
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕੱਢੀ ਭੜਾਸ, ਕਿਹਾ - ਯੂਪੀ ਸਰਕਾਰ ਅਤੇ ਪ੍ਰਸ਼ਾਸਨ ਤਾਕਤ ਦੀ ਕਰ ਰਿਹੈ ਦੁਰਵਰਤੋਂ
ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸ਼ੁਕਰਵਾਰ ਨੂੰ ਵਾਰਾਣਸੀ ਦੇ ਇਕ ਹਸਪਤਾਲ 'ਚ ਸੋਨਭੱਦਰ ਕਤਲਕਾਂਡ 'ਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਉਹ ਸੜਕ ਦੇ ਰਸਤਿਓਂ ਸੋਨਭੱਦਰ ਲਈ ਰਵਾਨਾ ਹੋਈ ਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਮਿਰਜ਼ਾਪੁਰ 'ਚ ਰੋਕ ਦਿੱਤਾ। ਇਸ ਤੋਂ ਬਾਅਦ ਪ੍ਰਿਅੰਕਾ ਸੜਕ 'ਤੇ ਧਰਨੇ ਉੱਤੇ ਬੈਠ ਗਈ। ਉਨ੍ਹਾਂ ਦੇ ਸਮਰਥਕਾਂ ਨੇ ਯੂਪੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ। ਉਦੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
Priyanka Gandhi met victims at BHU, Varanasi
ਇਸ ਤੋਂ ਬਾਅਦ ਪੁਲਿਸ ਅਧਿਕਾਰੀ ਪ੍ਰਿਅੰਕਾ ਗਾਂਧੀ ਅਤੇ ਕੁਝ ਕਾਂਗਰਸੀ ਆਗੂਆਂ ਨੂੰ ਸਰਕਾਰੀ ਗੱਡੀ 'ਚ ਬਿਠਾ ਕੇ ਮਿਰਜਾਪੁਰ ਸਥਿਤ ਚੁਨਾਰ ਗੈਸਟ ਹਾਊਸ ਲੈ ਗਏ। ਪ੍ਰਿਅੰਕਾ ਇਥੇ ਵੀ ਕਾਂਗਰਸੀ ਕਾਰਕੁਨਾਂ ਨਾਲ ਧਰਨੇ 'ਤੇ ਬੈਠ ਗਈ। ਉਨ੍ਹਾਂ ਕਿਹਾ ਕਿ ਉਹ ਸੋਨਭੱਦਰ ਜਰੂਰ ਜਾਣਗੇ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਪ੍ਰਿਅੰਕਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਨੂੰ ਵੇਖਦਿਆਂ ਸੋਨਭੱਦਰ 'ਚ ਧਾਰਾ 144 ਲਾਗੂ ਹੈ।
The illegal arrest of Priyanka in Sonbhadra, UP, is disturbing. This arbitrary application of power, to prevent her from meeting families of the 10 Adivasi farmers brutally gunned down for refusing to vacate their own land, reveals the BJP Govt’s increasing insecurity in UP. pic.twitter.com/D1rty8KJVq
— Rahul Gandhi (@RahulGandhi) 19 July 2019
ਰਾਹੁਲ ਗਾਂਧੀ ਨੇ ਟਵਿਟਰ 'ਤੇ ਪ੍ਰਿਅੰਕਾ ਨੂੰ ਰੋਕੇ ਜਾਣ ਦਾ ਵੀਡੀਓ ਸ਼ੇਅਰ ਕੀਤਾ। ਉਨ੍ਹਾਂ ਲਿਖਿਆ, "ਯੂਪੀ ਦੇ ਸੋਨਭੱਦਰ 'ਚ ਪ੍ਰਿਅੰਕਾ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਗ੍ਰਿਫ਼ਤਾਰ ਕਰਨਾ ਗ਼ਲਤ ਹੈ। ਪ੍ਰਿਅੰਕਾ ਨੂੰ ਮਾਰੇ ਗਏ 10 ਆਦੀਵਾਸੀ ਪਰਵਾਰਾਂ ਨਾਲ ਮਿਲਣ ਤੋਂ ਰੋਕਣਾ ਸੱਤਾ ਦੀ ਦੁਰਵਰਤੋਂ ਹੈ। ਇਹ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਦੇ ਰਾਜ 'ਚ ਯੂਪੀ ਵਿਚ ਕਿੰਨਾ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਹੈ।"
General Secretary UP East @priyankagandhi addresses the media after being stopped by the UP Police while she was on the way to meet the families of the deceased. #UPmeinJungleRaj pic.twitter.com/ILuxiJsTBQ
— Congress (@INCIndia) 19 July 2019
ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸੋਨਭੱਦਰ ਜ਼ਿਲ੍ਹੇ ਦੇ ਘੋਰਾਵਲ ਦੇ ਮੁਰਤੀਆਂ ਪਿੰਡ ਵਿਚ ਬੁਧਵਾਰ ਨੂੰ ਜ਼ਮੀਨੀ ਵਿਵਾਦ ਵਿਚ ਗ੍ਰਾਮ ਪ੍ਰਧਾਨ ਤੇ ਪਿੰਡ ਵਾਸੀਆਂ ਵਿਚਕਾਰ ਹੋਈ ਹਿੰਸਕ ਝੜਪ ਵਿਚ ਗੋਲੀ ਲੱਗਣ ਨਾਲ ਇਕ ਧਿਰ ਦੇ 9 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ 'ਚ 5 ਮਰਦ ਤੇ 4 ਔਰਤਾਂ ਸ਼ਾਮਲ ਹਨ। ਤਣਾਅ ਨੂੰ ਵੇਖਦਿਆਂ ਵੱਡੀ ਗਿਣਤੀ 'ਚ ਪੁਲਿਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ।
Priyanka Gandhi taken into preventive custody on way to meet Sonbhadra victims
ਕੀ ਹੈ ਪੂਰਾ ਮਾਮਲਾ :
ਆਦਿਵਾਸੀ ਬਹੁਗਿਣਤੀ ਵਾਲੇ ਇਸ ਪਿੰਡ ਵਿਚ ਲੋਕਾਂ ਦੀ ਜੀਵਨ ਬਸਰ ਦਾ ਸਾਧਨ ਸਿਰਫ਼ ਖੇਤੀ ਹੈ। ਇਹ ਬੇਜ਼ਮੀਨੇ ਕਬਾਇਲੀ ਸਰਕਾਰੀ ਜ਼ਮੀਨ ਵਾਹ ਕੇ ਗੁਜਰ-ਬਸਰ ਕਰਦੇ ਆਏ ਹਨ। ਜਿਸ ਜ਼ਮੀਨ ਲਈ ਇਹ ਸੰਘਰਸ਼ ਹੋਇਆ ਉਸ 'ਤੇ ਇਨ੍ਹਾਂ ਆਦਿਵਾਸੀਆਂ ਦਾ ਸਾਲ 1947 ਤੋਂ ਹੀ ਕਬਜ਼ਾ ਹੈ। 1955 ਵਿਚ ਬਿਹਾਰ ਦੇ ਆਈਏਐਸ ਪ੍ਰਭਾਸ਼ਟ ਕੁਮਾਰ ਮਿਸ਼ਰਾ ਅਤੇ ਉਸ ਸਮੇਂ ਦੇ ਗ੍ਰਾਮ ਪ੍ਰਧਾਨ ਨੂੰ ਤਹਿਸੀਲਦਾਰ ਰਾਹੀਂ ਆਦਰਸ਼ ਸਹਿਕਾਰੀ ਸਮਿਤੀ ਦੇ ਨਾਂ ਹੇਠ ਜ਼ਮੀਨ ਮਿਲੀ ਸੀ। ਕਿਉਂਕਿ ਤਹਿਸੀਲਦਾਰ ਕੋਲ ਨਾਮਜ਼ਦਗੀ ਕਰਨ ਦਾ ਹੱਕ ਨਹੀਂ ਸੀ, ਇਸ ਲਈ ਨਾਮ ਦਾ ਪਤਾ ਨਹੀਂ ਲੱਗ ਸਕਿਆ।
Sonbhadra land dispute
ਇਸ ਤੋਂ ਬਾਅਦ 6 ਸਤੰਬਰ 1989 ਨੂੰ ਆਈਏਐਸ ਨੇ ਆਪਣੀ ਪਤਨੀ ਅਤੇ ਧੀ ਦੇ ਨਾਂ ਜ਼ਮੀਨ ਕਰਵਾ ਦਿੱਤੀ। ਹਾਲਾਂਕਿ ਕਾਨੂੰਨ ਇਹ ਹੈ ਕਿ ਸੁਸਾਇਟੀ ਦੀ ਜ਼ਮੀਨ ਕਿਸੇ ਵੀ ਵਿਅਕਤੀ ਦੇ ਨਾਮ ਨਹੀਂ ਹੋ ਸਕਦੀ। ਇਸ ਤੋਂ ਬਾਅਦ ਆਈਏਐਸ ਨੇ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤਾ। ਇਸ ਵਿਵਾਦਿਤ ਜ਼ਮੀਨ ਨੂੰ ਮੁਲਜ਼ਮ ਯਗਦੱਤ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਕਰਵਾ ਦਿੱਤੀ। ਬਾਵਜੂਦ ਇਸ ਦੇ ਉਸ ਨੂੰ ਕਬਜ਼ਾ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਬੀਤੇ ਬੁਧਵਾਰ 17 ਜੁਲਾਈ ਨੂੰ ਲਗਭਗ 200 ਦੀ ਗਿਣਤੀ 'ਚ ਹਮਲਾਵਰਾਂ ਨਾਲ ਗ੍ਰਾਮ ਪ੍ਰਧਾਨ ਨੇ ਹਮਲਾ ਕਰ ਦਿੱਤਾ ਸੀ। ਪੁਲਿਸ ਇਸ ਮਾਮਲੇ 'ਚ 27 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।