Nitin Gadkari News ਮੈਨੂੰ ਪ੍ਰਚਾਰ ਦੀ ਰਾਜਨੀਤੀ ਤੋਂ ਨਫ਼ਰਤ ਹੈ, ਮੈਂ ਹਿੰਮਤ ਦੀ ਰਾਜਨੀਤੀ ਕਰਦਾ ਹਾਂ: ਨਿਤਿਨ ਗਡਕਰੀ
Published : Apr 1, 2024, 11:47 am IST
Updated : Apr 1, 2024, 11:47 am IST
SHARE ARTICLE
Nitin Gadkari
Nitin Gadkari

ਕਿਹਾ, ਹੁਣ ਤਕ ਮੈਂ 50 ਲੱਖ ਕਰੋੜ ਰੁਪਏ ਦਾ ਕੰਮ ਕਰਵਾਇਆ ਪਰ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ

Nitin Gadkari News: ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਚਾਰ ਦੀ ਰਾਜਨੀਤੀ ਤੋਂ ਨਫ਼ਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤਕ ਉਨ੍ਹਾਂ ਨੇ 50 ਲੱਖ ਕਰੋੜ ਰੁਪਏ ਦਾ ਕੰਮ ਕਰਵਾਇਆ ਪਰ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ।

ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਗਡਕਰੀ ਨੇ ਕਿਹਾ ਕਿ ਚੋਣਾਂ ਸਮੇਂ ਹਰ ਵਿਅਕਤੀ ਇਹ ਭਰੋਸਾ ਦਿੰਦਾ ਹੈ ਕਿ ਉਹ ਇਹ ਜਾਂ ਉਹ ਕੰਮ ਕਰੇਗਾ। ਚੋਣਾਂ ਤੋਂ ਬਾਅਦ ਉਹ ਇਹ ਗੱਲ ਭੁੱਲ ਜਾਂਦਾ ਹੈ। ਜੇਕਰ ਉਹ ਨੇਤਾ ਚੰਗੇ ਸੁਪਨੇ ਦਿਖਾਵੇ ਤਾਂ ਲੋਕ ਉਸ ਨੂੰ ਪਸੰਦ ਕਰਦੇ ਹਨ ਅਤੇ ਜੇਕਰ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਲੋਕ ਉਸ ਨੂੰ ਕੁੱਟਦੇ ਵੀ ਹਨ।

ਅਡਕਰੀ ਨੇ ਕਿਹਾ, ‘ਮੈਂ ਨਾ ਤਾਂ ਮੀਡੀਆ ਤੋਂ ਡਰਦਾ ਹਾਂ ਅਤੇ ਨਾ ਹੀ ਕਿਸੇ ਹੋਰ ਤੋਂ। ਜੋ ਕੁੱਝ ਮੈਂ ਕਹਿੰਦਾ ਹਾਂ, ਮੈਂ ਸਾਫ਼-ਸਾਫ਼ ਕਹਿੰਦਾ ਹਾਂ। ਹੁਣ ਤਕ ਮੈਂ 50 ਲੱਖ ਕਰੋੜ ਰੁਪਏ ਦਾ ਕੰਮ ਕੀਤਾ ਹੈ ਪਰ ਅੱਜ ਤਕ ਮੈਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ। ਇਕ ਵੀ ਠੇਕੇਦਾਰ ਮੇਰੇ ਕੋਲ ਨਹੀਂ ਆਇਆ। ਮੈਂ ਦੇਸ਼ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ’।

ਨਿਤਿਨ ਗਡਕਰੀ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ, ‘ਮੈਂ ਰਾਸ਼ਟਰੀ ਰਾਜਨੀਤੀ ਵਿਚ ਨਹੀਂ ਜਾਣਾ ਚਾਹੁੰਦਾ ਸੀ। ਮੈਂ ਕੋਈ ਅਭਿਲਾਸ਼ੀ ਅਤੇ ਹਿਸਾਬ-ਕਿਤਾਬ ਵਾਲਾ ਸਿਆਸਤਦਾਨ ਨਹੀਂ ਹਾਂ। ਮੈਂ ਕੁਦਰਤੀ ਕੰਮ ਕਰਨ ਵਾਲਾ ਇਕ ਸਮਾਜ ਸੇਵਕ ਹਾਂ। ਮੇਰੀ ਜ਼ਿੰਦਗੀ ਵਿਚ ਮੈਨੂੰ ਮੇਰੇ ਰੁਤਬੇ ਤੋਂ ਬਹੁਤ ਜ਼ਿਆਦਾ ਮਿਲਿਆ ਹੈ ਅਤੇ ਮੈਂ ਸੰਤੁਸ਼ਟ ਹਾਂ’।

ਉਨ੍ਹਾਂ ਕਿਹਾ, ‘ਮੈਂ ਕਿਸੇ ਵੀ ਚੀਜ਼ ਲਈ ਅਪਣਾ ਬਾਇਓਡਾਟਾ ਕਿਤੇ ਵੀ ਪ੍ਰਕਾਸ਼ਿਤ ਨਹੀਂ ਕੀਤਾ। 40 ਸਾਲਾਂ 'ਚ ਕੋਈ ਵੀ ਮੇਰਾ ਏਅਰਪੋਰਟ 'ਤੇ ਸੁਆਗਤ ਕਰਨ ਨਹੀਂ ਆਇਆ ਅਤੇ ਨਾ ਹੀ ਮੈਨੂੰ ਛੱਡਣ ਆਇਆ। ਮੈਂ ਜਾਰਜ ਫਰਨਾਂਡੀਜ਼ ਨੂੰ ਅਪਣਾ ਆਈਕਨ ਮੰਨਦਾ ਹਾਂ। ਅੱਜ ਤਕ ਮੈਂ ਅਪਣੇ ਆਪ ਨੂੰ ਸਨਮਾਨਿਤ ਕਰਵਾਇਆ ਅਤੇ ਨਾ ਹੀ ਮੈਂ ਅਪਣਾ ਕੱਟਆਉਟ ਲਗਾਇਆ ਹੈ। ਮੈਨੂੰ ਪ੍ਰਚਾਰ ਦੀ ਰਾਜਨੀਤੀ ਤੋਂ ਨਫ਼ਰਤ ਹੈ। ਮੈਂ ਹਿੰਮਤ ਦੀ ਰਾਜਨੀਤੀ ਕਰਦਾ ਹਾਂ। ਇਹ ਮੇਰੇ ਲਈ ਸਪਸ਼ਟ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ’।

ਨਿਤਿਨ ਗਡਕਰੀ ਨੇ ਦਸਿਆ, “ਜਦੋਂ ਮੈਂ ਨਾਮਜ਼ਦਗੀ ਭਰੀ ਤਾਂ ਮੈਂ ਸਾਰੇ ਵਰਕਰਾਂ ਨੂੰ ਸਪੱਸ਼ਟ ਕਰ ਦਿਤਾ ਕਿ ਮੇਰੇ ਪਿੱਛੇ ਇਕ ਵੀ ਗੱਡੀ ਨਹੀਂ ਹੋਣੀ ਚਾਹੀਦੀ। ਇਕ ਵੀ ਵਿਅਕਤੀ ਦੀ ਕਾਰ ਵਿਚ ਪੈਟਰੋਲ ਨਹੀਂ ਪਵਾਵਾਂਗਾ। ਜੋ ਆਉਣਾ ਚਾਹੁੰਦਾ ਹੈ ਉਹ ਆਵੇ, ਜੋ ਨਹੀਂ ਆਉਣਾ ਚਾਹੁੰਦਾ, ਉਹ ਨਾ ਆਵੇ। ਮੇਰੀਆਂ ਇਨ੍ਹਾਂ ਗੱਲਾਂ ਦਾ ਗਲਤ ਮਤਲਬ ਕੱਢ ਕੇ ਇਸ ਨੂੰ ਮੇਰੇ ਹੰਕਾਰ ਨਾਲ ਜੋੜਿਆ ਜਾਂਦਾ ਹੈ’।

ਕਿਸਾਨਾਂ ਦੀ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਬਾਰੇ ਗਡਕਰੀ ਨੇ ਕਿਹਾ ਕਿ ਖਾਦ, ਬੀਜ, ਬਿਜਲੀ ਅਤੇ ਮਜ਼ਦੂਰੀ ਦੇ ਰੇਟ ਸਮੇਂ ਦੇ ਨਾਲ ਵਧੇ ਹਨ। ਘੱਟੋ ਘੱਟ ਸਮਰਥਨ ਮੁੱਲ ਵੀ ਉਸੇ ਹਿਸਾਬ ਨਾਲ ਵਧਣਾ ਚਾਹੀਦਾ ਹੈ। ਅਸੀਂ ਹਰ ਸਾਲ ਘੱਟੋ ਘੱਟ ਸਮਰਥਨ ਮੁੱਲ ਵਧਾਉਂਦੇ ਹਾਂ। ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਚੀਜ਼ ਦੀ ਕੀਮਤ ਇਕੱਲਾ ਦੇਸ਼ ਤੈਅ ਨਹੀਂ ਕਰਦਾ।

(For more Punjabi news apart from Hate politics of publicity; says Nitin Gadkari, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement