
ਅਸਾਮ ਵਿਚ ਹੜ੍ਹ ਆਉਣ ਕਾਰਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਪਾਣੀ ਭਰ ਚੁੱਕਾ ਹੈ, ਜਿਸ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ।
ਅਸਾਮ: ਅਸਾਮ ਵਿਚ ਹੜ੍ਹ ਆਉਣ ਕਾਰਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਪਾਣੀ ਭਰ ਚੁੱਕਾ ਹੈ, ਜਿਸ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਕਾਜ਼ੀਰੰਗਾ ਦੇ ਨੇੜਲੇ ਇਲਾਕੇ ਵਿਚ ਇਕ ਘਰ ਵਿਚ ਬੈੱਡ ‘ਤੇ ਬਾਘ ਨੂੰ ਆਰਾਮ ਕਰਦੇ ਦੇਖਿਆ ਗਿਆ, ਜਿਸ ਨੂੰ ਦੇਖ ਕੇ ਲੋਕਾਂ ਵਿਚ ਹੜਕੰਪ ਮਚ ਗਿਆ।
Flood in Assam
ਬਾਘ ਨੂੰ ਦੇਖਣ ਤੋਂ ਬਾਅਦ ਸਾਰੇ ਲੋਕ ਘਰ ਛੱਡ ਕੇ ਦੂਰ ਜਾ ਕੇ ਖੜੇ ਹੋ ਗਏ। ਪਿੰਡ ਦੇ ਲੋਕਾਂ ਨੇ ਤੁਰੰਤ ਵਣ ਵਿਭਾਗ ਨੂੰ ਸੂਚਨਾ ਦਿੱਤੀ। ਇਹ ਤਸਵੀਰਾਂ ਵਾਈਲਡ ਲਾਈਫ਼ ਟਰੱਸਟ ਇੰਡੀਆ ਵੱਲੋਂ ਸ਼ੇਅਰ ਕੀਤੀਆ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਟਵਿਟਰ ਯੂਜ਼ਰਜ਼ ਦਾ ਕਹਿਣਾ ਹੈ ਕਿ ਹੜ੍ਹ ਤੋਂ ਬਚਣ ਲਈ ਘਰ ਵਿਚ ਜਾ ਪਹੁੰਚਿਆ ਅਤੇ ਥੱਕ ਕੇ ਬੈੱਡ ‘ਤੇ ਬੈਠ ਕੇ ਅਰਾਮ ਫਰਮਾਉਣ ਲੱਗਿਆ।
#JustIn our vet @samshulwildvet is making plans with #AssamForestDepartment @kaziranga_ to tranquilise a #tiger that has entered a house and is relaxing on a bed! #AssamFloods bring in unusual guests! #Kaziranga Zoom in to see #OMG wish them luck! @action4ifaw @deespeak pic.twitter.com/SX2FoYOB6K
— Wildlife Trust India (@wti_org_india) July 18, 2019
ਘਰ ਦਾ ਮਾਲਕ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਦੇ ਗੁਆਂਢੀ ਬਾਘ ਨੂੰ ਦੇਖ ਕੇ ਜ਼ੋਰ ਨਾਲ ਚੀਕਾਂ ਮਾਰਨ ਲੱਗੇ। ਵਣ ਵਿਭਾਗ ਦਾ ਕਹਿਣਾ ਹੈ ਕਿ ਬਾਘ ਨੂੰ ਸ਼ਾਂਤ ਕਰਨ ਅਤੇ ਉਸ ਨੂੰ ਸੁਰੱਖਿਅਤ ਕੱਢਣ ਦੇ ਯਤਨ ਜਾਰੀ ਹੈ। ਅਸਾਮ ਵਿਚ ਬੁੱਧਵਾਰ ਨੂੰ ਵੀ ਹੜ੍ਹ ਦਾ ਕਹਿਰ ਜਾਰੀ ਰਿਹਾ। ਸੂਬੇ ਦੇ 29 ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਕਹਿਰ ਜਾਰੀ ਹੈ। ਹੜ੍ਹ ਨਾਲ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 57 ਲੱਖ ਲੋਕ ਪ੍ਰਭਾਵਿਤ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ