
ਉੱਤਰਾਖੰਡ ਤੋਂ ਲੈ ਕੇ ਕੇਰਲ ਤੱਕ ਭਾਰਤੀ ਬਾਰਿਸ਼ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ
ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿਚ ਬਾਰਿਸ਼ ਦਾ ਕਹਿਰ ਜਾਰੀ ਹੈ। ਉੱਤਰਾਖੰਡ ਤੋਂ ਲੈ ਕੇ ਕੇਰਲ ਤੱਕ ਭਾਰਤੀ ਬਾਰਿਸ਼ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਉੱਤਰਾਖੰਡ ਦੇ ਬਦਰੀਨਾਥ ਨੈਸ਼ਨਲ ਹਾਈਵੇਅ ਤੋਂ ਇਕ ਵੀਡੀਓ ਵੀ ਸਾਹਮਣੇ ਆਇਆ।
Heavy rainfall reported in several parts of Uttarakhand
ਹੋਰ ਪੜ੍ਹੋ: ਨਿਹੰਗ ਅਮਨ ਸਿੰਘ ਦੀ BJP ਆਗੂਆਂ ਨਾਲ ਫੋਟੋ ਵਾਇਰਲ ਹੋਣ ’ਤੇ ਜਾਖੜ ਦਾ ਤੰਜ਼
ਹਾਈਵੇਅ ਦੇ ਨੇੜੇ ਨਾਲੇ ਵਿਚ ਫਸੀ ਇਕ ਕਾਰ ਨੂੰ ਕਰੈਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਕਾਰ ਵਿਚ ਯਾਤਰੀ ਵੀ ਸਵਾਰ ਸਨ। ਜ਼ਮੀਨ ਖਿਸਕਣ ਕਾਰਨ ਇਹ ਕਾਰ ਨਾਲੇ ਵਿਚ ਫਸ ਗਈ ਸੀ, ਜਿਸ ਨੂੰ ਬਾਰਡਰ ਰੋਡਸ ਸੰਸਥਾ ਨੇ ਬਚਾਅ ਕਾਰਜ ਦੌਰਾਨ ਬਾਹਰ ਕੱਢਿਆ। ਇਸ ਤੋਂ ਇਲਾਵਾ ਉੱਤਰਾਖੰਡ ਦੇ ਚੰਪਾਵਤ ਵਿਚ ਨਦੀ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਨਿਰਮਾਣ ਅਧੀਨ ਪੁਲ ਢਹਿ ਗਿਆ।
Heavy rainfall reported in several parts of Uttarakhand
ਹੋਰ ਪੜ੍ਹੋ: PM ਮੋਦੀ ’ਤੇ ਓਵੈਸੀ ਦਾ ਤੰਜ਼, “ਚੀਨ ਦੇ ਡਰ ਕਾਰਨ ਬਿਨ੍ਹਾਂ ਚੀਨੀ ਵਾਲੀ ਚਾਹ ਪੀਂਦੇ ਨੇ ਮੋਦੀ”
ਸੂਬੇ ਵਿਚ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਵਿਚ ਨੇਪਾਲ ਦੇ ਤਿੰਨ ਮਜ਼ਦੂਰਾਂ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕ ਜ਼ਖਮੀ ਹੋਏ ਹਨ। ਉੱਤਰਾਖੰਡ ਸਰਕਾਰ ਨੇ ਵੀ ਮੌਸਮ ਠੀਕ ਹੋਣ ਤੱਕ ਚਾਰਧਾਮ ਯਾਤਰਾ ਰੋਕ ਦਿੱਤੀ ਹੈ। ਮੰਦਰਾਂ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿਚ ਬੱਦਲ ਫਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇੱਥੇ ਨੈਨੀਤਾਲ ਝੀਲ ਵਿਚ ਪਾਣੀ ਦਾ ਪੱਧਰ ਵਧ ਗਿਆ ਅਤੇ ਨਦੀ ਦਾ ਪਾਣੀ ਸੜਕਾਂ 'ਤੇ ਆ ਗਿਆ ਹੈ।
Heavy rainfall reported in several parts of Uttarakhand
ਹੋਰ ਪੜ੍ਹੋ: ਪਥਰੀ ਦੀ ਥਾਂ ਡਾਕਟਰ ਨੇ ਕੱਢੀ ਮਰੀਜ਼ ਦੀ ਕਿਡਨੀ, ਹੁਣ ਹਸਪਤਾਲ ਦੇਵੇਗਾ 11.23 ਲੱਖ ਰੁਪਏ ਦਾ ਮੁਆਵਜ਼ਾ
ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਮਨਗਰ-ਰਾਣੀਖੇਤ ਮਾਰਗ 'ਤੇ ਲੇਮਨ ਟ੍ਰੀ ਰਿਜੋਰਟ ਵਿਖੇ ਕੋਸੀ ਨਦੀ ਦਾ ਪਾਣੀ ਭਰ ਜਾਣ ਕਾਰਨ ਇੱਥੋਂ ਆਉਣ-ਜਾਣ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਰਿਜੋਰਟ ਵਿਚ ਕਰੀਬ 100 ਲੋਕ ਫਸੇ ਹੋਏ ਸਨ। ਸਾਰੇ ਸੁਰੱਖਿਅਤ ਹਨ ਅਤੇ ਉਹਨਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ।
Heavy rainfall reported in several parts of Uttarakhand
ਹੋਰ ਪੜ੍ਹੋ: ਕਿਸਾਨ ਇਸ ਵਾਰ ਵੀ ਕਾਲੀ ਦੀਵਾਲੀ ਮਨਾਉੁਣਗੇ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਾਲ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਬਾਰੇ ਗੱਲ ਕੀਤੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਕੱਤਰੇਤ ਸਥਿਤ ਕੰਟਰੋਲ ਰੂਮ ਤੋਂ ਰਾਜ ਵਿਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਹੈ। ਮੁੱਖ ਮੰਤਰੀ ਲਗਾਤਾਰ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਤੋਂ ਅਪਡੇਟ ਲੈ ਰਹੇ ਹਨ।
Rain
ਕੇਰਲ ਵਿਚ ਵੀ ਭਾਰੀ ਮੀਂਹ ਕਾਰਨ ਤਬਾਹੀ
ਭਾਰੀ ਮੀਂਹ ਕਾਰਨ ਕੇਰਲ ਵਿਚ ਵੀ ਤਬਾਹੀ ਦਾ ਮੰਜਰ ਦੇਖਿਆ ਜਾ ਸਕਦਾ ਹੈ। 12 ਤੋਂ 18 ਅਕਤੂਬਰ ਤੱਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 38 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 90 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। 702 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਬਾਰਿਸ਼ ਵਿਚ ਵੱਡੀ ਗਿਣਤੀ ਵਿਚ ਲੋਕ ਬੇਘਰ ਹੋ ਗਏ ।