
ਅੱਜ ਕਿਸਾਨ, ਮਜ਼ਦੂਰ, ਛੋਟੇ ਵਰਗ ਦੇ ਦੁਕਾਨਦਾਰ ਅਤੇ ਵਪਾਰੀ ਸਭ ਦੁਖੀ ਹਨ।
ਰੇਲ ਰੋਕੋ ਅੰਦੋਲਨ : ਕਿਸਾਨਾਂ-ਮਜ਼ਦੂਰਾਂ ਕੋਲ ਆ ਕੇ ਮਾਫ਼ੀ ਮੰਗੇ ਮੋਦੀ : ਬਜ਼ੁਰਗ ਕਿਸਾਨ
ਸਰਹਿੰਦ (ਸੁਰਖ਼ਾਬ ਚੰਨ) : ਲਖੀਮਪੁਰ ਖੇੜੀ ਘਟਨਾ ਦੇ ਵਿਰੋਧ ਵਿਚ ਅੱਜ ਕਿਸਾਨਾਂ ਵਲੋਂ ਵੱਖ-ਵੱਖ ਜਗ੍ਹਾ 'ਤੇ ਰੇਲਾਂ ਰੋਕੀਆਂ ਗਈਆਂ ਹਨ। ਦੱਸ ਦਈਏ ਕਿ ਕਿਸਾਨ ਅੰਦੋਲਨ ਵਿਚ ਹਰ ਵਰਗ ਵਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਵੀ ਰੇਲ ਰੋਕੋ ਅੰਦੋਲਨ ਵਿਚ ਵੱਖ-ਵੱਖ ਥਾਵਾਂ ਤੋਂ ਬੱਚੇ, ਬੁੱਢੇ ਅਤੇ ਔਰਤਾਂ ਨੇ ਵੀ ਹਿੱਸਾ ਲਿਆ।
rail roko andolan
ਇਸ ਮੌਕੇ ਸਰਹਿੰਦ ਵਿਖੇ ਲਗਾਏ ਧਰਨੇ ਵਿਚ ਇਕ ਬਜ਼ੁਰਗ ਨੇ ਬੋਲਦਿਆਂ ਕਿਹਾ ਕਿ ਇਸ ਅੰਦੋਲਨ ਨੂੰ ਤਕਰੀਬਨ ਇਕ ਸਾਲ ਹੋ ਚੱਲਿਆ ਹੈ ਪਰ ਮੋਦੀ ਨੂੰ ਅਜੇ ਤੱਕ ਨਹੀਂ ਸੁਣਿਆ।
Rail Roko Andolan
ਉਨ੍ਹਾਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰ, ਛੋਟੇ ਵਰਗ ਦੇ ਦੁਕਾਨਦਾਰ ਅਤੇ ਵਪਾਰੀ ਸਭ ਦੁਖੀ ਹਨ। ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਤਿੰਨ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਹਨ ਉਹ ਵਾਪਸ ਲੈਣ ਅਤੇ ਕਿਸਾਨਾਂ ਮਜ਼ਦੂਰਾਂ ਕੋਲ ਆ ਕੇ ਮਾਫ਼ੀ ਮੰਗਣ।
rail roko andolan
ਉਨ੍ਹਾਂ ਮੋਦੀ ਨੂੰ ਸਵਾਲ ਕੀਤਾ ਕਿ ਜੇਕਰ ਅੰਬਾਨੀ ਅਡਾਨੀ ਤੁਹਾਨੂੰ ਤੰਗ ਕਰਦੇ ਹਨ ਤਾਂ ਸਪੱਸ਼ਟ ਬਿਆਨ ਦੀਓ ਤਾਂ ਜੋ ਅਸੀਂ ਉਨ੍ਹਾਂ ਦਾ ਇਲਾਜ ਕਰ ਸਕੀਏ ਕਿਉਕਿ ਅਸੀਂ ਉਨ੍ਹਾਂ ਨੂੰ ਨੱਥ ਪਾਉਣੀ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਅਤੇ ਇਥੇ ਪੈਦਾ ਹੋਣ ਵਾਲਾ ਹਰ ਬੱਚਾ ਆਪਣੇ ਆਪ ਵਿਚ ਦਾਤਾ, ਭਗਤ ਅਤੇ ਸੂਰਮਾ ਹੁੰਦਾ ਹੈ।