Lok Sabha Elections 2024: ਨਿਤਿਨ ਗਡਕਰੀ ਨੇ ਨਾਗਪੁਰ 'ਚ ਪਾਈ ਵੋਟ; ਵੱਡੇ ਫਰਕ ਨਾਲ ਜਿੱਤ ਦਾ ਭਰੋਸਾ ਜਤਾਇਆ
Published : Apr 19, 2024, 12:00 pm IST
Updated : Apr 19, 2024, 12:00 pm IST
SHARE ARTICLE
Lok Sabha polls 2024: Gadkari casts his vote in Nagpur
Lok Sabha polls 2024: Gadkari casts his vote in Nagpur

ਗਡਕਰੀ ਤੀਜੀ ਵਾਰ ਸੰਸਦੀ ਸੀਟ ਹਾਸਲ ਦੀ ਉਮੀਦ ਵਿਚ ਅਪਣੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਨਾਲ ਮਹਿਲ ਇਲਾਕੇ ਦੇ ਟਾਊਨ ਹਾਲ ਵਿਚ ਇਕ ਪੋਲਿੰਗ ਬੂਥ 'ਤੇ ਪਹੁੰਚੇ।

Lok Sabha Elections 2024:  ਕੇਂਦਰੀ ਮੰਤਰੀ ਅਤੇ ਨਾਗਪੁਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਨਿਤਿਨ ਗਡਕਰੀ ਨੇ ਆਮ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਗਡਕਰੀ ਤੀਜੀ ਵਾਰ ਸੰਸਦੀ ਸੀਟ ਹਾਸਲ ਦੀ ਉਮੀਦ ਵਿਚ ਅਪਣੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਨਾਲ ਮਹਿਲ ਇਲਾਕੇ ਦੇ ਟਾਊਨ ਹਾਲ ਵਿਚ ਇਕ ਪੋਲਿੰਗ ਬੂਥ 'ਤੇ ਪਹੁੰਚੇ।

ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਵੱਡੇ ਫਰਕ ਨਾਲ ਜਿੱਤਣਗੇ। ਚੋਣਾਂ ਨੂੰ ਲੋਕਤੰਤਰ ਦਾ ਸੱਭ ਤੋਂ ਵੱਡਾ ਜਸ਼ਨ ਦਸਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੇਸ਼ ਦੇ ਲੋਕ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜੋ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਹੈ।

ਉਨ੍ਹਾਂ ਨਾਗਪੁਰ ਵਾਸੀਆਂ ਨੂੰ ਵੱਧਦੀ ਗਰਮੀ ਦੇ ਮੱਦੇਨਜ਼ਰ ਜਲਦੀ ਤੋਂ ਜਲਦੀ ਵੋਟ ਪਾਉਣ ਦੀ ਅਪੀਲ ਕੀਤੀ। ਗਡਕਰੀ ਨੇ ਕਿਹਾ ਕਿ ਪਿਛਲੀ ਵਾਰ 54 ਫ਼ੀ ਸਦੀ ਵੋਟਿੰਗ ਹੋਈ ਸੀ ਅਤੇ ਉਨ੍ਹਾਂ ਨੂੰ ਇਸ ਵਾਰ 75 ਫ਼ੀ ਸਦੀ ਵੋਟਿੰਗ ਦੀ ਉਮੀਦ ਹੈ। ਉਨ੍ਹਾਂ ਕਿਹਾ, ''ਮੈਂ ਯਕੀਨੀ ਤੌਰ 'ਤੇ ਚੋਣਾਂ ਵੱਡੇ ਫਰਕ ਨਾਲ ਜਿੱਤਾਂਗਾ”।

ਨਾਗਪੁਰ 'ਚ ਗਡਕਰੀ ਅਤੇ ਕਾਂਗਰਸ ਉਮੀਦਵਾਰ ਵਿਕਾਸ ਠਾਕਰੇ ਵਿਚਾਲੇ ਸਿੱਧਾ ਮੁਕਾਬਲਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦਾ ਮੁੱਖ ਦਫ਼ਤਰ ਨਾਗਪੁਰ ਵਿਚ ਹੀ ਹੈ। ਇਸ ਹਾਈ-ਪ੍ਰੋਫਾਈਲ ਸੀਟ 'ਤੇ 22,18,259 ਵੋਟਰ ਹਨ, ਜਿਨ੍ਹਾਂ 'ਚੋਂ 11,10,840 ਪੁਰਸ਼, 11,07,197 ਔਰਤਾਂ ਅਤੇ 222 ਟਰਾਂਸਜੈਂਡਰ ਵੋਟਰ ਹਨ।

(For more Punjabi news apart from 'Bad parenting fee' at Georgia restaurant, stay tuned to Rozana Spokesman)

Location: India, Maharashtra, Nagpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement