
ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ, “ਇਕ ਪੰਜਾਬੀ ਕਹਾਵਤ ਹੈ, ਭੈੜੇ ਭੈੜੇ ਯਾਰ ਸਾਡੀ ਫੱਤੋ ਦੇ”।
ਚੰਡੀਗੜ੍ਹ: ਸਿੰਘੂ ਬਾਰਡਰ ਹੱਤਿਆ ਮਾਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਦੀਆਂ ਭਾਜਪਾ ਆਗੂਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਵਿਚ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਭਾਜਪਾ ਆਗੂਆਂ ਨਾਲ ਨਜ਼ਰ ਆ ਰਹੇ ਹਨ। ਕਾਂਗਰਸ ਆਗੂ ਸੁਨੀਲ ਜਾਖੜ ਨੇ ਇਕ ਤਸਵੀਰ ਸਾਝੀ ਕਰ ਭਾਜਪਾ ਆਗੂਆਂ ’ਤੇ ਤੰਜ਼ ਕੱਸਿਆ ਹੈ।
Sunil Jakhar
ਹੋਰ ਪੜ੍ਹੋ: PM ਮੋਦੀ ’ਤੇ ਓਵੈਸੀ ਦਾ ਤੰਜ਼, “ਚੀਨ ਦੇ ਡਰ ਕਾਰਨ ਬਿਨ੍ਹਾਂ ਚੀਨੀ ਵਾਲੀ ਚਾਹ ਪੀਂਦੇ ਨੇ ਮੋਦੀ”
ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ, “ਇਕ ਪੰਜਾਬੀ ਕਹਾਵਤ ਹੈ, ਭੈੜੇ ਭੈੜੇ ਯਾਰ ਸਾਡੀ ਫੱਤੋ ਦੇ” । ਜਾਖੜ ਨੇ ਲਿਖਿਆ, “ਇਹਨਾਂ ਲਾਈਨਾਂ ਦਾ ਕੁਝ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ। ਵਿਅਕਤੀ ਅਪਣੀ ਸੰਗਤ ਤੋਂ ਪਛਾਣਿਆ ਜਾਂਦਾ ਹੈ। ਮੋਦੀ ਸਰਕਾਰ ਅੱਜ ਕੱਲ੍ਹ ਬੇਈਮਾਨ ਲੋਕਾਂ ਦੇ ਸੰਪਰਕ ’ਚ ਹੈ। ਇਸ ਨਾਲ ਅਪਣੇ ਆਪ ਨੂੰ ਰਾਸ਼ਟਰਵਾਤੀ ਦੱਸਣ ਵਾਲੀ BJP ਸਰਕਾਰ ਸਿਰਫ ਖੁਦ ਨੁੰ ਹੀ ਨਹੀਂ ਬਲਕਿ ‘ਭਾਰਤ ਸਰਕਾਰ’ ਸੰਸਥਾ ਦੀ ਵੀ ਬੇਇੱਜ਼ਤੀ ਕਰ ਰਹੀ ਹੈ”
Tweet
ਹੋਰ ਪੜ੍ਹੋ: ਪਥਰੀ ਦੀ ਥਾਂ ਡਾਕਟਰ ਨੇ ਕੱਢੀ ਮਰੀਜ਼ ਦੀ ਕਿਡਨੀ, ਹੁਣ ਹਸਪਤਾਲ ਦੇਵੇਗਾ 11.23 ਲੱਖ ਰੁਪਏ ਦਾ ਮੁਆਵਜ਼ਾ
ਦਰਅਸਲ ਤਸਵੀਰਾਂ ਵਿਚ ਨਿਹੰਗ ਅਮਨ ਸਿੰਘ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਅਤੇ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਅਮਨ ਸਿੰਘ ਨੇ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਦੀ ਰਿਹਾਇਸ਼ 'ਤੇ ਲੰਚ ਕੀਤਾ ਸੀ।
Nihang Aman Singh With BJP Leaders
ਹੋਰ ਪੜ੍ਹੋ: ਕਿਸਾਨ ਇਸ ਵਾਰ ਵੀ ਕਾਲੀ ਦੀਵਾਲੀ ਮਨਾਉੁਣਗੇ?
ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ਨਿਹੰਗ ਅਮਨ ਸਿੰਘ ਨੂੰ ‘ਸਿਰੋਪਾਓ’ ਪਾਉਣ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਸ਼ਾਮਲ ਸਨ।