
ਪੱਛਮੀ ਬੰਗਾਲ ਦਾ ਸਿਹਤ ਸੰਭਾਲ ਖੇਤਰ ਸੰਕਟ ਦੀ ਸਥਿਤੀ 'ਚ ਹੈ
ਕੋਲਕਾਤਾ- ਪੱਛਮੀ ਬੰਗਾਲ ਦਾ ਸਿਹਤ ਸੰਭਾਲ ਖੇਤਰ ਸੰਕਟ ਦੀ ਸਥਿਤੀ 'ਚ ਹੈ। ਨਿੱਜੀ ਹਸਪਤਾਲਾਂ ਦੀਆਂ 350 ਤੋਂ ਵੱਧ ਨਰਸਾਂ ਨੌਕਰੀ ਛੱਡ ਕੇ ਮਨੀਪੁਰ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਅਪਣੇ ਘਰਾਂ ਲਈ ਰਵਾਨਾ ਹੋ ਗਈਆਂ ਹਨ।
Corona Virus
ਇਸ ਦੇ ਨਾਲ ਹੀ ਹਸਪਤਾਲਾਂ ਨੇ ਹੁਣ ਫ਼ੈਸਲਾ ਲਿਆ ਹੈ ਕਿ ਉਹ ਸੀਮਤ ਗਿਣਤੀ 'ਚ ਮਰੀਜ਼ਾਂ ਦੀ ਭਰਤੀ ਕਰਨਗੇ ਤੇ ਮੌਜੂਦਾ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਨਗੇ ਤਾਂ ਜੋ ਉਹ ਨੌਕਰੀ ਨਾ ਛੱਡਣ। ਕੋਲਕਾਤਾ 'ਚ 17 ਨਿੱਜੀ ਮੈਡੀਕਲ ਸੰਸਥਾਵਾਂ ਦੀ ਇਕ ਸੰਸਥਾ ਐਸੋਸੀਏਸ਼ਨ ਆਫ਼ ਹਾਸਪਿਟਲਸ ਆਫ਼ ਈਸਟਨ ਇੰਡੀਆ (ਏ.ਆਈ.ਈ.ਈ.) ਨੇ ਸਮੱਸਿਆ ਦੇ ਸਬੰਧ ਵਿਚ ਮੁੱਖ ਸਕੱਤਰ ਰਾਜੀਵ ਸਿਨਹਾ ਨੂੰ ਇਕ ਪੱਤਰ ਲਿਖਿਆ ਹੈ।
Corona virus
ਨਿੱਜੀ ਹਸਪਤਾਲਾਂ ਦੇ ਸੂਤਰਾਂ ਨੇ ਦਸਿਆ ਕਿ 185 ਨਰਸਾਂ ਇਸ ਹਫ਼ਤੇ ਦੇ ਸ਼ੁਰੂ 'ਚ ਮਨੀਪੁਰ ਲਈ ਰਵਾਨਾ ਹੋਈਆਂ ਸਨ। ਸਨਿਚਰਵਾਰ ਨੂੰ ਕੁੱਲ 169 ਨਰਸਾਂ ਮਨੀਪੁਰ, ਤ੍ਰਿਪੁਰਾ, ਓਡੀਸ਼ਾ ਅਤੇ ਝਾਰਖੰਡ ਲਈ ਰਵਾਨਾ ਹੋਈਆਂ। ਏਆਈਐਚਈ ਦੇ ਪ੍ਰਧਾਨ ਪ੍ਰਦੀਪ ਲਾਲ ਮਹਿਤਾ ਨੇ ਅਪਣੇ ਪੱਤਰ ਵਿਚ ਕਿਹਾ ਕਿ ਸਾਨੂੰ ਉਨ੍ਹਾਂ ਦੇ ਜਾਣ ਦਾ ਸਹੀ ਕਾਰਨ ਪਤਾ ਨਹੀਂ ਹੈ
Corona Virus
ਪਰ ਜਿਹੜੀਆਂ ਨਰਸਾਂ ਅਜੇ ਵੀ ਇਥੇ ਹਨ, ਦਾ ਕਹਿਣਾ ਹੈ ਕਿ ਮਣੀਪੁਰ ਸਰਕਾਰ ਉਨ੍ਹਾਂ ਨੂੰ ਘਰ ਪਰਤਣ ਲਈ ਦਿਲ-ਖਿਚਵੇਂ ਪ੍ਰਸਤਾਵ ਦੇ ਰਹੀ ਹੈ। ਬੀਰੇਨ ਨੇ ਵਾਪਸ ਬੁਲਾਉਣ ਦੇ ਦਾਅਵੇ ਨੂੰ ਨਕਾਰਿਆ, ਹਾਲਾਂਕਿ ਮਣੀਪੁਰ ਦੇ ਮੁੱਖ ਮੰਤਰੀ ਨੰਗਾਥੋਮਬਰਮ ਬੀਰੇਨ ਸਿੰਘ ਨੇ ਇਕ ਫ਼ੇਸਬੁੱਕ ਪੋਸਟ 'ਤੇ ਇਸ ਦਾਅਵੇ ਨੂੰ ਖ਼ਾਰਜ ਕਰ ਦਿਤਾ।
Corona virus
ਉਨ੍ਹਾਂ ਕਿਹਾ ਕਿ ਸੂਬੇ ਨੇ ਅਜਿਹਾ ਕੋਈ ਸਲਾਹ-ਮਸ਼ਵਰਾ ਜਾਰੀ ਨਹੀਂ ਕੀਤਾ ਹੈ। ਅਸੀਂ ਕਿਸੇ ਨੂੰ ਵਾਪਸ ਜਾਣ ਲਈ ਨਹੀਂ ਕਹਿ ਰਹੇ, ਸਾਨੂੰ ਉਨ੍ਹਾਂ 'ਤੇ ਮਾਣ ਹੈ ਕਿ ਉਹ ਕੋਲਕਾਤਾ, ਦਿੱਲੀ ਅਤੇ ਚੇਨਈ 'ਚ ਮਰੀਜ਼ਾਂ ਦੀ ਸੇਵਾ ਕਰ ਰਹੀਆਂ ਹਨ। ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਦਸਿਆ ਸੀ ਕਿ ਅਸੀਂ ਉਨ੍ਹਾਂ ਨੂੰ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਮੁਆਵਜ਼ਾ ਅਤੇ ਇਨਾਮ ਦਿਆਂਗੇ।
Corona Virus
ਉਨ੍ਹਾਂ ਕਿਹਾ ਕਿ ਜਿਥੇ ਨਰਸਾਂ ਅਤੇ ਡਾਕਟਰ ਕੰਮ ਕਰ ਰਹੇ ਹਨ, ਉਹ ਉਥੇ ਠੀਕ ਨਹੀਂ ਮਹਿਸੂਸ ਕਰਦੇ ਤਾਂ ਇਹ ਉਨ੍ਹਾਂ ਦਾ ਫ਼ੈਸਲਾ ਹੈ। ਮੈਂ ਉਨ੍ਹਾਂ ਨੂੰ ਉਥੇ ਰਹਿਣ ਲਈ ਮਜਬੂਰ ਨਹੀਂ ਕਰ ਸਕਦਾ। ਮਨੀਪੁਰ ਵਾਪਸ ਆਈ ਇਕ ਨਰਸ ਨੇ ਕਿਹਾ ਕਿ ਸੁਰੱਖਿਆ ਬਾਰੇ ਚਿੰਤਾ ਤੇ ਮਾਪਿਆਂ ਦਾ ਉਨ੍ਹਾਂ 'ਤੇ ਦਬਾਅ ਨੌਕਰੀ ਛੱਡਣ ਦੇ ਦੋ ਮੁੱਖ ਕਾਰਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।