
ਪਹਿਲਾਂ ਕੁਲਗਾਮ ਅਤੇ ਫਿਰ ਘਰਾਂ ਵਿਚ ਵੜ ਕੇ ਕਤਲ ਕੀਤਾ ਗਿਆ ਜੋ ਬਹੁਤ ਡਰਾਵਣਾ ਹੈ।
ਡਰ ਕਾਰਨ ਕੰਮ ਛੱਡ ਕੇ ਆਪਣੇ ਘਰਾਂ ਨੂੰ ਜਾਣ ਲੱਗੇ ਪ੍ਰਵਾਸੀ ਕਾਮੇ, ਕੇਂਦਰ ਸਰਕਾਰ ਬੈਠੀ ਚੁੱਪ ਦੀ ਚੁੱਪ
ਜੰਮੂ ਕਸ਼ਮੀਰ : ਬੀਤੇ ਦਿਨਾਂ ਤੋਂ ਵਾਦੀ ਵਿਚ ਵੱਧ ਰਹੀਆਂ ਅਤਿਵਾਦ ਦੀਆਂ ਘਟਨਾਵਾਂ ਅਤੇ ਲਗਾਤਾਰ ਹੋ ਰਹੀਆਂ ਹੱਤਿਆਵਾਂ ਕਾਰਨ ਹੁਣ ਜੰਮੂ ਵਿਚ ਹਾਲਤ ਵਿਗੜਦੇ ਦਿਖਾਈ ਦੇ ਰਹੇ ਹਨ। ਉਥੇ ਕੰਮ ਕਰਦੇ ਪਰਵਾਸੀ ਕਾਮੇ ਸੂਬਾ ਛੱਡ ਕੇ ਵਾਪਸ ਆਪਣੇ ਵਤਨ ਜਾ ਰਹੇ ਹਨ। ਇਸ ਤਰ੍ਹਾਂ ਲਗ ਰਿਹਾ ਹੈ ਕਿ ਹੁਣ ਕਸ਼ਮੀਰ ਵਿਚ ਅਤਿਵਾਦੀ ਫਿਰ ਤੋਂ ਸਰਗਰਮ ਹੋ ਗਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਉਥੋਂ ਦੇ ਪ੍ਰਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਕਸ਼ਮੀਰ ਵਿਚ ਡਰ ਲਗਦਾ ਹੈ ਅਤੇ ਇਨ੍ਹਾਂ ਅਤਿਵਾਦੀ ਘਟਨਾਵਾਂ ਦੇ ਡਰ ਕਾਰਨ ਹੀ ਉਹ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋ ਹੁਣ ਵਾਦੀ ਵਿਚ ਹੋ ਰਿਹਾ ਹੈ ਅਜਿਹਾ ਪਹਿਲਾਂ ਕਦੀ ਵੀ ਨਹੀਂ ਹੋਇਆ।
jammu Kashmir
ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਮਜ਼ਦੂਰ ਤਾਂ ਸਿਰਫ ਖਾਣ ਕਮਾਉਣ ਵਾਲਾ ਹੈ ਉਹ ਤਾਂ ਅਜਿਹੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਹੀਂ ਫਿਰ ਕਿਉਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਜਦੋਂ ਗੋਲਗੱਪੇ ਵਾਲੇ ਨੂੰ ਮਾਰਿਆ ਗਿਆ ਸੀ ਤਾਂ ਅਸੀਂ ਸੋਚਿਆ ਕਿ ਸ਼ਾਇਦ ਕੋਈ ਧੋਖਾਧੜੀ ਜਾਂ ਕੋਈ ਹੋਰ ਕਾਰਨ ਹੋਵੇਗਾ ਪਰ ਹੁਣ ਪਹਿਲਾਂ ਕੁਲਗਾਮ ਅਤੇ ਫਿਰ ਘਰਾਂ ਵਿਚ ਵੜ ਕੇ ਕਤਲ ਕੀਤਾ ਗਿਆ ਜੋ ਬਹੁਤ ਡਰਾਵਣਾ ਹੈ। ਇਸ ਲਈ ਹੁਣ ਕਸ਼ਮੀਰ ਛੱਡ ਵਤਨ ਵਾਪਸ ਜਾਣ ਤੋਂ ਇਲਾਵਾ ਹੋਰ ਕੋਈ ਚਾਰ ਨਹੀਂ ਹੈ।
Army
ਇਹ ਵੀ ਪੜ੍ਹੋ : ਐਮੀ ਵਿਰਕ ਦਾ ਰੋਮਾਂਟਿਕ ਲਵ ਟਰੈਕ 'ਪਿਆਰ ਦੀ ਕਹਾਣੀ' ਹੋਇਆ ਰਿਲੀਜ਼
ਜ਼ਿਕਰਯੋਗ ਹੈ ਕਿ ਪਿੱਛਲੇ ਕੁਝ ਹਫਤਿਆਂ ਤੋਂ ਕਸ਼ਮੀਰ ਵਿਚ ਅਤਿਵਾਦੀ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿਚ ਖਾਸ ਕਰ ਕੇ ਸਿਰਫ ਗ਼ੈਰ-ਮੁਸਲਿਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਤੇ ਸਿੱਖ ਪ੍ਰਿੰਸੀਪਲ ਅਤੇ ਕਿਤੇ ਹਿੰਦੂ ਅਧਿਆਪਕ ਨੂੰ ਭੀੜ ਵਿਚੋਂ ਕੱਢ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਮਸ਼ਹੂਰ ਮੈਡੀਕਲ ਸਟੋਰ ਵਾਲੇ ਮੱਖਣ ਲਾਲ ਬਿਦਰੁ ਨੂੰ ਸ਼ਰ੍ਹੇਆਮ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਫ਼ੌਜੀ ਜਵਾਨਾਂ ਅਤੇ ਸਥਾਨਕ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Jammu-Kashmir
ਇਹ ਵੀ ਪੜ੍ਹੋ : Sai Overseas ਦੇ ਦਫ਼ਤਰ 'ਤੇ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ
ਦੱਸ ਦਈਏ ਕਿ ਬੀਤੇ ਦਿਨੀ ਅਤਿਵਾਦੀਆਂ ਵਲੋਂ ਕੁਲਗਾਮ ਵਿਚ ਕੀਤੀ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਅਜਿਹਾ ਲਗਦਾ ਹੈ ਕੇ ਕੇਂਦਰ ਸਰਕਾਰ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਕਾਬੂ ਕਰਨ ਵਿਚ ਅਸਫਲ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਉਥੋਂ ਪਲਾਇਨ ਕਰਨਾ ਪੈ ਰਿਹਾ ਹੈ।
Jammu & Kashmir:
ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ 'ਤੇ ਅਤਿਵਾਦੀ ਗਤੀਵਿਧੀਆਂ 'ਤੇ ਨੱਥ ਪਾ ਲਈ ਗਈ ਹੈ ਪਰ ਅਜੇ ਵੀ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ 'ਤੇ ਕੇਂਦਰ ਸਰਕਾਰ ਨੇ ਚੁੱਪੀ ਨਹੀਂ ਤੋੜੀ। ਨਤੀਜਨ 90 ਦੇ ਦਹਾਕੇ ਤੋਂ ਬਾਅਦ ਇਕ ਵਾਰ ਫਿਰ ਹੁਣ ਲੋਕਾਂ ਨੂੰ ਪਲਾਇਨ ਲਈ ਮਜਬੂਰ ਹੋਣਾ ਪੈ ਰਿਹਾ।