
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਤੋਂ ਨੋਇਡਾ ਆਉਣ ਵਾਲੀ ਇਕ ਡੀਲਕਸ ਬੱਸ ਵਿਚ ਬੱਸ ਦੇ ਡਰਾਈਵਰ ਵੱਲੋਂ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਤੋਂ ਨੋਇਡਾ ਆਉਣ ਵਾਲੀ ਇਕ ਡੀਲਕਸ ਬੱਸ ਵਿਚ ਬੱਸ ਦੇ ਡਰਾਈਵਰ ਵੱਲੋਂ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਪੁਲਿਸ (ਮਹਿਲਾ ਸ਼ਾਖਾ) ਸ੍ਰੀਮਤੀ ਵਰਿੰਦਾ ਸ਼ੁਕਲਾ ਨੇ ਦੱਸਿਆ ਕਿ ਪ੍ਰਤਾਪਗੜ ਦੀ ਰਹਿਣ ਵਾਲੀ ਇਕ 25 ਸਾਲਾ ਔਰਤ ਆਪਣੇ ਦੋ ਬੱਚਿਆਂ ਸਮੇਤ ਮੰਗਲਵਾਰ ਰਾਤ ਨੂੰ ਪ੍ਰਤਾਪਗੜ ਤੋਂ ਨੋਇਡਾ ਜਾ ਰਹੀ ਇਕ ਡੀਲਕਸ ਬੱਸ ਵਿਚ ਸਵਾਰ ਹੋਈ।
Girl
ਉਹਨਾਂ ਕਿਹਾ ਕਿ ਔਰਤ ਨੇ ਇਲਜ਼ਾਮ ਲਗਾਇਆ ਕਿ ਬੱਸ ਦੇ ਡਰਾਈਵਰ ਨੇ ਉਸ ਨਾਲ ਚਲਦੀ ਬੱਸ ਵਿਚ ਬਲਾਤਕਾਰ ਕੀਤਾ। ਉਹਨਾਂ ਨੇ ਦੱਸਿਆ ਕਿ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਬੱਸ ਚਾਲਕ ਦੇ ਸਾਥੀ ਨੇ ਉਸ ਨੂੰ ਧਮਕੀ ਦਿੱਤੀ। ਉਹਨਾਂ ਦੱਸਿਆ ਕਿ ਔਰਤ ਦੀ ਸੀਟ ਬੱਸ ਦੇ ਪਿਛਲੇ ਪਾਸੇ ਸੀ ਅਤੇ ਰਾਤ ਹੋਣ ਕਾਰਨ ਦੂਜੇ ਯਾਤਰੀਆਂ ਨੂੰ ਇਸ ਘਟਨਾ ਬਾਰੇ ਕੁਝ ਪਤਾ ਨਹੀਂ ਚੱਲਿਆ। ਸਾਥੀ ਨੇ ਬਲਾਤਕਾਰ ਦੀ ਵੀ ਕੋਸ਼ਿਸ਼ ਕੀਤੀ।
Police
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਘਟਨਾ ਦੀ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਦੀ ਭਾਲ ਜਾਰੀ ਹੈ। ਉਹਨਾਂ ਦਾਅਵਾ ਕੀਤਾ ਕਿ ਜਲਦੀ ਹੀ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਔਰਤ ਨੂੰ ਮੈਡੀਕਲ ਜਾਂਚ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ 3 ਵਜੇ ਲਖਨਊ ਅਤੇ ਮਥੁਰਾ ਵਿਚਕਾਰ ਹੋਈ।
Bus
ਔਰਤ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਬੁਲਾਉਣ ਵਿਚ ਕਾਮਯਾਬ ਹੋ ਗਈ ਹੈ। ਜਦੋਂ ਸਵੇਰੇ ਬੱਸ ਸੈਕਟਰ 62 'ਤੇ ਪਹੁੰਚੀ ਤਾਂ ਔਰਤ ਦੇ ਪਤੀ ਅਤੇ ਉਸ ਦੇ ਦੋਸਤ ਨੇ ਮੁਲਜ਼ਮ ਦਾ ਸਾਹਮਣਾ ਕੀਤਾ। ਹਾਲਾਂਕਿ ਮੁੱਖ ਦੋਸ਼ੀ ਕਿਸੇ ਤਰ੍ਹਾਂ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਉਸ ਦੇ ਸਾਥੀ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਬੱਸ ਦੇ ਹੋਰ ਕਰਮਚਾਰੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।