
ਬੁਰਾੜੀ ਦੇ ਸੰਤ ਨਗਰ ਇਲਾਕੇ ਵਿਚ ਬੀਤੀ ਇਕ ਜੁਲਾਈ ਨੂੰ ਭਾਟੀਆ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਨਾਲ ਇਕ ਮਹੀਨਾ ਬੀਤ ਜਾਣ 'ਤੇ ਪਰਦਾ ਨਹੀਂ ਉਠ ਸਕਿਆ...
ਨਵੀਂ ਦਿੱਲੀ : ਬੁਰਾੜੀ ਦੇ ਸੰਤ ਨਗਰ ਇਲਾਕੇ ਵਿਚ ਬੀਤੀ ਇਕ ਜੁਲਾਈ ਨੂੰ ਭਾਟੀਆ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਨਾਲ ਇਕ ਮਹੀਨਾ ਬੀਤ ਜਾਣ 'ਤੇ ਪਰਦਾ ਨਹੀਂ ਉਠ ਸਕਿਆ ਹੈ। ਕ੍ਰਾਈਮ ਬ੍ਰਾਂਚ ਦੀ ਸਿਫਾਰਸ਼ 'ਤੇ ਹੁਣ 'ਸਾਈਕਲੋਜੀਕਲ ਆਟੋਪਸੀ' ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਲਈ ਭਾਟੀਆ ਪਰਵਾਰ ਨਾਲ ਜੁੜੇ 50 ਲੋਕਾਂ ਦੇ ਦਿਮਾਗ਼ ਖੰਗਾਲੇ ਜਾਣਗੇ। ਇਹ ਜਾਣਕਾਰੀ ਜਾਂਚ ਨਾਲ ਜੁੜੇ ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਦਿਤੀ। ਉਨ੍ਹਾਂ ਦਸਿਆ ਕਿ ਤਿੰਨ ਮਾਹਿਰਾਂ ਦੇ ਇਕ ਪੈਨਲ ਨੇ ਘਟਨਾ ਨਾਲ ਸਬੰਧਤ ਦਸਤਾਵੇਜ਼ਾਂ ਦੇ ਅਧਿਐਨ ਦੇ ਨਾਲ ਇਸ ਦੀ ਸ਼ੁਰੂਆਤ ਕਰ ਦਿਤੀ ਹੈ।
Police'ਸਾਈਕਲੋਜੀਕਲ ਆਟੋਪਸੀ' ਆਤਮ ਹੱਤਿਆਵਾਂ ਦੀ ਜਾਂਚ ਕਰਨ ਦਾ ਇਕ ਤਰੀਕਾ ਹੈ। ਇਸ ਵਿਚ ਮ੍ਰਿਤਕ ਦੇ ਪਰਵਾਰ ਵਾਲਿਆਂ, ਦੋਸਤਾਂ, ਜਾਣਨ ਵਾਲਿਆਂ ਅਤੇ ਜੇਕਰ ਇਲਾਜ ਚੱਲ ਰਿਹਾ ਹੈ ਤਾਂ ਡਾਕਟਰਾਂ ਨਾਲ ਉਸ ਦੇ ਬਾਰੇ ਵਿਚ ਗੱਲ ਕਰ ਕੇ ਮਾਨਸਿਕਤਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲਲਿਤ ਨੂੰ ਮੌਤ ਤੋਂ ਬਾਅਦ ਵੀ ਅਪਣੇ ਪਿਤਾ ਨੂੰ ਦੇਖਣ ਅਤੇ ਉਨ੍ਹਾਂ ਨਾਲ ਗੱਲ ਕਰਨ ਦਾ ਭਰਮ ਸੀ। ਇਸ ਆਧਾਰ 'ਤੇ ਹੀ ਇਹ ਕਿਹਾ ਗਿਆ ਹੈ ਕਿ ਲਲਿਤ ਦੇ ਨਾਲ ਪੂਰਾ ਪਰਵਾਰ ਸਾਂਝਾ ਸ਼ੇਅਰਡ ਸਾਈਕੋਟਿਕ ਡਿਸਆਰਡਰ ਦਾ ਸ਼ਿਕਾਰ ਸੀ।
Burari Case ਇਸ ਦੀ ਜਾਂਚ ਦੇ ਲਈ ਹੀ ਸਾਈਕਲੋਜੀਕਲ ਆਟੋਪਸੀ ਦੀ ਲੋੜ ਮਹਿਸੂਸ ਹੋਈ ਸੀ। ਇਸ ਦੇ ਲਈ ਭਾਟੀਆ ਪਰਵਾਰ ਦੇ 50 ਕਰੀਬੀ ਜਾਣਕਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਤੋਂ ਉਨ੍ਹਾਂ ਦੇ ਵਿਵਹਾਰ ਆਦਿ ਨੂੰ ਲੈ ਕੇ 150 ਸਵਾਲ ਪੁੱਛੇ ਜਾਣਗੇ। ਪਰਵਾਰ ਦੀ ਮੁਖੀ ਨਰਾਇਣੀ ਦੇਵੀ ਫਰਸ਼ 'ਤੇ ਮ੍ਰਿਤਕ ਪਈ ਮਿਲੀ ਸੀ। ਨਾਰਾਇਣੀ ਦੇਵੀ ਦੀ ਗਰਦਨ 'ਤੇ ਮਿਲੇ ਨਿਸ਼ਾਨ ਤੋਂ ਸੰਕੇਤ ਮਿਲਿਆ ਕਿ ਉਨ੍ਹਾਂ ਨੂੰ ਜ਼ਬਰਦਸਤੀ ਬੰਨ੍ਹਿਆ ਗਿਆ ਸੀ। ਹੋਰ ਮ੍ਰਿਤਕਾਂ ਦੇ ਬੰਨ੍ਹੇ ਹੋਏ ਹੱਥ ਅਤੇ ਬੰਦ ਕੀਤੀ ਗਈਆਂ ਅੱਖਾਂ ਦੇ ਕਾਰਨ ਪੁਲਿਸ ਨੇ ਹੱÎਤਆ ਦਾ ਕੇਸ ਦਰਜ ਕੀਤਾ। 11 ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਤੋਂ ਪੁਸ਼ਟੀ ਹੋਈ ਹੈ ਕਿ ਮੌਤ ਲਟਕਣ ਨਾਲ ਹੋਈ ਹੈ। ਅਜਿਹੇ ਵਿਚ ਹੱਤਿਆ ਦੀ ਜਾਂਚ ਜਾਰੀ ਹੈ।
Bhatia Familyਘਰ ਤੋਂ ਬਰਾਮਦ 11 ਨੋਟਬੁੱਕਸ ਵਿਚ ਉਨ੍ਹਾਂ ਦੇ ਇਕ ਵਿਸ਼ੇਸ਼ ਧਾਰਮਿਕ ਕਰਮਕਾਂਡ ਵਿਚ ਸ਼ਾਮਲ ਹੋਣ ਦਾ ਪਤਾ ਚੱਲਿਆ ਹੈ। ਲਲਿਤ ਅਪਣੇ ਮ੍ਰਿਤਕ ਪਿਤਾ ਨਾਲ ਗੱਲ ਕਰ ਕੇ ਵਿਸ਼ੇਸ਼ ਸ਼ਕਤੀਆਂ ਦਾ ਗੱਲ ਕਰ ਰਿਹਾ ਸੀ। ਨੋਟਸ ਦੀ ਲਿਖਾਈ ਮ੍ਰਿਤਕਾਂ ਵਿਚ ਕੁੱਝ ਨਾਲ ਮੇਲ ਖਾਂਦੀ ਹੈ। ਜਾਂਚ ਦੌਰਾਨ ਇਸ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਜਤਾਈ ਗਈ। ਪੁਲਿਸ ਵਰਤਮਾਨ ਵਿਚ ਇਸੇ 'ਤੇ ਕੰਮ ਕਰ ਰਹੀ ਹੈ। ਨੋਟਬੁਕਸ ਵਿਚ ਲਿਖੀ ਸਮੱਗਰੀ ਨੇ ਪੁਲਿਸ ਨੂੰ ਇਹ ਵੀ ਸੋਚਣ ਲਈ ਮਜਬੂਰ ਕੀਤਾ ਹੈ ਕਿ ਅਜਿਹਾ ਕਿਸੇ ਬਾਬਾ ਜਾਂ ਤਾਂਤਰਿਕ ਦੇ ਪ੍ਰਭਾਵ ਵਿਚ ਕੀਤਾ ਹੋਵੇ। ਹੁਣ ਤਕ ਪੁਲਿਸ ਕਿਸੇ ਬਾਬਾ ਜਾਂ ਤਾਂਤਰਿਕ ਨੂੰ ਇਸ ਮਾਮਲੇ ਨਾਲ ਨਹੀਂ ਜੋੜ ਸਕੀ ਹੈ। ਇਹ ਕਰਮਕਾਂਡ ਸਾਲ 2007 ਤੋਂ ਚੱਲ ਰਿਹਾ ਸੀ।
Burari Policeਇਹ ਸੰਭਾਵਨਾ ਘੱਟ ਹੀ ਹੈ ਕਿ ਪਰਵਾਰ ਨੂੰ ਇੰਨੇ ਲੰਬੇ ਸਮੇਂ ਤਕ ਬਾਹਰੀ ਵਿਅਕਤੀ ਵਲੋਂ ਨਿਰਦੇਸ਼ਤ ਕੀਤਾ ਜਾ ਰਿਹਾ ਸੀ। ਪਰਵਾਰ ਨੇ ਫਾਂਸੀ 'ਤੇ ਲਟਕਣ ਤੋਂ ਪਹਿਲਾਂ ਖਾਣਾ ਬਾਹਰ ਤੋਂ ਮੰਗਵਾ ਕੇ ਖਾਇਆ ਸੀ। ਮ੍ਰਿਤਕ ਲੋਕਾਂ ਦੇ ਵਿਸਰਾ ਦੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ, ਜਿਸ ਤੋਂ ਇਹ ਪਤਾ ਚਲ ਸਕੇ ਕਿ ਕਿਤੇ ਉਨ੍ਹਾਂ ਵਿਚ ਜ਼ਹਿਰ ਦਾ ਅੰਸ਼ ਤਾਂ ਨਹੀਂ ਹੈ। ਰਿਪੋਰਟ ਆਉਣੀ ਅਜੇ ਬਾਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਘਰ ਦੇ ਇਕ ਜਾਂ ਦੋ ਮੈਂਬਰਾਂ ਨੇ ਪਹਿਲਾਂ ਦੂਜਿਆਂ ਨੂੰ ਲਟਕਾਇਆ, ਫਿਰ ਖ਼ੁਦ ਜਾਨ ਦਿਤੀ। ਪਰਵਾਰ ਦੇ ਦੋ ਮੈਂਬਰਾਂ ਦੇ ਹੱਥ ਵੀ ਪੂਰੀ ਤਰ੍ਹਾਂ ਬੱਝੇ ਹੋਏ ਨਹੀਂ ਸਨ। ਸਾਰਿਆਂ ਦੀ ਮੌਤ ਲਟਕਣ ਦੀ ਵਜ੍ਹਾ ਨਾਲ ਹੋਣ ਦੀ ਪੁਸ਼ਟੀ ਤੋਂ ਬਾਅਦ ਵੀ ਪੁਲਿਸ ਇਸ ਸੰਭਾਵਨਾ ਦੀ ਜਾਂਚ ਕਰ ਰਹੀ ਹੈ।