Coronavirus: ਭਾਰਤ ‘ਚ ਅਕਤੂਬਰ ਤੱਕ ਦਸਤਕ ਦੇ ਸਕਦੀ ਤੀਜੀ ਲਹਿਰ, ਸਿਹਤ ਮਾਹਰਾਂ ਨੇ ਕਿਹਾ
Published : Jun 19, 2021, 12:11 pm IST
Updated : Jun 19, 2021, 12:11 pm IST
SHARE ARTICLE
According to Health Experts Coronavirus third wave to hit India by October
According to Health Experts Coronavirus third wave to hit India by October

ਸਿਹਤ ਮਾਹਰਾਂ ਨੇ ਭਾਰਤ ‘ਚ ਅਕਤੂਬਰ ਤੱਕ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਜਤਾਇਆ। ਕੇਂਦਰ ਸਰਕਾਰ ਨੇ ਵੀ ਇਸ ’ਤੇ ਆਪਣਾ ਪੱਖ ਰੱਖਿਆ।

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਮਹਾਂਮਾਰੀ (Coronavirus) ਦੀ ਦੂਜੀ ਲਹਿਰ ਦੇ ਪ੍ਰਭਾਵ ਘਟਣ ਨਾਲ ਤੀਜੀ ਲਹਿਰ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਸਿਹਤ ਮਾਹਰਾਂ (Health Experts) ਨੂੰ ਅਕਤੂਬਰ ਤੱਕ ਕੋਰੋਨਾ ਦੀ ਤੀਜੀ ਲਹਿਰ (Covid-19 Third Wave) ਆਉਣ ਦਾ ਖਦਸ਼ਾ ਹੈ। ਜਿਸ ਲਈ ਹੁਣ ਤੋਂ ਹੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਬਾਰੇ ਖ਼ਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਇਸ ’ਤੇ ਆਪਣਾ ਪੱਖ ਰੱਖਿਆ ਹੈ। 

ਇਹ ਵੀ ਪੜ੍ਹੋ: ਪਰਦੇ 'ਤੇ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਫ਼ਰਹਾਨ ਹੋਏ ਭਾਵੁਕ, ਕਿਹਾ-'ਯਕੀਨ ਨਹੀਂ ਹੋ ਰਿਹਾ'

PHOTOPHOTO

ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ (G. Kishan Reddy) ਨੇ ਕਿਹਾ ਹੈ ਕਿ ਜੇਕਰ ਕੋਰੋਨਾ ਦੀ ਤੀਜੀ ਲਹਿਰ ਭਾਰਤ ਵਿੱਚ ਆਉਂਦੀ ਹੈ ਤਾਂ ਅਸੀਂ ਉਸਦਾ ਸਾਹਮਣਾ ਕਰਨ ਲਈ  ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਮੈਡੀਕਲ ਬੁਨਿਆਦੀ ਢਾਂਚਾ (Medical Infrastructure) ਕੇਂਦਰ ਅਤੇ ਰਾਜ ਦੋਵਾਂ ਪੱਧਰ ’ਤੇ ਪੂਰੀ ਤਰ੍ਹਾਂ ਲੈਸ ਹੈ, ਚਾਹੇ ਕੋਰੋਨਾ ਦੀ ਤੀਜੀ ਲਹਿਰ ਆਵੇ ਜਾਂ ਨਹੀਂ, ਭਾਰਤ ਇਸ ਦਾ ਸਾਹਮਣਾ ਕਰਨ ਲਈ ਤਿਆਰ ਹੈ। ਹਾਲਾਂਕਿ, ਉਹਨਾਂ ਅੱਗੇ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦਾ ਪਾਲਣ ਕਰਨ ਨੂੰ ਵੀ ਕਿਹਾ ਹੈ।

ਇਹ ਵੀ ਪੜ੍ਹੋ​: ਅਲਵਿਦਾ ਮਿਲਖਾ ਸਿੰਘ: ਅਜਿਹਾ ਸਿੱਖ ਜੋ ਦੌੜਦਾ ਨਹੀਂ ਉੱਡਦਾ ਸੀ

G. Kishan ReddyG. Kishan Reddy

ਮਹੱਤਵਪੂਰਣ ਗੱਲ ਇਹ ਹੈ ਕਿ ਕੁਝ ਡਾਕਟਰੀ ਮਾਹਰਾਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਅਕਤੂਬਰ ਤੱਕ ਭਾਰਤ ਵਿਚ ਆ ਸਕਦੀ ਹੈ।ਇਕ ਨਿਊਜ਼ ਏਜੰਸੀ ਦੁਆਰਾ ਕਰਵਾਏ ਗਏ ਸਰਵੇ (Survey) ਵਿੱਚ ਸਿਹਤ ਮਾਹਿਰਾਂ ਨੇ ਇਹ ਵੀ ਕਿਹਾ ਕਿ ਭਾਰਤ ਦੂਜੀ ਲਹਿਰ ਨਾਲੋਂ ਤੀਜੀ ਲਹਿਰ ਦਾ ਮੁਕਾਬਲਾ ਵਧੀਆ ਢੰਗ ਨਾਲ ਕਰੇਗਾ। ਕਰਵਾਏ ਗਏ ਇਸ ਸਰਵੇਖਣ ਵਿੱਚ 40 ਸਿਹਤ ਸੰਭਾਲ ਮਾਹਰ, ਡਾਕਟਰ, ਵਿਗਿਆਨੀ, ਵਾਇਰਲੋਜਿਸਟ ਅਤੇ ਮਹਾਂਮਾਰੀ ਵਿਗਿਆਨੀ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ​: Reliance Jio ਨੇ ਮਾਰਚ 'ਚ ਬਣਾਏ 79 ਲੱਖ ਤੋਂ ਵੱਧ ਗਾਹਕ, Airtel ਤੇ Vodafone ਨੂੰ ਛੱਡਿਆ ਪਿੱਛੇ

3 ਤੋਂ 17 ਜੂਨ ਦੇ ਵਿਚਾਲੇ ਕੀਤੇ ਇਸ ਸਰਵੇਖਣ ਵਿਚ 85% ਜਾਂ 24 ਵਿਚੋਂ 21 ਮਾਹਰ ਹਨ ਜਿਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਤੀਜੀ ਲਹਿਰ ਅਕਤੂਬਰ ਤਕ ਆ ਜਾਵੇਗੀ। ਤਿੰਨ ਹੋਰਾਂ ਦੇ ਮੁਤਾਬਕ ਤੀਜੀ ਲਹਿਰ ਅਗਸਤ ਵਿੱਚ ਆਵੇਗੀ, ਜਦੋਂ ਕਿ 12 ਨੇ ਸਤੰਬਰ ਵਿੱਚ ਇਸ ਦੀ ਸ਼ੁਰੂਆਤ ਦੀ ਭਵਿੱਖਬਾਣੀ ਕੀਤੀ ਹੈ। ਉਥੇ ਹੀ ਕਈਆਂ ਨੇ ਕਿਹਾ ਕਿ ਤੀਜੀ ਲਹਿਰ ਨਵੰਬਰ ਅਤੇ ਫਰਵਰੀ ਦੇ ਵਿਚਕਾਰ ਆ ਸਕਦੀ ਹੈ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement