
ਖੇਤੀਬਾੜੀ ਜੰਗਲਾਤ ਪ੍ਰਣਾਲੀਆਂ ਨੂੰ ਝੋਨੇ ਦੇ ਖੇਤਾਂ ਵਲ ਮੋੜਿਆ ਜਾ ਰਿਹੈ : ਨਵੀਂ ਖੋਜ
53 lakh Trees: ਨਵੀਂ ਦਿੱਲੀ : ਭਾਰਤ ’ਚ ਸਾਲ 2018 ਤੋਂ 2022 ਦਰਮਿਆਨ 50 ਲੱਖ ਤੋਂ ਜ਼ਿਆਦਾ ਰੁੱਖ ਗਾਇਬ ਹੋ ਗਏ ਹਨ। ‘ਨੇਚਰ ਸਸਟੇਨੇਬਿਲਿਟੀ’ ਜਰਨਲ ’ਚ ਪ੍ਰਕਾਸ਼ਿਤ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਨੇ ਕਿਹਾ ਕਿ ‘ਧਿਆਨ ਦੇਣ ਦਾ ਇਕ ਰੁਝਾਨ ਉੱਭਰ ਰਿਹਾ ਹੈ’ ਜਿਸ ’ਚ ਖੇਤੀਬਾੜੀ ਜੰਗਲਾਤ ਪ੍ਰਣਾਲੀਆਂ ਨੂੰ ਝੋਨੇ ਦੇ ਖੇਤਾਂ ਵਲ ਮੋੜਿਆ ਜਾ ਰਿਹਾ ਹੈ, ਭਾਵੇਂ ਇਕ ਨਿਸ਼ਚਿਤ ਨੁਕਸਾਨ ਦੀ ਸੁਭਾਵਤ ਰੂਕ ’ਚ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਜੰਗਲਾਤ ਇਲਾਕਿਆਂ ਦੇ ਅੰਦਰ ਵੱਡੇ ਰੁੱਖ ਹਟਾ ਦਿਤੇ ਗਏ ਹਨ ਅਤੇ ਹੁਣ ਵਿਅਕਤੀਗਤ ਬਲਾਕਾਂ ’ਚ ਆਮ ਤੌਰ ’ਤੇ ਘੱਟ ਵਾਤਾਵਰਣ ਨੂੰ ਫ਼ਾਇਦੇ ਵਾਲੇ ਰੁੱਖ ਲਗਾਏ ਜਾ ਰਹੇ ਹਨ। ਬਲਾਕ ਪੌਦੇ ਲਗਾਉਣ ’ਚ ਆਮ ਤੌਰ ’ਤੇ ਰੁੱਖਾਂ ਦੀਆਂ ਘੱਟ ਕਿਸਮਾਂ ਸ਼ਾਮਲ ਹੁੰਦੀਆਂ ਹਨ। ਇਸ ਗਿਣਤੀ ’ਚ ਵਾਧਾ ਪਾਇਆ ਗਿਆ ਹੈ ਅਤੇ ਇਸ ਦੀ ਪੁਸ਼ਟੀ ਤੇਲੰਗਾਨਾ, ਹਰਿਆਣਾ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੇ ਕੁੱਝ ਪਿੰਡ ਵਾਸੀਆਂ ਦੀਆਂ ਇੰਟਰਵਿਊਆਂ ਨਾਲ ਕੀਤੀ ਗਈ ਹੈ।
ਡੈਨਮਾਰਕ ਦੀ ਕੋਪੇਨਹੇਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਟੀਮ ਨੇ ਦਸਿਆ ਕਿ ਰੁੱਖਾਂ ਨੂੰ ਹਟਾਉਣ ਦਾ ਫੈਸਲਾ ਅਕਸਰ ਰੁੱਖਾਂ ਦੇ ਘੱਟ ਫਾਇਦੇ ਦੇ ਨਾਲ-ਨਾਲ ਇਸ ਚਿੰਤਾ ਕਾਰਨ ਹੁੰਦਾ ਹੈ ਕਿ ਨਿੰਮ ਵਰਗੇ ਰੁੱਖਾਂ ਦੀ ਛਾਂ ਫਸਲਾਂ ਦੀ ਪੈਦਾਵਾਰ ’ਤੇ ਮਾੜਾ ਅਸਰ ਪਾ ਸਕਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਖੇਤੀਬਾੜੀ ਜੰਗਲਾਤ ਦੇ ਰੁੱਖ ਭਾਰਤ ਦੇ ਭੌਂਦ੍ਰਿਸ਼ ਦਾ ਇਕ ਮਹੱਤਵਪੂਰਣ ਹਿੱਸਾ ਹਨ ਕਿਉਂਕਿ ਇਹ ਕੁਦਰਤੀ ਜਲਵਾਯੂ ਹੱਲ ਹਨ ਅਤੇ ਨਾਲ ਹੀ ਹਵਾ ਤੋਂ ਕਾਰਬਨ ਡਾਈਆਕਸਾਈਡ ਨੂੰ ਸੋਖਣ ਦੀ ਸਮਰੱਥਾ ਕਾਰਨ ਸਮਾਜਕ -ਵਾਤਾਵਰਣਕ ਲਾਭ ਪੈਦਾ ਕਰਦੇ ਹਨ।
ਇਸ ਅਧਿਐਨ ਲਈ, ਟੀਮ ਨੇ ਬਲਾਕ ਪੌਦੇ ਲਗਾਉਣ ਨੂੰ ਛੱਡ ਕੇ ਲਗਭਗ 60 ਕਰੋੜ ਖੇਤੀਬਾੜੀ ਜ਼ਮੀਨ ਦੇ ਰੁੱਖਾਂ ਦੀ ਮੈਪਿੰਗ ਕੀਤੀ ਅਤੇ ਪਿਛਲੇ ਦਹਾਕੇ ’ਚ ਉਨ੍ਹਾਂ ਨੂੰ ਟਰੈਕ ਕੀਤਾ। ਉਨ੍ਹਾਂ ਨੇ ਪਾਇਆ ਕਿ 2018 ਤਕ ਲਗਭਗ 11 ਫ਼ੀ ਸਦੀ ਵੱਡੇ ਰੁੱਖ ਗਾਇਬ ਹੋ ਗਏ ਸਨ। ਖੋਜਕਰਤਾਵਾਂ ਨੇ ਕਿਹਾ, ‘‘ਇਸ ਤੋਂ ਇਲਾਵਾ, 2018-2022 ਦੀ ਮਿਆਦ ਦੌਰਾਨ, 50 ਲੱਖ ਤੋਂ ਵੱਧ ਵੱਡੇ ਖੇਤ ਰੁੱਖ ਗਾਇਬ ਹੋ ਗਏ, ਜਿਸ ਦਾ ਅੰਸ਼ਕ ਕਾਰਨ ਖੇਤੀ ਦੇ ਬਦਲੇ ਹੋਏ ਤਰੀਕੇ ਸਨ, ਕਿਉਂਕਿ ਖੇਤਾਂ ਦੇ ਅੰਦਰ ਰੁੱਖਾਂ ਨੂੰ ਫਸਲਾਂ ਦੀ ਪੈਦਾਵਾਰ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ।’