J. P. Nadda: ਕਾਂਗਰਸ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਬਿਆਨਾਂ ਨੂੰ ਭੁੱਲ ਗਈ ਹੈ- ਜੇ.ਪੀ. ਨੱਢਾ
Published : Sep 19, 2024, 12:06 pm IST
Updated : Sep 19, 2024, 12:06 pm IST
SHARE ARTICLE
Congress has forgotten Rahul Gandhi's statements about Prime Minister Narendra Modi - JP near
Congress has forgotten Rahul Gandhi's statements about Prime Minister Narendra Modi - JP near

J. P. Nadda: ਹੁਣ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਇੱਕ ਪੱਤਰ ਰਾਹੀਂ ਉਸ ਪੱਤਰ ਦਾ ਜਵਾਬ ਦਿੱਤਾ ਹੈ

 

JP Nadda Replied To Kharge's Letter: ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੋਂ ਬਾਅਦ ਹੁਣ ਚਿੱਠੀਆਂ ਦੀ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਇੱਕ ਪੱਤਰ ਲਿਖਿਆ ਸੀ। ਜਿਸ ਵਿਚ ਉਨ੍ਹਾਂ ਨੇ ਭਾਜਪਾ ਨੇਤਾ ਵਲੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਕੀਤੀ ਗਈ ਵਿਵਾਦਿਤ ਟਿੱਪਣੀ ਦਾ ਜ਼ਿਕਰ ਕੀਤਾ ਸੀ।

ਪੜ੍ਹੋ ਪੂਰੀ ਖ਼ਬਰ :   Punjab News: 'ਬਲੈਕਮੇਲਰ' ਨੂੰ ਖ਼ਤਮ ਕਰਨ ਲਈ ਮੋਗਾ ਦੇ ਨੌਜਵਾਨ ਨੇ ਇੰਸਟਾਗ੍ਰਾਮ 'ਤੇ ਹਾਇਰ ਕੀਤੇ ਕੰਟਰੈਕਟ ਕਿਲਰ

ਹੁਣ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਇੱਕ ਪੱਤਰ ਰਾਹੀਂ ਉਸ ਪੱਤਰ ਦਾ ਜਵਾਬ ਦਿੱਤਾ ਹੈ। ਖੜਗੇ ਨੂੰ ਆਪਣੇ ਜਵਾਬੀ ਪੱਤਰ ਵਿੱਚ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਪੁਰਾਣੇ ਬਿਆਨ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮੌਤ ਦਾ ਸੌਦਾਗਰ’ ਕਿਹਾ ਸੀ।

ਦਰਅਸਲ ਮੰਗਲਵਾਰ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅਤਿਵਾਦੀ ਕਹਿਣ ਦੇ ਵਿਰੋਧ 'ਚ ਪੀਐੱਮ ਨੂੰ ਪੱਤਰ ਲਿਖਿਆ ਸੀ।

ਪੜ੍ਹੋ ਪੂਰੀ ਖ਼ਬਰ :  Punjab News: ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਮਾਮਲੇ ਦੀ ਸੁਣਵਾਈ ਟਲੀ

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਰਵਨੀਤ ਬਿੱਟੂ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਇਸ ਨੂੰ ਖਤਰਨਾਕ ਵੀ ਕਿਹਾ ਸੀ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਖੜਗੇ ਦੇ ਇਸੇ ਪੱਤਰ ਦਾ ਜਵਾਬ ਦਿੱਤਾ ਹੈ। ਜਿਸ 'ਚ ਉਨ੍ਹਾਂ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਵੀ ਚਰਚਾ ਕੀਤੀ ਹੈ।

ਉਨ੍ਹਾਂ ਲਿਖਿਆ, ਇੱਕ ਅਜਿਹਾ ਵਿਅਕਤੀ ਜਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਸਮੁੱਚੇ ਓਬੀਸੀ ਭਾਈਚਾਰੇ ਨੂੰ ਚੋਰ ਕਹਿ ਕੇ ਦੁਰਵਿਵਹਾਰ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਬਹੁਤ ਹੀ ਭੱਦੇ ਸ਼ਬਦ ਵਰਤ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਵਿੱਚ ਡੰਡੇ ਨਾਲ ਕੁੱਟਣ ਦੀ ਗੱਲ ਕਰਨ ਵਾਲੇ ਅਤੇ ਜਿਸ ਦੀ ਹੰਕਾਰੀ ਮਾਨਸਿਕਤਾ ਤੋਂ ਪੂਰਾ ਦੇਸ਼ ਜਾਣੂ ਹੈ, ਤੁਸੀਂ ਕਿਸ ਮਜਬੂਰੀ ਵਿੱਚ ਰਾਹੁਲ ਗਾਂਧੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ?

ਪੜ੍ਹੋ ਪੂਰੀ ਖ਼ਬਰ :   Chandigarh News: ਸਾਬਕਾ IAS ਦੀ ਕੋਠੀ ’ਚੋਂ 12 ਕਰੋੜ ਰੁਪਏ ਦੇ ਕਰੀਬ ਹੀਰੇ ਤੇ ਗਹਿਣੇ ਬਰਾਮਦ

ਜੇਪੀ ਨੱਡਾ ਨੇ ਲਿਖਿਆ, ਇਹ ਰਾਹੁਲ ਗਾਂਧੀ ਦੇ ਮਾਤਾ ਸੋਨੀਆ ਗਾਂਧੀ ਹੀ ਸੀ, ਜਿਨ੍ਹਾਂ ਨੇ ਮੋਦੀ ਜੀ ਲਈ 'ਮੌਤ ਦੇ ਸੌਦਾਗਰ' ਵਰਗੀਆਂ ਭੱਦੀਆਂ ਗੱਲਾਂ ਕਹੀਆਂ ਸਨ?
ਤੁਸੀਂ ਅਤੇ ਤੁਹਾਡੀ ਪਾਰਟੀ ਦੇ ਆਗੂ ਇਨ੍ਹਾਂ ਸਾਰੇ ਮੰਦਭਾਗੇ ਅਤੇ ਸ਼ਰਮਨਾਕ ਬਿਆਨਾਂ ਦੀ ਵਡਿਆਈ ਕਰਦੇ ਰਹੇ। ਉਸ ਵੇਲੇ ਕਾਂਗਰਸ ਨੇ ਸਿਆਸੀ ਸ਼ੁੱਧਤਾ ਦੇ ਮੁੱਦੇ ਕਿਉਂ ਵਿਸਾਰ ਦਿੱਤੇ? ਜਦੋਂ ਰਾਹੁਲ ਗਾਂਧੀ ਨੇ ਖੁੱਲ੍ਹ ਕੇ ਕਿਹਾ ਸੀ ਕਿ 'ਮੋਦੀ ਦਾ ਅਕਸ ਖਰਾਬ ਕਰ ਦੇਵਾਂਗੇ। ਉਸ ਸਮੇਂ ਸਿਆਸੀ ਮਰਿਆਦਾ ਕਿਸ ਨੇ ਤੋੜੀ ਸੀ, ਖੜਗੇ ਜੀ?

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੈਂ ਇਹੀ ਸਮਝਦਾ ਹਾਂ ਖੜਗੇ ਜੀ ਕਿ ਆਪਣੇ ਅਸਫਲ ਉਤਪਾਦ ਦਾ ਲਗਾਤਾਰ ਬਚਾਅ ਕਰਨਾ ਅਤੇ ਵਡਿਆਈ ਕਰਨਾ ਤੁਹਾਡੀ ਮਜਬੂਰੀ ਹੈ, ਪਰ ਘੱਟੋ-ਘੱਟ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ, ਤੁਹਾਨੂੰ ਇਨ੍ਹਾਂ ਗੱਲਾਂ 'ਤੇ ਆਤਮ-ਪੜਚੋਲ ਕਰਨੀ ਚਾਹੀਦੀ ਸੀ।

ਉਨ੍ਹਾਂ ਨੇ ਆਪਣੀ ਚਿੱਠੀ 'ਚ ਲਿਖਿਆ, 'ਕਾਂਗਰਸ ਨੇਤਾਵਾਂ ਨੇ ਪੀਐੱਮ ਮੋਦੀ ਦੇ ਮਾਤਾ-ਪਿਤਾ ਨੂੰ ਵੀ ਨਹੀਂ ਬਖਸ਼ਿਆ, ਉਨ੍ਹਾਂ ਦਾ ਅਪਮਾਨ ਵੀ ਕੀਤਾ ਗਿਆ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕਿਸੇ ਵੀ ਜਨਤਕ ਆਗੂ ਦਾ ਇੰਨਾ ਅਪਮਾਨ ਨਹੀਂ ਹੋਇਆ ਜਿੰਨਾ ਤੁਹਾਡੀ ਪਾਰਟੀ ਦੇ ਨੇਤਾਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਹੈ।

ਇੰਨਾ ਹੀ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣ ਵਾਲੇ ਤੁਹਾਡੀ ਪਾਰਟੀ ਦੇ ਨੇਤਾਵਾਂ ਨੂੰ ਕਾਂਗਰਸ ਵਿੱਚ ਇੰਨੇ ਵੱਡੇ ਅਹੁਦੇ ਦਿੱਤੇ ਗਏ। ਜੇ ਮੈਂ ਅਜਿਹੀਆਂ ਉਦਾਹਰਣਾਂ ਗਿਣਨ ਲੱਗ ਪਵਾਂ ਤਾਂ ਤੁਹਾਨੂੰ ਵੀ ਪਤਾ ਹੈ ਕਿ ਉਨ੍ਹਾਂ ਲਈ ਵੱਖਰੀ ਕਿਤਾਬ ਲਿਖਣੀ ਪਵੇਗੀ।

ਕੀ ਅਜਿਹੇ ਬਿਆਨਾਂ ਅਤੇ ਕਾਰਵਾਈਆਂ ਨੇ ਦੇਸ਼ ਨੂੰ ਸ਼ਰਮਸਾਰ ਨਹੀਂ ਕੀਤਾ ਅਤੇ ਸਿਆਸੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ? ਤੁਸੀਂ ਇਹ ਕਿਵੇਂ ਭੁੱਲ ਗਏ, ਖੜਗੇ ਜੀ?

(For more Punjabi news apart from Congress has forgotten Rahul Gandhi's statements about Prime Minister Narendra Modi - JP near , stay tuned to Rozana Spokesman)


 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement