
ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਸਮੁੱਚੇ 51 ਮਰੀਜ਼ ਤੰਦਰੁਸਤ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ
ਬਨੂੜ, 18 ਅਪ੍ਰੈਲ (ਅਵਤਾਰ ਸਿੰਘ) :ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਸਮੁੱਚੇ 51 ਮਰੀਜ਼ ਤੰਦਰੁਸਤ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਸਮੁੱਚੇ ਮਰੀਜ਼ ਠੀਕ ਹਨ। ਉਨ੍ਹਾਂ ਦਸਿਆ ਕਿ ਕੁੱਝ ਦਿਨ ਪਹਿਲਾਂ ਸਾਹ ਦੀ ਤਕਲੀਫ਼ ਕਾਰਨ ਜਿਹੜੇ ਮਰੀਜ਼ ਨੂੰ ਵਾਰਡ ਵਿਚੋਂ ਆਈਸੀਯੂ ਵਿਚ ਸਿਫ਼ਟ ਕੀਤਾ ਗਿਆ ਸੀ,
ਅੱਜ ਉਸ ਨੂੰ ਚੰਗੀ ਤਰ੍ਹਾਂ ਤੰਦਰੁਸਤ ਹੋਣ ਉਤੇ ਆਈਸੀਯੂ ਤੋਂ ਮੁੜ ਵਾਰਡ ਵਿਚ ਤਬਦੀਲ ਕਰ ਦਿਤਾ ਹੈ। ਉਨ੍ਹਾਂ ਦਸਿਆ ਕਿ 14 ਦਿਨ ਪੂਰੇ ਹੋਣ ਤੇ ਤਿੰਨ ਮਰੀਜ਼ਾਂ ਦੀ ਰਿਪੋਰਟ ਨੇਗੈਟਿਵ ਆਈ ਹੈ ਤੇ ਦੂਜੀ ਵਾਰ ਮੁੜ ਖ਼ੂਨ ਦੇ ਸੈਂਪਲ ਭੇਜੇ ਗਏ ਸਨ, ਪਰ ਅੱਜ ਉਨ੍ਹਾਂ ਰੀਪੋਰਟ ਨਹੀ ਆ ਸਕੀ। ਉਨ੍ਹਾਂ ਕਿਹਾ ਕਿ ਇਨਾਂ ਦੀ ਰੀਪੋਰਟ ਭਲਕੇ ਆ ਜਾਵੇਗੀ। ਜੇ ਨੇਗੈਟਿਵ ਪਾਈ ਗਈ ਤਾਂ ਹਸਪਤਾਲ ਤੋਂ ਛੁੱਟੀ ਦੇ ਦਿਤੀ ਜਾਵੇਗੀ।