
ਦੀਵਾਲੀ 'ਤੇ ਦੁਕਾਨਾਂ ਦੇ ਸਾਹਮਣੇ ਸਟਾਲ ਲਗਾਉਣ ਲਈ ਦੁਕਾਨਦਾਰਾਂ ਨੂੰ ਮਨਜ਼ੂਰੀ ਮਿਲ ਗਈ ਹੈ। ਨਿਗਮ ਨੇ 9 ਦਿਨ ਲਈ ਦੁਕਾਨਦਾਰਾਂ ..
ਚੰਡੀਗੜ੍ਹ : ਦੀਵਾਲੀ 'ਤੇ ਦੁਕਾਨਾਂ ਦੇ ਸਾਹਮਣੇ ਸਟਾਲ ਲਗਾਉਣ ਲਈ ਦੁਕਾਨਦਾਰਾਂ ਨੂੰ ਮਨਜ਼ੂਰੀ ਮਿਲ ਗਈ ਹੈ। ਨਿਗਮ ਨੇ 9 ਦਿਨ ਲਈ ਦੁਕਾਨਦਾਰਾਂ ਨੂੰ ਸਟਾਲ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ਼ਨੀਵਾਰ ਤੋਂ ਦੁਕਾਨਦਾਰ ਸਟਾਲ ਲਈ ਪਰਚੀ ਕਟਵਾ ਸਕਣਗੇ। ਚੰਡੀਗੜ੍ਹ ਵਪਾਰ ਮੰਡਲ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਐਡਵਾਈਜ਼ਰ ਮਨੋਜ ਪਰੀਦਾ ਨੂੰ ਇਹ ਮਨਜ਼ੂਰੀ ਦੇਣ ਦੀ ਗੁਹਾਰ ਲਾਈ ਸੀ। ਐਡਵਾਈਜ਼ਰ ਨੇ ਕਮਿਸ਼ਨਰ ਕੇ. ਕੇ. ਯਾਦਵ ਨੂੰ ਫੋਨ ਕਰਕੇ ਇਜਾਜ਼ਤ ਦੇਣ ਲਈ ਕਿਹਾ। ਨਾਲ ਹੀ ਮੇਅਰ ਰਾਜੇਸ਼ ਕਾਲੀਆਂ ਨਾਲ ਫੋਨ 'ਤੇ ਗੱਲ ਕਰਕੇ ਇਸ ਸਬੰਧੀ ਕਮਿਸ਼ਨਰ ਨਾਲ ਚਰਚਾ ਕਰਨ ਲਈ ਵੀ ਕਿਹਾ।
Big relief to shopkeepers
ਵਪਾਰੀ ਕਈ ਦਿਨ ਤੋਂ ਕਰ ਰਹੇ ਸਨ ਮੰਗ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਵੋਹਰਾ ਨੇ ਦੱਸਿਆ ਕਿ ਦੀਵਾਲੀ 'ਤੇ ਹਰ ਸਾਲ ਦੁਕਾਨਦਾਰ ਆਪਣੀ ਦੁਕਾਨਾਂ ਦੇ ਸਾਹਮਣੇ ਸਟਾਲ ਲਗਾਉਂਦੇ ਹਨ। ਇਹ ਇੱਕ ਪਰੰਪਰਾ ਵੀ ਹੈ। ਇਸ ਵਾਰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਨਗਰ ਨਿਗਮ ਨੇ ਸਟਾਲ ਲਗਾਉਣ ਦੀ ਆਗਿਆ ਦੇਣ ਤੋਂ ਮਨ੍ਹਾ ਕਰ ਦਿੱਤਾ।
ਮੰਡਲ ਦੇ ਮੈਂਬਰਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਹਾਈਕੋਰਟ ਦੇ ਆਦੇਸ਼ ਵੈਂਡਰਾਂ ਲਈ ਹਨ, ਦੁਕਾਨਦਾਰਾਂ ਲਈ ਨਹੀਂ। ਬਾਵਜੂਦ ਇਸਦੇ ਕੋਈ ਸੁਣਵਾਈ ਨਹੀਂ ਹੋਈ। ਅਜਿਹੇ ਵਿੱਚ ਦੁਸ਼ਹਿਰਾ ਅਤੇ ਕਰਵਾ ਚੌਥ ਵੀ ਨਿਕਲ ਗਿਆ ਅਤੇ ਦੁਕਾਨਦਾਰਾਂ ਦੀ ਕਮਾਈ ਵੀ ਨਹੀਂ ਹੋਈ। ਹੁਣ ਜਦੋਂ 17 ਅਕਤੂਬਰ ਨੂੰ ਹਾਈਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤਾਂ ਐਡਵਾਈਜ਼ਰ ਨਾਲ ਮਿਲਕੇ ਸਟਾਲ ਲਗਾਉਣ ਦੀ ਆਗਿਆ ਦੇਣ ਦੀ ਗੁਹਾਰ ਲਗਾਈ।
Big relief to shopkeepers
ਸੈਕਟਰ-17 ਤੇ 22 'ਚ ਨਹੀਂ ਲੱਗਣਗੇ ਸਟਾਲ
ਦੀਵਾਲੀ ਦੇ ਮੌਕੇ 'ਤੇ ਨਗਰ ਨਿਗਮ ਨੇ ਸਟਾਲ ਲਾਏ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਸ਼ਨੀਵਾਰ ਨੂੰ ਪਰਚੀਆਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪਰ ਸੈਕਟਰ-17 ਅਤੇ 22 'ਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਸੈਕਟਰ 17 ਨੋ - ਵੈਂਡਿੰਗ ਜੋਨ 'ਚ ਆਉਂਦਾ ਹੈ ਇਸ ਲਈ ਇੱਥੇ ਸਟਾਲਸ ਲਗਾਏ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਜਦੋਂ ਕਿ ਸੈਕਟਰ - 22 ਮਾਰਕਿਟ ਦਾ ਮਾਮਲਾ ਹਾਈਕੋਰਟ 'ਚ ਚੱਲ ਰਿਹਾ ਹੈ ਇਸ ਲਈ ਸੈਕਟਰ - 22 ਵਿੱਚ ਸਟਾਲਸ ਲਗਾਏ ਜਾਣ ਦੀ ਆਗਿਆ ਪ੍ਰਦਾਨ ਨਹੀਂ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।