
ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਹਮੇਸ਼ਾਂ ਚੀਨ ਬਾਰੇ ਬੋਲਣ ਤੋਂ ਡਰਦੇ ਹਨ।
ਨਵੀਂ ਦਿੱਲੀ: ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਹਮੇਸ਼ਾਂ ਚੀਨ ਬਾਰੇ ਬੋਲਣ ਤੋਂ ਡਰਦੇ ਹਨ। ਇੱਥੋਂ ਤੱਕ ਕਿ ਉਹ ਅਪਣੀ ਚਾਹ ਵਿਚ ਚੀਨੀ ਵੀ ਨਹੀਂ ਪਾਉਂਦੇ। ਉਹਨਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ।
AIMIM President Asaduddin Owaisi
ਹੋਰ ਪੜ੍ਹੋ: ਸਿੰਘੂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਦੀ ਭਾਜਪਾ ਆਗੂਆਂ ਨਾਲ ਲੰਚ ਦੀ ਤਸਵੀਰ ਵਾਇਰਲ
ਉਹਨਾਂ ਕਿਹਾ, ‘ਸਾਡੇ ਪੀਐਮ ਦੋ ਚੀਜ਼ਾਂ ਨੂੰ ਲੈ ਕੇ ਕਦੀ ਜ਼ੁਬਾਨ ਨਹੀਂ ਖੋਲਦੇ। ਇਕ ਪੈਟਰੋਲ-ਡੀਜ਼ਲ ਅਤੇ ਦੂਜਾ ਚੀਨ। ਪੀਐਮ ਮੋਦੀ ਚੀਨ ਬਾਰੇ ਬੋਲਣ ਤੋਂ ਹਮੇਸ਼ਾਂ ਡਰਦੇ ਨੇ। ਇੱਥੋਂ ਤੱਕ ਕਿ ਉਹ ਚਾਹ ਵਿਚ ਵੀ ਚੀਨੀ ਨਹੀਂ ਪਾਉਂਦੇ ਕਿ ਕਿਤੋਂ ਚੀਨ ਨਾ ਨਿਕਲ ਆਵੇ’।
PM Narendra Modi
ਹੋਰ ਪੜ੍ਹੋ: ਪਥਰੀ ਦੀ ਥਾਂ ਡਾਕਟਰ ਨੇ ਕੱਢੀ ਮਰੀਜ਼ ਦੀ ਕਿਡਨੀ, ਹੁਣ ਹਸਪਤਾਲ ਦੇਵੇਗਾ 11.23 ਲੱਖ ਰੁਪਏ ਦਾ ਮੁਆਵਜ਼ਾ
ਓਵੈਸੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਨੇ ਪੁਲਵਾਮਾ ਵਿਚ ਹਮਲਾ ਕੀਤਾ ਤਾਂ ਮੋਦੀ ਨੇ ਕਿਹਾ ਕਿ ਅਸੀਂ ਘਰ ਵਿਚ ਵੜ ਕੇ ਮਾਰਾਂਗੇ ਤਾਂ ਅਸੀਂ ਕਿਹਾ ਕਿ ਮਾਰੋ। ਪਰ ਹੁਣ ਚੀਨ ਡੋਕਲਾਮ, ਡੇਪਲਾਂਗ ਵਿਚ ਬੈਠਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਹੱਥਾਂ ਉੱਤੇ ਹੱਥ ਧਰ ਕੇ ਬੈਠੇ ਹਨ। ਸਾਡੇ ਬਿਹਾਰ ਦੇ ਲੋਕਾਂ ’ਤੇ ਹਮਲਾ ਹੋਇਆ ਪਰ ਪੀਐਮ ਮੋਦੀ ਚੁੱਪ ਰਹੇ।
Asaduddin Owaisi
ਹੋਰ ਪੜ੍ਹੋ: ਕਿਸਾਨ ਇਸ ਵਾਰ ਵੀ ਕਾਲੀ ਦੀਵਾਲੀ ਮਨਾਉੁਣਗੇ?
ਓਵੈਸੀ ਨੇ ਕਿਹਾ ਕਿ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ 9 ਜਵਾਨ ਮਾਰੇ ਗਏ ਅਤੇ 24 ਤਰੀਕ ਨੂੰ ਭਾਰਤ, ਪਾਕਿਸਤਾਨ ਦੇ ਨਾਲ ਟੀ-20 ਮੈਚ ਖੇਡਣ ਦੀ ਤਿਆਰੀ ਕਰ ਰਿਹਾ ਹੈ। ਕੀ ਤੁਸੀਂ ਨਹੀਂ ਕਿਹਾ ਸੀ ਭਾਰਤ ਦੇ ਫੌਜੀ ਮਰ ਰਹੇ ਨੇ ਅਤੇ ਮਨਮੋਹਨ ਸਿੰਘ ਦੀ ਸਰਕਾਰ ਪਾਕਿਸਤਾਨ ਨੂੰ ਬਰਿਆਨੀ ਖਵਾ ਰਹੀ ਹੈ। ਅੱਜ ਪਾਕਿਸਤਾਨ ਕਸ਼ਮੀਰ ਵਿਚ ਭਾਰਤ ਦੇ ਗਰੀਬਾਂ ਦੀ ਜ਼ਿੰਦਗੀ ਨਾਲ ਟੀ-20 ਖੇਡ ਰਿਹਾ ਹੈ ਪਰ ਤੁਸੀਂ ਕੀ ਕਰ ਰਹੇ ਹੋ। ਕਸ਼ਮੀਰ ਵਿਚ ਆਈਬੀ, ਅਮਿਤ ਸ਼ਾਹ ਕੀ ਕਰ ਰਹੇ ਹਨ। ਉਹਨਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ, ‘ਕਸ਼ਮੀਰ ਵਿਚ ਜਿਸ ਤਰ੍ਹਾਂ ਹੱਤਿਆਵਾਂ ਹੋ ਰਹੀਆਂ ਹਨ, ਉਸ ਨਾਲ ਨਜਿੱਠਣ ਲਈ ਤੁਹਾਡੇ ਕੋਲ ਕੋਈ ਨੀਤੀ ਹੈ?’