
ਰਿਪੋਰਟ ਅਨੁਸਾਰ ਲੀਕ ਹੋਏ ਅੰਕੜਿਆਂ ਵਿਚ 300 ਭਾਰਤੀ ਮੋਬਾਈਲ ਨੰਬਰ ਸ਼ਾਮਲ ਹਨ
ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਤੇ ਦੋ ਮੰਤਰੀਆਂ ਨੂੰ ਵੀ ਫੋਨ ਹੈਕਿੰਗ ਕੰਪਨੀ ਨੇ ਨਿਸ਼ਾਨਾ ਬਣਾਇਆ ਹੈ, ਇਹ ਖੁਲਾਸਾ ਪੇਗਾਸਸ ਸਪਾਈਵੇਅਰ (Pegasus spyware) ਮਾਮਲੇ ਵਿਚ ਹੋਇਆ ਹੈ। ਇਨ੍ਹਾਂ ਮੰਤਰੀਆਂ ਵਿਚ ਅਸ਼ਵਨੀ ਵੈਸ਼ਨਵ ਨਾਮ ਵੀ ਸਾਹਮਣੇ ਆਇਆ ਹੈ। ਦਿ ਵਾਇਰ ਦੀ ਰਿਪੋਰਟ ਅਨੁਸਾਰ ਲੀਕ ਹੋਏ ਅੰਕੜਿਆਂ ਵਿਚ 300 ਭਾਰਤੀ ਮੋਬਾਈਲ ਨੰਬਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 40 ਮੋਬਾਈਲ ਨੰਬਰ ਭਾਰਤੀ ਪੱਤਰਕਾਰਾਂ ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਤਿੰਨ ਵੱਡੇ ਵਿਰੋਧੀ ਨੇਤਾ, ਮੋਦੀ ਸਰਕਾਰ ਵਿਚ ਦੋ ਕੇਂਦਰੀ ਮੰਤਰੀ, ਸੁਰੱਖਿਆ ਏਜੰਸੀ ਦੇ ਮੌਜੂਦਾ ਮੰਤਰੀ, ਸਾਬਕਾ ਮੁਖੀ ਅਤੇ ਅਧਿਕਾਰੀ, ਕਾਰੋਬਾਰੀ ਸ਼ਾਮਲ ਹਨ। ਰਿਪੋਰਟ ਨੇ ਇਹ ਵੀ ਦੱਸਿਆ ਕਿ ਇਹ ਸੰਖਿਆ 2019 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ 2018-2019 ਦੇ ਵਿਚਕਾਰ ਨਿਸ਼ਾਨਾ ਬਣਾਈ ਗਈ ਹੈ।