
ਮਾਰੇ ਗਏ ਅੱਤਵਾਦੀ ਕੋਲੋਂ ਇੱਕ ਰਾਈਫਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ (Badgam, Jammu and Kashmir) ਜ਼ਿਲ੍ਹੇ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ (Security forces) ਅਤੇ ਅਤਿਵਾਦੀਆਂ (Terrorists) ਵਿਚਕਾਰ ਮੁੱਠਭੇੜ ਚਲ ਰਹੀ ਸੀ। ਇਸ ਮੁੱਠਭੇੜ 'ਚ ਇਕ ਅਣਪਛਾਤਾ ਅਤਿਵਾਦੀ ਮਾਰਿਆ ਗਿਆ। ਇਹ ਜਾਣਕਾਰੀ ਪੁਲਿਸ (Police) ਵਲੋਂ ਦਿੱਤੀ ਗਈ।
ਹੋਰ ਪੜ੍ਹੋ: ਚੰਡੀਗੜ੍ਹ: 98 ਸਾਲਾ ਬਜ਼ੁਰਗ ਔਰਤ ਦਾ ਗਲਾ ਵੱਢ ਕੇ ਕਤਲ, ਹੱਤਿਆ ਨੂੰ ਲੁੱਟ ਦਿਖਾਉਣ ਦੀ ਕੋਸ਼ਿਸ਼
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਡਗਾਮ ਜ਼ਿਲ੍ਹੇ ਦੇ ਮੋਚੁਵਾ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ (Search Operation) ਮੁੱਠਭੇੜ ਵਿਚ ਬਦਲ ਗਈ, ਜਿਸ ’ਤੇ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
Jammu and Kashmir
ਹੋਰ ਪੜ੍ਹੋ: ਰੈਪਰ ਹਨੀ ਸਿੰਘ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ, ਕਿਹਾ ਮੈਂ ਤਕਲੀਫ ਵਿਚ ਹਾਂ
ਇਕ ਅਧਿਕਾਰੀ ਨੇ ਦੱਸਿਆ, ''ਮੁਕਾਬਲੇ 'ਚ ਇਕ ਅਤਿਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਕੋਲੋਂ ਇੱਕ ਰਾਈਫਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।