ਜੰਮੂ-ਕਸ਼ਮੀਰ ਵਿਚ ਇਕ ਹੋਰ ਨੇਤਾ ਦੀ ਗੋਲੀ ਮਾਰ ਕੇ ਹੱਤਿਆ
Published : Aug 19, 2021, 9:22 pm IST
Updated : Aug 19, 2021, 9:22 pm IST
SHARE ARTICLE
J&K Apni Party leader shot dead by terrorists in Kulgam
J&K Apni Party leader shot dead by terrorists in Kulgam

ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਅਪਣੀ ਪਾਰਟੀ (ਜੇਕੇਏਪੀ) ਦੇ ਨੇਤਾ ਗੁਲਾਮ ਹਸਨ ਲੋਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਅਪਣੀ ਪਾਰਟੀ (ਜੇਕੇਏਪੀ) ਦੇ ਨੇਤਾ ਗੁਲਾਮ ਹਸਨ ਲੋਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਅਨੁਸਾਰ ਜੇਕੇਏਪੀ ਦੇ ਨੇਤਾ ਨੂੰ ਅਤਿਵਾਦੀਆਂ ਨੇ ਦੇਵਸਰ ਵਿਚ ਉਹਨਾਂ ਦੇ ਜੱਦੀ ਸਥਾਨ ’ਤੇ ਗੋਲੀ ਮਾਰ ਦਿੱਤੀ, ਗੰਭੀਰ ਰੂਪ ਵਿਚ ਜ਼ਖਮੀ ਹੋਏ ਗੁਲਾਮ ਹਸਨ ਲੋਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ।

J&K Apni Party leader shot dead by terrorists in KulgamJ&K Apni Party leader shot dead by terrorists in Kulgam

ਹੋਰ ਪੜ੍ਹੋ: BJP ਵਾਲਿਆਂ ਨਾਲ ਇਕੱਲੀ ਭਿੜੀ ਬੀਬੀ, 'ਜਨ ਅਸ਼ੀਰਵਾਦ ਯਾਤਰਾ' 'ਚ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ

ਪੁਲਿਸ ਨੇ ਕਿਹਾ ਕਿ ਉਸ ਨੇ ਘਟਨਾ ਦਾ ਨੋਟਿਸ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਾਵੇਦ ਅਹਿਮਦ ਡਾਰ ਦੀ ਕੁਲਗਾਮ ਜ਼ਿਲ੍ਹੇ ਵਿਚ ਹੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 9 ਅਗਸਤ ਨੂੰ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ ਵਿਚ ਇਕ ਭਾਜਪਾ ਸਰਪੰਚ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਪਤਨੀ ਸਮੇਤ ਉਸ ਦਾ ਕਤਲ ਕਰ ਦਿੱਤਾ ਸੀ।

Tweet Tweet

ਹੋਰ ਪੜ੍ਹੋ: UNSC ਵਿਚ ਬੋਲੇ ਜੈਸ਼ੰਕਰ- ਅਫ਼ਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅਤਿਵਾਦ ਖਿਲਾਫ਼ ਇਕਜੁੱਟ ਹੋਵੇ ਦੁਨੀਆਂ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ), ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਕਾਨਫਰੰਸ ਸਮੇਤ ਰਾਜ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਜੇਕੇਏਪੀ ਦੇ ਨੇਤਾ ਗੁਲਾਮ ਹਸਨ ਲੋਨ ਦੇ ਕਤਲ ਦੀ ਸਖਤ ਨਿੰਦਾ ਕੀਤੀ ਹੈ। ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਟਵੀਟ ਕੀਤਾ, “ਬਦਕਿਸਮਤੀ ਨਾਲ ਕਸ਼ਮੀਰ ਵਿੱਚ ਰਾਜਨੀਤਕ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਸੀਂ ਆਪਣੀ ਪਾਰਟੀ ਦੇ ਨੇਤਾ ਗੁਲਾਮ ਹਸਨ ਲੋਨ ਦੇ ਕਤਲ ਦੀ ਨਿੰਦਾ ਕਰਦੇ ਹਾਂ। ਪਰਿਵਾਰ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ। ”

Tweet Tweet

ਹੋਰ ਪੜ੍ਹੋ: ਕਿਸਾਨਾਂ ਨੇ ਦੂਜੇ ਦਿਨ ਵੀ ਰੋਕੀ ਸੁਖਬੀਰ ਬਾਦਲ ਦੀ 'ਪੰਜਾਬ ਯਾਤਰਾ', ਯਾਦ ਕਰਵਾਏ ਪੁਰਾਣੇ ਵਾਅਦੇ

ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਮੁੱਖ ਧਾਰਾ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀਆਂ ਵੱਲੋਂ ਹਮਲਿਆਂ ਦਾ ਰੁਝਾਨ ਵਧਿਆ ਹੈ, ਜੋ ਕਿ ਬਹੁਤ ਚਿੰਤਾਜਨਕ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement