
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ-4 ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਹਨ।
ਨਵੀਂ ਦਿੱਲੀ, 18 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ-4 ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਹਨ। ਉਨ੍ਹਾਂ ਨੇ ਅੱਜ ਭਾਵ ਸੋਮਵਾਰ ਨੂੰ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਤਾਲਾਬੰਦੀ ਦੀ ਦਿਸ਼ਾ 'ਚ ਅੱਗੇ ਵਧਣਾ ਹੈ ਅਤੇ ਸਾਨੂੰ ਕੋਰੋਨਾ ਨਾਲ ਜਿਉਣ ਦੀ ਆਦਤ ਪਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਤਾਲਾਬੰਦੀ 31 ਮਈ ਤਕ ਜਾਰੀ ਰਹੇਗੀ ਪਰ ਇਸ 'ਚ ਕੁੱਝ ਢਿੱਲ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਰੋਬਾਰ ਨੂੰ ਹੌਲੀ-ਹੌਲੀ ਖੋਲ੍ਹਣ ਦੀ ਲੋੜ ਹੈ। ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਬੱਸ ਸੇਵਾ ਸ਼ੁਰੂ ਹੋਵੇਗੀ ਪਰ ਇਸ 'ਚ 20 ਯਾਤਰੀ ਹੀ ਸਫ਼ਰ ਕਰ ਸਕਣਗੇ। ਇਸ ਦੇ ਨਾਲ ਹੀ ਦਿੱਲੀ 'ਚ ਆਟੋ ਅਤੇ ਟੈਕਸੀਆਂ ਵੀ ਦੌੜਨਗੀਆਂ। ਆਟੋ 'ਚ ਸਿਰਫ਼ ਇਕ ਯਾਤਰੀ, ਜਦਕਿ ਟੈਕਸੀ 'ਚ 2 ਲੋਕ ਯਾਤਰਾ ਕਰ ਸਕਣਗੇ। (ਏਜੰਸੀ)