
ਸਰਕਾਰ ਨੇ ਕਰਮਚਾਰੀ ਭਵਿੱਖ ਨਿੱਧੀ ਸੰਗਠਨ (EPFO) ਦੇ ਕਰਮਚਾਰੀਆਂ...
ਨਵੀਂ ਦਿੱਲੀ: ਸਰਕਾਰ ਨੇ ਕਰਮਚਾਰੀ ਭਵਿੱਖ ਨਿੱਧੀ ਸੰਗਠਨ (EPFO) ਦੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ ਹੈ। ਵਿੱਤੀ ਸਾਲ 2018-19 ਲਈ ਈ.ਪੀ.ਐੱਫ.ਓ. ਦੇ 'ਬੀ' ਅਤੇ 'ਸੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ 60 ਦਿਨ ਦਾ ਦੀਵਾਲੀ ਬੋਨਸ ਦਿੱਤਾ ਜਾਵੇਗਾ। ਕਿਰਤ ਮੰਤਰਾਲਾ ਨੇ ਇਸ ਬਾਰੇ 'ਚ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਇਸ ਸੂਚਨਾ ਮੁਤਾਬਿਕ ਗਰੁੱਪ ਬੀ ਅਤੇ ਗਰੁੱਪ ਸੀ ਦੇ ਸਾਰੇ ਕਰਮਚਾਰੀਆਂ ਨੂੰ ਪ੍ਰੋਡਕਿਟਵਿਟੀ ਲਿੰਕਡ ਬੋਨਸ (ਪੀ.ਐੱਲ.ਬੀ.) ਸਕੀਮ ਦੇ ਤਹਿਤ 60 ਦਿਨ ਦਾ ਬੋਨਸ ਦਿੱਤਾ ਜਾਵੇਗਾ।
EPFO
ਜਾਣਕਾਰੀ ਮੁਤਾਬਕ ਹਰੇਕ ਕਰਮਚਾਰੀ ਨੂੰ ਔਸਤਨ 7,000 ਰੁਪਏ ਦਾ ਬੋਨਸ ਮਿਲੇਗਾ। ਪ੍ਰੋਡਕਿਟਵਿਟੀ ਲਿੰਕਡ ਬੋਨਸ ਦੀ 25 ਫੀਸਦੀ ਰਾਸ਼ੀ ਸਿੱਧੇ ਕਰਮਚਾਰੀ ਦੇ ਸੈਲਰੀ ਖਾਤੇ 'ਚ ਜਾਵੇਗੀ, ਜਦੋਂਕਿ ਬਾਕੀ 75 ਫੀਸਦੀ ਰਾਸ਼ੀ ਉਸ ਦੇ ਖਾਤੇ 'ਚ ਜਮ੍ਹਾ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਰਮਚਾਰੀਆਂ ਨੂੰ ਰਾਹਤ ਦਿੰਦੇ ਹੋਏ ਵਿੱਤੀ ਸਾਲ 2018-19 ਲਈ ਪੀ.ਐੱਫ. 'ਤੇ 0.10 ਫੀਸਦੀ ਦੀ ਵਿਆਜ ਦਰ ਵਧਾ ਦਿੱਤੀ ਹੈ।
EPFO
ਇਸ ਦਾ ਮਤਲੱਬ ਹੈ ਕਿ ਸਰਕਾਰ ਬੀਤੇ ਵਿੱਤੀ ਸਾਲ ਦੇ ਪੀ.ਐੱਫ. 'ਤੇ 8.65 ਫੀਸਦੀ ਦਾ ਵਿਆਜ ਦੇਣ ਵਾਲੀ ਹੈ। ਪਹਿਲਾਂ ਇਹ ਵਿਆਜ 8.55 ਫੀਸਦੀ ਦੀ ਦਰ ਨਾਲ ਮਿਲਦੀ ਸੀ। ਨਵੀਂ ਦਰ ਦੇ ਮੁਤਾਬਕ ਦੀਵਾਲੀ ਤੋਂ ਪਹਿਲਾਂ ਕਰੀਬ 6 ਕਰੋੜ ਕਰਮਚਾਰੀਆਂ ਨੂੰ ਨਵੀਂਆਂ ਦਰ ਨਾਲ ਮਿਲਣ ਵਾਲਾ ਵਿਆਜ ਉਨ੍ਹਾਂ ਦੇ ਪੀ.ਐੱਫ ਖਾਤੇ 'ਚ ਪਹੁੰਚ ਜਾਵੇਗਾ।