ਕੀ ਵਿਟਾਮਿਨ D ਨਾਲ ਕੋਰੋਨਾ ਨੂੰ ਦਿੱਤੀ ਜਾ ਸਕਦੀ ਹੈ ਮਾਤ? ਮਿਲੇ ਹੈਰਾਨ ਕਰਨ ਵਾਲੇ ਨਤੀਜੇ
Published : Apr 19, 2020, 5:13 pm IST
Updated : Apr 19, 2020, 5:13 pm IST
SHARE ARTICLE
can vitamin d help fight against the corona virus
can vitamin d help fight against the corona virus

ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੇ ਅਨੁਸਾਰ ਸਪੇਨ ਦੇ ਵਿਗਿਆਨੀ ਇਨ੍ਹੀਂ ਦਿਨੀਂ...

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਇਕ ਲੱਖ ਸੱਠ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਲੱਖ ਤੋਂ ਜ਼ਿਆਦਾ ਲੋਕ ਇਸ ਸਮੇਂ ਕੋਰੋਨਾ ਨਾਲ ਪੀੜਤ ਹਨ। ਇਸ ਖਤਰਨਾਕ ਵਾਇਰਸ ਨੇ ਤਕਰੀਬਨ ਪੰਜ ਮਹੀਨੇ ਪਹਿਲਾਂ ਚੀਨ ਵਿੱਚ ਦਸਤਕ ਦਿੱਤੀ ਸੀ ਪਰ ਹੁਣ ਤੱਕ ਦੁਨੀਆ ਦਾ ਕੋਈ ਵੀ ਵਿਗਿਆਨੀ ਵੈਕਸੀਨ ਬਣਾਉਣ ਵਿੱਚ ਸਫਲ ਨਹੀਂ ਹੋ ਸਕਿਆ ਹੈ।

Vitamin D deficiencyVitamin D 

ਇਸ ਦੌਰਾਨ ਕੋਰੋਨਾ ਵਿਰੁੱਧ ਲੜਾਈ ਵਿਚ ਵਿਗਿਆਨੀਆਂ ਨੂੰ ਵਿਟਾਮਿਨ ਡੀ ਦੀ ਵਰਤੋਂ ਨਾਲ ਕੁਝ ਚੰਗੇ ਨਤੀਜੇ ਮਿਲੇ ਹਨ।

ਵਿਟਾਮਿਨ ਡੀ ਨਾਲ ਹੋ ਰਿਹਾ ਹੈ ਫ਼ਾਇਦਾ?

Vitamin DVitamin D

ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੇ ਅਨੁਸਾਰ ਸਪੇਨ ਦੇ ਵਿਗਿਆਨੀ ਇਨ੍ਹੀਂ ਦਿਨੀਂ ਵਿਟਾਮਿਨ ਡੀ ‘ਤੇ ਖੋਜ ਕਰ ਰਹੇ ਹਨ। ਇੱਥੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਟਾਮਿਨ ਡੀ ਦੀ ਵਰਤੋਂ ਨਾਲ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ ਜਾਂ ਨਹੀਂ। ਦਸ ਹਫ਼ਤਿਆਂ ਦੀ ਇਹ ਅਜ਼ਮਾਇਸ਼ ਕੋਰੋਨਾ ਦੇ 200 ਮਰੀਜ਼ਾਂ 'ਤੇ ਕੀਤੀ ਜਾ ਰਹੀ ਹੈ। ਵਿਟਾਮਿਨ ਡੀ ਸੂਰਜ ਦੀ ਰੌਸ਼ਨੀ (ਧੁੱਪ) ਤੋਂ ਪੈਦਾ ਹੁੰਦਾ ਹੈ। ਵਿਗਿਆਨੀ ਦਾਅਵਾ ਕਰਦੇ ਹਨ ਕਿ ਇਸ ਨਾਲ ਮਨੁੱਖਾਂ ਦੇ ਇਮਿਊਨਿਟੀ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ।

Vitamin DVitamin D

ਵਿਟਾਮਿਨ ਡੀ ਤੋਂ ਮਰੀਜ਼ਾਂ ਨੂੰ ਹੋਇਆ ਫਾਇਦਾ

ਡਬਲਿਨ ਵਿਚ ਟ੍ਰਿਨਿਟੀ ਕਾਲਜ ਦੇ ਇਕ ਤਾਜ਼ਾ ਅਧਿਐਨ ਨੇ ਦਿਖਾਇਆ ਹੈ ਕਿ ਵਿਟਾਮਿਨ ਡੀ ਸਪਲੀਮੈਂਟਸ ਲੈਣ ਨਾਲ ਛਾਤੀ ਦੇ ਵਾਇਰਸ ਵਿਚ 50 ਪ੍ਰਤੀਸ਼ਤ ਦੀ ਕਮੀ ਆਈ ਹੈ। ਯੂਨੀਵਰਸਿਟੀ ਆਫ ਸਸੇਕਸ ਦੇ ਡਾਕਟਰ ਮੈਕੋਚੀ ਦਾ ਕਹਿਣਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਤਾਂ ਜ਼ੁਕਾਮ ਹੋਣ ਦਾ ਖ਼ਤਰਾ ਤਿੰਨ ਤੋਂ ਚਾਰ ਗੁਣਾ ਵੱਧ ਜਾਂਦਾ ਹੈ।

Vitamin D can improve the MalnutritionVitamin D 

ਅਜਿਹੀ ਸਥਿਤੀ ਵਿਚ ਜੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਤਾਂ ਕੋਰੋਨਾ ਵਾਇਰਸ ਦਾ ਖਤਰਾ ਵੱਧ ਜਾਂਦਾ ਹੈ। ਕੋਰੋਨਾ ਆਮ ਤੌਰ ਤੇ ਸਾਹ ਪ੍ਰਣਾਲੀ ਤੇ ਹਮਲਾ ਕਰਦਾ ਹੈ ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।

ਵਿਟਾਮਿਨ ਡੀ ਦੇ ਕੁਝ ਹੋਰ ਫਾਇਦੇ

ਸਰੀਰ ਵਿਚ ਵਿਟਾਮਿਨ ਡੀ ਦੀ ਘਾਟ ਕਾਰਨ ਵਾਲ ਖੁਸ਼ਕ ਹੋ ਸਕਦੇ ਹਨ। ਵਾਲਾਂ ਨੂੰ ਨਰਮ ਬਣਾਉਣ ਲਈ ਵਿਟਾਮਿਨ ਡੀ ਦਾ ਸੇਵਨ ਬਹੁਤ ਜ਼ਰੂਰੀ ਹੈ। ਇਹ ਵਿਟਾਮਿਨ ਸਾਡੇ ਸਰੀਰ ਵਿਚ ਕੁਦਰਤੀ ਤੌਰ 'ਤੇ ਪੈਦਾ ਹੁੰਦਾ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਘਾਟ ਨੂੰ ਪੂਰਾ ਕਰਨ ਲਈ ਅੰਡੇ ਅਤੇ ਮਾਸ, ਮੱਛੀ ਖਾਓ। ਤੁਹਾਨੂੰ ਆਪਣੀ ਖੁਰਾਕ ਵਿਚ ਪਨੀਰ,  ਸੋਇਆ ਦੁੱਧ ਅਤੇ ਮਸ਼ਰੂਮਜ਼ ਸ਼ਾਮਲ ਕਰਨੇ ਚਾਹੀਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement