
ਸੁਪ੍ਰੀਮ ਕੋਰਟ ਵਿਚ 34 ਜੱਜਾਂ ਦਾ ਕੋਰਮ ਪੂਰਾ ਹੋ ਗਿਆ ਹੈ
ਨਵੀਂ ਦਿੱਲੀ: ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਸਾਬਕਾ ਸੀਨੀਅਰ ਵਕੀਲ ਕੇਵੀ ਵਿਸ਼ਵਨਾਥਨ ਨੇ ਸੁਪ੍ਰੀਮ ਕੋਰਟ ਵਿਚ ਜੱਜ ਵਜੋਂ ਸਹੁੰ ਚੁੱਕੀ ਹੈ। ਦੋਵਾਂ ਨੂੰ ਸ਼ੁਕਰਵਾਰ ਨੂੰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਸਹੁੰ ਚੁਕਾਈ। ਸੁਪ੍ਰੀਮ ਕੋਰਟ ਕਾਲੇਜੀਅਮ ਨੇ 16 ਮਈ ਨੂੰ ਦੋਵੇਂ ਜੱਜਾਂ ਦੀ ਸਿਫ਼ਾਰਿਸ਼ ਕੀਤੀ ਸੀ। ਕੇਂਦਰ ਨੇ 18 ਮਈ ਨੂੰ ਇਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿਤੀ ਸੀ।
ਇਹ ਵੀ ਪੜ੍ਹੋ: 'ਪੰਜਾਬ ਸਰਕਾਰ ਸ਼ਗਨ ਸਕੀਮ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਧੀਆਂ ਦੇ ਵਿਆਹ ਲਈ ਦਿੰਦੀ ਹੈ 51,000 ਰੁਪਏ'
ਇਸ ਦੇ ਨਾਲ ਹੀ ਇਕ ਵਾਰ ਫ਼ਿਰ ਸੁਪ੍ਰੀਮ ਕੋਰਟ ਵਿਚ 34 ਜੱਜਾਂ ਦਾ ਕੋਰਮ ਪੂਰਾ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਅਗਸਤ 2030 ਵਿਚ ਕੇਵੀ ਵਿਸ਼ਵਨਾਥਨ ਹੀ ਚੀਫ਼ ਜਸਟਿਸ ਬਣਨਗੇ। ਵਿਸ਼ਵਨਾਥਨ 24 ਮਈ 2031 ਤਕ ਯਾਨੀ 9 ਮਹੀਨਿਆਂ ਤੋਂ ਜ਼ਿਆਦਾ ਸਮਾਂ ਦੇਸ਼ ਦੀ ਸਰਬਉਚ ਅਦਾਲਤ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ: ਆਂਗਨਵਾੜੀ ਜਥੇਬੰਦੀ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨਾਲ ਮੰਗਾਂ ਸਬੰਧੀ ਮੀਟਿੰਗ
ਦੱਸ ਦੇਈਏ ਕਿ ਵਿਸ਼ਵਨਾਥਨ ਦਾ ਜਨਮ 26 ਮਈ 1966 ਨੂੰ ਹੋਇਆ ਸੀ। ਵਿਸ਼ਵਨਾਥਨ ਨੇ ਭਰਥੀਅਰ ਯੂਨੀਵਰਸਿਟੀ ਕੋਇੰਬਟੂਰ ਤੋਂ ਕਾਨੂੰਨ ਦੀ ਡਿਗਰੀ ਪੂਰੀ ਕੀਤੀ। ਉਨ੍ਹਾਂ ਨੇ 1988 ਵਿਚ ਤਾਮਿਲਨਾਡੂ ਦੀ ਬਾਰ ਕੌਂਸਲ ਵਿਚ ਦਾਖਲਾ ਲਿਆ। ਦੋ ਦਹਾਕਿਆਂ ਤੋਂ ਵੱਧ ਸਮੇਂ ਤਕ ਸੁਪ੍ਰੀਮ ਕੋਰਟ ਵਿਚ ਵਕਾਲਤ ਕਰਨ ਤੋਂ ਬਾਅਦ ਉਨ੍ਹਾਂ ਨੂੰ 2009 ਵਿਚ ਇਕ ਸੀਨੀਅਰ ਵਕੀਲ ਵਜੋਂ ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ: ਕਿਰਨ ਰਿਜਿਜੂ ਨੇ ਗ੍ਰਹਿ ਮੰਤਰਾਲੇ ਦਾ ਚਾਰਜ ਸੰਭਾਲਿਆ, ਕਿਹਾ- ਤਬਾਦਲਾ ਕੋਈ ਸਜ਼ਾ ਨਹੀਂ, ਪੀਐਮ ਮੋਦੀ ਦਾ ਵਿਜ਼ਨ ਹੈ
ਜਸਟਿਸ ਪ੍ਰਸ਼ਾਂਤ ਮਿਸ਼ਰਾ ਦਾ ਜਨਮ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਹੋਇਆ ਸੀ। ਉਨ੍ਹਾਂ ਨੇ ਗੁਰੂ ਘਾਸੀਦਾਸ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ। ਰਾਏਗੜ੍ਹ ਜ਼ਿਲ੍ਹਾ ਅਦਾਲਤ ਵਿਚ ਪ੍ਰੈਕਟਿਸ ਕਰਨ ਤੋਂ ਇਲਾਵਾ, ਉਨ੍ਹਾਂ ਨੇ ਜਬਲਪੁਰ ਅਤੇ ਬਿਲਾਸਪੁਰ ਹਾਈ ਕੋਰਟ ਵਿਚ ਲੰਮਾ ਸਮਾਂ ਵਕਾਲਤ ਕੀਤੀ। 2005 ਵਿਚ ਛੱਤੀਸਗੜ੍ਹ ਹਾਈ ਕੋਰਟ ਨੇ ਸੀਨੀਅਰ ਵਕੀਲ ਵਜੋਂ ਉਨ੍ਹਾਂ ਦੇ ਨਾਂਅ ’ਤੇ ਮੋਹਰ ਲਗਾ ਦਿਤੀ। ਉਹ 2 ਸਾਲ ਛੱਤੀਸਗੜ੍ਹ ਸਟੇਟ ਬਾਰ ਕੌਂਸਲ ਦੇ ਚੇਅਰਮੈਨ ਵੀ ਰਹੇ ਹਨ। 2007 ਵਿਚ ਐਡਵੋਕੇਟ ਜਨਰਲ ਨਿਯੁਕਤ ਹੋਣ ਤੋਂ ਬਾਅਦ 10 ਦਸੰਬਰ 2009 ਨੂੰ ਉਨ੍ਹਾਂ ਨੂੰ ਹਾਈ ਕੋਰਟ ਦਾ ਜੱਜ ਬਣਾਇਆ ਗਿਆ। ਦੋ ਸਾਲ ਪਹਿਲਾਂ ਉਨ੍ਹਾਂ ਨੂੰ ਸੀਨੀਅਰ ਜੱਜ ਤੋਂ ਚੀਫ਼ ਜਸਟਿਸ ਬਣਾਇਆ ਗਿਆ ਸੀ।