
ਕਈ ਦਿਨਾਂ ਤੋਂ ਲਾਪਤਾ ਸੀ ਫੌਜੀ ਜਵਾਨ
ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸੋਮਵਾਰ ਨੂੰ ਫੌਜ ਦੇ ਇਕ ਜਵਾਨ ਦੀ ਲਾਸ਼ ਮਿਲੀ। ਫੌਜ ਦਾ ਇਹ ਜਵਾਨ ਕਈ ਦਿਨਾਂ ਤੋਂ ਲਾਪਤਾ ਸੀ। ਲਾਸ਼ ਬਰਾਮਦ ਹੋਣ ਤੋਂ ਬਾਅਦ ਅੱਤਵਾਦੀ ਕਾਰਵਾਈ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਪੰਜ ਹੋ ਗਈ ਹੈ। ਕਮਾਂਡੋਜ਼ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਪ੍ਰਦੀਪ ਕੁਮਾਰ ਦੀ ਲਾਸ਼ ਬਰਾਮਦ ਹੋਈ। ਉਹ ਉਸ ਦਿਨ ਲਾਪਤਾ ਹੋ ਗਿਆ ਸੀ, ਜਿਸ ਦਿਨ ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਢੋਣਚੱਕ, ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਹੁਮਾਯੂੰ ਭੱਟ ਅਤੇ ਇੱਕ ਹੋਰ ਸਿਪਾਹੀ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਪਿੰਡ ਗਦੁਲ ਨੇੜੇ ਸ਼ਹੀਦ ਹੋਏ ਸਨ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਟੀ ਵਿਚ ਸਿੱਖ ਵਿਚਾਰਧਾਰਾ ਉਤੇ ਹਮਲੇ ਕਰਨ ਵਾਲਾ ਕਾਮਰੇਡ ਪ੍ਰੋਫ਼ੈਸਰ ਤੇ ਇਕ ਵਿਦਿਆਰਥਣ ਦੀ ਮੌਤ
ਫ਼ੌਜੀ ਜਵਾਨ ਪਰਦੀਪ ਸਿੰਘ ਪਿੰਡ ਬੱਲਮਗੜ੍ਹ, ਸਮਾਣਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ। ਸ਼ਹੀਦ ਪਰਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਬੱਲਮਗੜ੍ਹ (ਸਮਾਣਾ) ਵਿਖੇ ਅੱਜ ਮਿਤੀ 19 ਸਤੰਬਰ ਨੂੰ ਦੁਪਹਿਰ 1 ਵਜੇ ਪੂਰੇ ਸਰਕਾਰੀ ਤੇ ਫੌਜੀ ਸਨਮਾਨਾਂ ਦੇ ਨਾਲ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ।
ਇਹ ਵੀ ਪੜ੍ਹੋ: ਜਗਤਪੁਰਾ ਦੇ ਇਕ ਜਿੰਮ 'ਚ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਹੋਈ ਮੌਤ
ਭਾਰੀ ਮੀਂਹ ਦੇ ਵਿਚਕਾਰ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਸੱਤਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ। ਸੰਘਣੇ ਜੰਗਲਾਂ, ਪਹਾੜੀ ਗੁਫਾਵਾਂ ਅਤੇ ਹੋਰ ਕੁਦਰਤੀ ਟਿਕਾਣਿਆਂ 'ਚ ਲੁਕੇ ਅੱਤਵਾਦੀਆਂ ਦੀ ਗਿਣਤੀ 3 ਤੋਂ 4 ਦੱਸੀ ਜਾਂਦੀ ਹੈ।
ਇਹ ਵੀ ਪਰ੍ਹੋ: