆਂ, ਡਰਮ, ਗਮਲੇ ਆਦਿ ਲੈ ਆਏ।
ਉਨ੍ਹਾਂ ਨੇ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਕਿਸੇ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਵੀ ਉੱਥੋਂ ਹਟਣ ਲਈ ਤਿਆਰ ਨਹੀਂ ਜਾਪਿਆ ਤਾਂ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਭਜਾ ਦਿੱਤਾ। ਜਿਸ ਤੋਂ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਿਆ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
(For more news apart from Road accident Latest News, stay tuned to Rozana Spokesman)