
ਸੈਕਟਰ 42 ਸਥਿਤ ਆਈ ਅਬਰੌਡ ਐਜੂਕੇਸ਼ਨ ਇਮੀਗ੍ਰੇਸ਼ਨ ਕੰਪਨੀ ਕੋਲ ਪੀੜਤ ਨੇ ਕੀਤਾ ਸੀ ਅਪਲਾਈ
ਚੰਡੀਗੜ੍ਹ : ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂ 'ਤੇ ਸਾਢੇ 19 ਲੱਖ ਦੀ ਠੱਗੀ ਮਾਰਨ ਵਾਲੇ ਆਈ ਅਬਰੌਡ ਐਜੂਕੇਸ਼ਨ ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਲਵਿਸ਼ ਮਹਾਜਨ, ਵਿਵੇਕ ਸੈਣੀ, ਗੌਰੀ ਮਹਿਰਾ, ਪੂਜਾ ਮਹਾਜਨ ਅਤੇ ਹੋਰਾਂ ਖ਼ਿਲਾਫ਼ ਧੋਖਾਦੇਹੀ, ਸਾਜ਼ਿਸ਼ ਰਚਣ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਅਨੰਤਨਾਗ ਵਿਚ ਸ਼ਹੀਦ ਹੋਏ ਫੌਜੀ ਜਵਾਨ ਦਾ ਅੱਜ ਹੋਵੇਗਾ ਸਸਕਾਰ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ ਜਵਾਨ
ਲੁਧਿਆਣਾ ਵਾਸੀ ਬਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੀ ਲੜਕੀ ਮਨਜੋਤ ਕੌਰ ਦੇ ਕੈਨੇਡਾ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਲਈ ਸੈਕਟਰ-42 ਸਥਿਤ ਆਈ ਅਬਰੌਡ ਐਜੂਕੇਸ਼ਨ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਕੰਪਨੀ ਵਿਚ ਉਸ ਨੂੰ ਲਵਿਸ਼ ਮਹਾਜਨ, ਵਿਵੇਕ ਸੈਣੀ, ਗੌਰੀ ਮਹਿਰਾ, ਪੂਜਾ ਮਹਾਜਨ ਡਾਇਰੈਕਟਰ ਮਿਲੇ।
ਇਹ ਵੀ ਪੜ੍ਹੋ: ਜਗਤਪੁਰਾ ਦੇ ਇਕ ਜਿੰਮ 'ਚ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਹੋਈ ਮੌਤ
ਸਟੱਡੀ ਵੀਜ਼ਾ ਅਪਲਾਈ ਕਰਨ ਦੇ ਨਾਂ 'ਤੇ ਕੰਪਨੀ ਦੇ ਡਾਇਰੈਕਟਰ ਨੇ ਉਨ੍ਹਾਂ ਨੂੰ 19 ਲੱਖ 29 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦਾ ਝਾਂਸਾ ਦਿੱਤਾ। ਜਦੋਂ ਕਈ ਮਹੀਨਿਆਂ ਤੋਂ ਬੇਟੀ ਦਾ ਵੀਜ਼ਾ ਨਹੀਂ ਲੱਗਾ ਤਾਂ ਨਵੀਂ ਉਕਤ ਕੰਪਨੀ ਦੇ ਡਾਇਰੈਕਟਰ ਨੇ ਵੀਜ਼ਾ ਜਲਦੀ ਲਗਵਾਉਣ ਦੇ ਬਹਾਨੇ ਘੜਣੇ ਸ਼ੁਰੂ ਕਰ ਦਿਤੇ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਕੰਪਨੀ ਡਾਇਰੈਕਟਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬਲਜੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸੈਕਟਰ-36 ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਉਕਤ ਕੰਪਨੀ ਅਤੇ ਡਾਇਰੈਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।