
ਰਾਜੌਰੀ ਪੁਲਿਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਚੱਲ ਰਿਹਾ ਹੈ।
ਜੰਮੂ: ਜੰਮੂ -ਕਸ਼ਮੀਰ ਦੇ ਰਾਜੌਰੀ (Rajouri) ਵਿਚ ਵੀਰਵਾਰ ਨੂੰ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦਾ ਇਕ ਜੂਨੀਅਰ ਕਮਿਸ਼ਨਡ ਅਫ਼ਸਰ (JCO) ਸ਼ਹੀਦ (JCO was martyred) ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਨਾਮੰਡੀ ਖੇਤਰ ਵਿਚ ਅਤਿਵਾਦੀਆਂ (Terrorists) ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ (Security Forces) ਨੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁੱਠਭੇੜ ਸ਼ੁਰੂ ਹੋ ਗਈ।
ਹੋਰ ਪੜ੍ਹੋ: ਭ੍ਰਿਸ਼ਟਾਚਾਰ ’ਚ ਨੰਬਰ 1 ’ਤੇ ਸੀ UP, ਅੱਜ ਅਰਥ ਵਿਵਸਥਾ ਦੇ ਮਾਮਲੇ ’ਚ ਦੂਜੇ ਨੰਬਰ ’ਤੇ: CM ਯੋਗੀ
Army JCO martyred in encounter with militants in Rajouri
ਜੰਮੂ ਵਿਚ ਰੱਖਿਆ ਲੋਕ ਸੰਪਰਕ ਅਧਿਕਾਰੀ (PRO) ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, “ਮੁਕਾਬਲੇ ਦੌਰਾਨ ਰਾਸ਼ਟਰੀ ਰਾਈਫਲਜ਼ ਦੇ ਇਕ ਜੇਸੀਓ ਨੂੰ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਜੇਸੀਓ ਨੂੰ ਤੁਰੰਤ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਉਸਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ।
ਹੋਰ ਪੜ੍ਹੋ: ਦੇਸ਼ ਦੀ ਸੇਵਾ ਕਰ ਰਹੇ ਇਕ ਹੀ ਪਰਿਵਾਰ ਦੇ 4 ਮੈਂਬਰ, ਪੁੱਤ-ਧੀ ਤੇ ਜਵਾਈ ਸਭ ਹਨ IPS ਅਧਿਕਾਰੀ
Army JCO martyred in encounter with militants in Rajouri
ਹੋਰ ਪੜ੍ਹੋ: ਹਾਈ ਅਲਰਟ: IB ਤੋਂ ਮਿਲਿਆ Input, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ’ਚ ਅਤਿਵਾਦੀ ਹਮਲੇ ਦਾ ਖ਼ਤਰਾ
ਰਾਜੌਰੀ ਪੁਲਿਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਚੱਲ ਰਿਹਾ ਹੈ। ਅਗਸਤ ਵਿਚ ਇਸ ਖੇਤਰ ’ਚ ਇਹ ਦੂਜਾ ਮੁਕਾਬਲਾ ਹੈ। 6 ਅਗਸਤ ਨੂੰ ਥਾਨਾਮੰਡੀ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ (Lashkar-e-Taiba) ਦੇ ਦੋ ਅਤਿਵਾਦੀ ਮਾਰੇ ਗਏ ਸਨ।