
ਅਮਰੀਕਾ-ਚੀਨ ਵਿਚ ਜਾਰੀ ਆਰੋਪ ਦੇ ਚਲਦੇ ਉਹ ਡਾਕਟਰ ਸਾਹਮਣੇ ਆਈ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤਕ ਪਹੁੰਚ ਗਿਆ ਹੈ ਅਤੇ ਚੀਨ ਤੋਂ ਬਾਅਦ ਇਸ ਨੇ ਯੂਰੋਪ ਅਤੇ ਅਮਰੀਕਾ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਦੀ ਸ਼ੁਰੂਆਤ ਵੁਹਾਨ ਦੇ ਇਕ ਵੇਟ ਮਾਰਕਿਟ ਤੋਂ ਹੋਈ ਮੰਨੀ ਜਾਂਦੀ ਹੈ। ਪਰ ਅਮਰੀਕਾ ਸਮੇਤ ਕਈ ਹੋਰ ਦੇਸ਼ ਇਸ ਨੂੰ ਵੁਹਾਨ ਲੈਬ ਵਿਚ ਬਣਾਏ ਜਾਣ ਦੀ ਥਿਊਰੀ ਦਾ ਵੀ ਜ਼ਿਕਰ ਕਰਦੇ ਰਹੇ ਹਨ।
Covid 19
ਅਮਰੀਕਾ-ਚੀਨ ਵਿਚ ਜਾਰੀ ਆਰੋਪ ਦੇ ਚਲਦੇ ਉਹ ਡਾਕਟਰ ਸਾਹਮਣੇ ਆਈ ਹੈ ਜਿਸ ਨੇ ਕੋਰੋਨਾ ਦੇ ਪਹਿਲੇ ਮਰੀਜ਼ ਦਾ ਇਲਾਜ ਕੀਤਾ ਸੀ। ਚੀਨ ਦੀ ਸਰਕਾਰੀ ਮੀਡੀਆ ਮੁਤਾਬਕ ਕੋਰੋਨਾ ਵਾਇਰਸ ਦਾ ਪਿਛਲੇ ਸਾਲ ਦਸੰਬਰ ਵਿਚ ਵੁਹਾਨ ਦੀ ਇਕ ਬਜ਼ੁਰਗ ਔਰਤ ਵਿਚ ਸਭ ਤੋਂ ਪਹਿਲਾਂ ਪਤਾ ਚਲਿਆ ਸੀ। ਇਹ ਔਰਤ ਇਲਾਜ ਲਈ ਸਭ ਤੋਂ ਪਹਿਲਾਂ ਝਾਂਗ ਜਿਕਿਸ਼ਿਆਨ ਨਾਮ ਦੀ ਇਕ ਮਹਿਲਾ ਡਾਕਟਰ ਕੋਲ ਗਈ ਸੀ ਜਿੱਥੇ ਉਹਨਾਂ ਦਾ ਸੀਟੀ ਸਕੈਨ ਕੀਤਾ ਗਿਆ ਸੀ।
corona
ਚੀਨ ਦਾ ਦਾਅਵਾ ਹੈ ਕਿ ਇਹ ਉਹ ਪਹਿਲੀ ਮਹਿਲਾ ਡਾਕਟਰ ਹੈ ਜਿਹਨਾਂ ਨੇ ਇਸ ਵਾਇਰਸ ਬਾਰੇ ਪਹਿਲੀ ਵਾਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ। ਵੁਹਾਨ ਪ੍ਰਸ਼ਾਸਨ ਨੇ ਡਾਕਟਰ ਦੇ ਇਸ ਯੋਗਦਾਨ ਲਈ ਉਹਨਾਂ ਦੀ ਤਾਰੀਫ ਵੀ ਕੀਤੀ ਹੈ।
CORONA
ਸਾਹ ਦੀਆਂ ਬਿਮਾਰੀਆਂ ਦਾ ਇਲਾਜ ਕਰਦੀ ਹੈ ਝਾਂਗ
ਵੁਹਾਨ ਦੀ ਸਾਹ ਸਬੰਧੀ ਡਾਕਟਰ ਝਾਂਗ ਨੇ ਕੋਰੋਨਾ ਦੇ ਇਸ ਪਹਿਲੇ ਕੇਸ ਦੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ 26 ਦਸੰਬਰ ਨੂੰ ਵੁਹਾਨ ਦੇ ਆਸ ਪਾਸ ਦਾ ਇਕ ਬਜ਼ੁਰਗ ਜੋੜਾ ਚੀਨੀ ਅਤੇ ਪੱਛਮੀ ਦਵਾਈ ਦੇ ਹੁਬਾਈ ਸੂਬਾਈ ਹਸਪਤਾਲ ਪਹੁੰਚਿਆ ਸੀ। ਔਰਤ ਦੀ ਜਾਂਚ ਕੀਤੀ ਗਈ ਅਤੇ ਵਾਇਰਸ ਸਾਹਮਣੇ ਆਇਆ, ਹਾਲਾਂਕਿ ਉਸ ਸਮੇਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਇੰਨੀ ਵੱਡੀ ਚੁਣੌਤੀ ਸਾਬਤ ਹੋਵੇਗੀ।
Corona virus
ਸਾਹ ਅਤੇ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਡਾਇਰੈਕਟਰ ਝਾਂਗ ਨੇ ਇਸ ਕੇਸ ਬਾਰੇ ਪਹਿਲਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜ਼ੁਰਗ ਜੋੜੇ ਨੂੰ ਬੁਖਾਰ, ਖੰਘ ਅਤੇ ਥਕਾਵਟ ਵਰਗੇ ਲੱਛਣ ਸਨ ਜੋ ਫਲੂ ਜਾਂ ਨਮੂਨੀਆ ਵਰਗੇ ਲੱਗਦੇ ਸਨ। ਅਧਿਕਾਰਤ ਸੰਵਾਦ ਕਮੇਟੀ ਸਿਨਹੂਆ ਅਨੁਸਾਰ ਪਰ ਜਦੋਂ ਅਗਲੇ ਦਿਨ ਸੀਟੀ ਸਕੈਨ 54 ਸਾਲਾ ਝਾਂਗ ਕੋਲ ਪਹੁੰਚਿਆ ਤਾਂ ਉਸ ਨੇ ਫਲੂ ਜਾਂ ਆਮ ਨਮੂਨੀਆ ਤੋਂ ਕੁਝ ਵੱਖਰਾ ਵੇਖਿਆ।
Corona
ਸਾਲ 2003 ਵਿਚ ਫੈਲੀ ਸਾਹ ਦੀ ਮਹਾਂਮਾਰੀ ਦੌਰਾਨ ਵੁਹਾਨ ਵਿਚ ਮੈਡੀਕਲ ਮਾਹਰ ਦੇ ਰੂਪ ਵਿਚ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਚੁੱਕੀ ਝਾਂਗ ਦਾ ਉਹ ਅਨੁਭਵ ਇਸ ਮੌਕੇ ਤੇ ਕੰਮ ਆਇਆ ਅਤੇ ਉਹਨਾਂ ਨੂੰ ਮਹਾਂਮਾਰੀ ਦੇ ਸੰਕੇਤ ਦੀ ਜਾਣਕਾਰੀ ਮਿਲੀ। ਉਹਨਾਂ ਨੇ ਬਜ਼ੁਰਗ ਜੋੜੇ ਦੇ ਸੀਟੀ ਸਕੈਨ ਦੇਖਣ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਬੁਲਾਇਆ ਅਤੇ ਉਸ ਨੂੰ ਵੀ ਸੀਟੀ ਸਕੈਨ ਕਰਵਾਉਣ ਲਈ ਕਿਹਾ ਗਿਆ। ਝਾਂਗ ਨੇ ਦਸਿਆ ਕਿ ਉਹਨਾਂ ਦੇ ਪਹਿਲੇ ਬੇਟੇ ਨੇ ਜਾਂਚ ਲਈ ਇਨਕਾਰ ਕਰ ਦਿੱਤਾ।
ਉਸ ਨੂੰ ਕੋਈ ਲੱਛਣ ਜਾਂ ਪਰੇਸ਼ਾਨੀ ਨਹੀਂ ਸੀ ਅਤੇ ਉਸ ਨੂੰ ਲੱਗਿਆ ਕਿ ਉਹ ਉਹਨਾਂ ਤੋਂ ਪੈਸੇ ਕਮਾਉਣ ਬਾਰੇ ਸੋਚ ਰਹੇ ਹਨ। ਪਰ ਝਾਂਗ ਦੇ ਦਬਾਅ ਕਾਰਨ ਉਸ ਨੇ ਅਪਣੀ ਜਾਂਚ ਕਰਵਾਈ ਅਤੇ ਦੂਜਾ ਸਬੂਤ ਵੀ ਸਾਹਮਣੇ ਆ ਗਿਆ। ਉਹਨਾਂ ਦੇ ਬੇਟੇ ਦੇ ਫੇਫੜਿਆਂ ਵਿਚ ਉਹੀ ਲੱਛਣ ਸਨ ਜੋ ਉਸ ਦੇ ਮਾਤਾ ਪਿਤਾ ਵਿਚ ਸਨ।
Corona virus
ਝਾਂਗ ਨੇ ਸ਼ਿਨਹੁਆ ਨੂੰ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਇਕੋ ਹੀ ਬਿਮਾਰੀ ਹੋਵੇ ਜਦੋਂ ਤਕ ਇਹ ਛੂਤ ਵਾਲੀ ਬਿਮਾਰੀ ਨਾ ਹੋਵੇ। ਇਸ ਤੋਂ ਬਾਅਦ ਠੀਕ ਅਗਲੇ ਦਿਨ 27 ਦਸੰਬਰ ਨੂੰ ਹਸਪਤਾਲ ਵਿਚ ਇਕ ਹੋਰ ਮਰੀਜ਼ ਆਇਆ ਅਤੇ ਉਸ ਵਿਚ ਵੀ ਇਹੀ ਲੱਛਣ ਸਨ। ਚਾਰਾਂ ਦੇ ਖੂਨ ਦੀ ਜਾਂਚ ਤੋਂ ਵਾਇਰਸ ਦਾ ਪਤਾ ਚਲ ਰਿਹਾ ਸੀ।
Zhang Jixian
ਝਾਂਗ ਨੇ ਉਹਨਾਂ ਦੇ ਇਨਫਲੂਐਨਜ਼ਾ ਸਬੰਧੀ ਕਈ ਟੈਸਟ ਕਰਵਾਏ ਪਰ ਉਹਨਾਂ ਦੇ ਨਤੀਜਿਆਂ ਵਿਚ ਕੁੱਝ ਨਹੀਂ ਮਿਲਿਆ। ਉਦੋਂ ਝਾਂਗ ਨੇ ਹਸਪਤਾਲ ਨੂੰ ਇਕ ਰਿਪੋਰਟ ਸੌਂਪੀ ਅਤੇ ਉਸ ਨੂੰ ਅੱਗੇ ਜ਼ਿਲ੍ਹਾ ਪੱਧਰ ਰੋਗ ਨਿਯੰਤਰ ਅਤੇ ਰੋਕਥਾਮ ਕੇਂਦਰ ਨੂੰ ਸੌਂਪਿਆ ਗਿਆ। ਉਹਨਾਂ ਕਿਹਾ ਕਿ ਰਿਪੋਰਟ ਇਹ ਸੀ ਕਿ ਉਹਨਾਂ ਨੇ ਇਕ ਵਾਇਰਸ ਰੋਗ ਦਾ ਪਤਾ ਲੱਗਿਆ ਹੈ ਅਤੇ ਇਹ ਵਾਇਰਸ ਹੈ।
ਉਦੋਂ ਝਾਂਗ ਨੂੰ ਬਿਲਕੁੱਲ ਵੀ ਪਤਾ ਨਹੀਂ ਸੀ ਕਿ ਇਹ ਇਕ ਅਜਿਹੀ ਬਿਮਾਰੀ ਦੀ ਪਹਿਲੀ ਰਿਪੋਰਟ ਵਿਚ ਸ਼ਾਮਲ ਹੋਵੇਗੀ ਜੋ ਪੀਪੁਲਸ ਰੀਪਬਲਿਕ ਆਫ ਚਾਇਨਾ ਦੀ ਸਥਾਪਨਾ ਤੋਂ ਬਾਅਦ ਬਹੁਤ ਤੇਜ਼ੀ ਨਾਲ ਫੈਲੀ ਉਸ ਨਾਲ ਬਹੁਤ ਜ਼ਿਆਦਾ ਵਾਇਰਸ ਫੈਲਿਆ ਅਤੇ ਉਸ ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।