
ਸ਼ਹਿਰ ਦੇ ਕੁਝ ਜਾਗਰੂਕ ਨੌਜਵਾਨਾਂ ਵਲੋਂ ਬਣਾਈ ਗਈ ਮਿਸ਼ਨ ਹਰਿਆਲੀ ਟੀਮ ਵਲੋਂ ਅੱਜ ਸਥਾਨਕ ਬਾਈਪਾਸ ਰੋਡ ਕਿਨਾਰੇ ਲਗਾਏ ਗਏ ਪੌਦਿਆਂ ....
ਏਲਨਾਬਾਦ : ਸ਼ਹਿਰ ਦੇ ਕੁਝ ਜਾਗਰੂਕ ਨੌਜਵਾਨਾਂ ਵਲੋਂ ਬਣਾਈ ਗਈ ਮਿਸ਼ਨ ਹਰਿਆਲੀ ਟੀਮ ਵਲੋਂ ਅੱਜ ਸਥਾਨਕ ਬਾਈਪਾਸ ਰੋਡ ਕਿਨਾਰੇ ਲਗਾਏ ਗਏ ਪੌਦਿਆਂ ਦੀ ਸਾਂਭ-ਸੰਭਾਲ ਕੀਤੀ ਗਈ ਅਤੇ ਇਨ੍ਹਾਂ ਨੂੰ ਪਾਣੀ ਦਿਤਾ ਗਿਆ। ਸੰਸਥਾ ਦੇ ਅਹੁਦੇਦਾਰਾਂ ਡਾਕਟਰ ਐਨਆਰ ਸਿੱਧ, ਸੁਖਦੇਵ ਸ਼ਰਮਾ, ਸਾਹਿਲ ਪਰਜਾਪਤੀ, ਸ਼ੁਭਾਸ ਪ੍ਰੇਮੀ, ਰਾਮ ਅਵਤਾਰ ਪਾਰਿਕ ਨੇ ਦੱਸਿਆ ਕਿ ਸ਼ਹਿਰ ਵਿਚ ਸਮਾਜ ਸੇਵਾ ਦੇ ਕੰਮਾਂ ਨੂੰ ਚਲਾਉਣ ਲਈ ਉਨ੍ਹਾਂ ਵਲੋਂ 15 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ।
ਸੰਸਥਾਂ ਵਲੋਂ ਹੁਣ ਤੱਕ ਰੇਲਵੇ ਸ਼ਟੇਸਨ, ਪਾਰਕਾਂ, ਸਿਰਸਾ ਰੋਡ ਬਾਈਪਾਸ, ਸਰਕਾਰੀ ਹਸਪਤਾਲ, ਨੌਹਰ ਰੋਡ ਵਾਟਰ ਵਰਕਸ ਆਦਿ ਸਹਿਤ ਅਨੇਕ ਜਨਤਕ ਥਾਵਾਂ ਤੇ ਸੈਂਕੜੇ ਨਵੇ ਪੌਦੇ ਲਗਾਏ ਜਾ ਚੁੱਕੇ ਹਨ ਅਤੇ ਪੁਰਾਣੇ ਪੌਦਿਆਂ ਦੀ ਸਾਂਭ-ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸੰਸਥਾਂ ਵਲੋਂ ਹਰ ਐਤਵਾਰ ਅਤੇ ਬੁੱਧਵਾਰ ਨੂੰ ਪੌਦਿਆਂ ਦੀ ਸੰਭਾਲ ਕੀਤੀ ਜਾਂਦੀ ਹੈ ਅਤੇ ਨਵੇ ਪੌਦੇ ਲਗਾਏ ਜਾਂਦੇ ਹਨ ਜਦੋਕਿ ਹਫ਼ਤੇ ਦੇ ਪੰਜ ਦਿਨ ਏਲਨਾਬਾਦ ਦੀ ਤਲਵਾੜਾ ਰੋਡ ਤੇ ਸਥਿਤ ਸ੍ਰੀ ਮੁਰਲੀਵਾਲਾ ਗਊ ਸੇਵਾ ਟਰੱਸਟ ਵਿਚ ਜਾ ਕੇ ਬਿਮਾਰ ਗਊਵੰਸ਼ ਦੀ ਸੰਭਾਲ ਕੀਤੀ ਜਾਂਦੀ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਵਰ੍ਹੇਗੰਢ ਅਤੇ ਬਰਸੀ ਆਦਿ ਸਮੇ ਵੀ ਪੌਦੇ ਲਗਾਏ ਜਾਣ ਲਈ ਪ੍ਰੇਰਿਤ ਕਰ ਰਹੀ ਤਾਂ ਕਿ ਦਿਨੋ-ਦਿਨ ਗੰਧਲੇ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਅਨੇਕ ਲੋਕ ਉਨ੍ਹਾਂ ਨਾਲ ਜੁੜਕੇ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸੰਸਥਾ ਵਲੋਂ ਸ਼ਹਿਰ ਦੇ ਚੌਕਾਂ ਵਿੱਚ ਵੀ ਗਮਲਿਆਂ ਵਿੱਚ ਪੌਦੇ ਲਗਾਕੇ ਚੌਕਾਂ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਸਫ਼ਾਈ ਮੁਹਿੰਮ ਵੀ ਚਲਾਈ ਜਾਵੇਗੀ।