
ਸ਼ਿਕਾਇਤਕਰਤਾ ਵਲੋਂ ਪੁਛਗਿਛ ਕਰਨ 'ਤੇ ਉਸ ਦੇ ਪਿਤਾ ਨੇ ਮੰਨਿਆ ਕਿ ਬੀਤੀ ਰਾਤ ਉਸ ਦਾ ਅਪਣੀ ਪਤਨੀ ਨਾਲ ਝਗੜਾ ਹੋਇਆ ਸੀ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਅੰਬੇਡਕਰ ਨਗਰ ਥਾਣਾ ਖੇਤਰ 'ਚ 55 ਸਾਲਾ ਵਿਅਕਤੀ ਨੇ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਵੇਦ ਪ੍ਰਕਾਸ਼ ਨਾਂਅ ਦੇ ਵਿਅਕਤੀ ਦਾ ਸੁਸ਼ੀਲਾ ਨਾਲ ਪ੍ਰੇਮ ਵਿਆਹ ਹੋਇਆ ਸੀ। ਸੁਸ਼ੀਲਾ ਈਸਾਈ ਭਾਈਚਾਰੇ ਨਾਲ ਸਬੰਧਤ ਸੀ। ਵੇਦ ਪ੍ਰਕਾਸ਼ ਅਪਣੀ ਪਤਨੀ ਦੇ ਚਰਚ ਜਾਣ 'ਤੇ ਇਤਰਾਜ਼ ਜਤਾਉਂਦਾ ਸੀ। ਇਸ ਸਬੰਧੀ ਔਰਤ ਨੇ ਪਹਿਲਾਂ ਹੀ ਪੁਲਿਸ ਨੂੰ ਸੂਚਿਤ ਕਰ ਦਿਤਾ ਸੀ। ਘਰੇਲੂ ਹਿੰਸਾ ਦੀ ਐਫਆਈਆਰ ਵੀ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ: ਅਬੋਹਰ 'ਚ 3-4 ਅਣਪਛਾਤਿਆਂ ਵਲੋਂ ਵਿਅਕਤੀ ਦਾ ਕਤਲ
ਪੁਲਿਸ ਨੂੰ ਮੰਗਲਵਾਰ ਨੂੰ ਹਸਪਤਾਲ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਸੀ। ਜਾਣਕਾਰੀ ਮੁਤਾਬਕ ਸੁਸ਼ੀਲਾ (ਮ੍ਰਿਤਕ) ਨੂੰ ਉਸ ਦੇ ਪਤੀ ਨੇ ਬੇਹੋਸ਼ੀ ਦੀ ਹਾਲਤ 'ਚ ਅੰਬੇਡਕਰ ਨਗਰ ਦੇ ਐਚਏਐਚ ਸੈਂਟੀਨਰੀ ਹਸਪਤਾਲ 'ਚ ਦਾਖਲ ਕਰਵਾਇਆ ਸੀ। ਔਰਤ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਗਲੇ 'ਤੇ ਸੱਟਾਂ ਅਤੇ ਨਹੁੰਆਂ ਦੇ ਨਿਸ਼ਾਨ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਔਰਤ ਦੀ ਗਲਾ ਘੁੱਟ ਕੇ ਹਤਿਆ ਕੀਤੀ ਗਈ ਹੈ।
ਇਹ ਵੀ ਪੜ੍ਹੋ: ਇਜ਼ਰਾਈਲ ਪਹੁੰਚੇ ਰਿਸ਼ੀ ਸੁਨਕ, ਹਮਾਸ ਦੇ ਹਮਲੇ ਨੂੰ ਦੱਸਿਆ 'ਭਿਆਨਕ', ਕਿਹਾ- ਬ੍ਰਿਟੇਨ ਤੁਹਾਡੇ ਨਾਲ ਖੜ੍ਹਾ ਹੈ
ਮ੍ਰਿਤਕ ਦੇ ਲੜਕੇ ਆਕਾਸ਼ ਨੇ ਅਪਣੀ ਮਾਂ ਸੁਸ਼ੀਲਾ ਦੇ ਕਤਲ ਦੇ ਸਬੰਧ ਵਿਚ ਅਪਣੇ ਪਿਤਾ ਵੇਦ ਪ੍ਰਕਾਸ਼ ਵਿਰੁਧ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਅਪਣੀ ਪਤਨੀ, ਮਾਂ ਅਤੇ ਪਿਤਾ ਨਾਲ ਰਹਿੰਦਾ ਹੈ। ਉਹ ਪਹਿਲੀ ਮੰਜ਼ਿਲ 'ਤੇ ਰਹਿੰਦਾ ਹੈ ਅਤੇ ਉਸ ਦੀ ਮਾਂ ਅਤੇ ਪਿਤਾ ਗ੍ਰਾਊਂਡ ਫਲੋਰ 'ਤੇ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਉਸ ਦੇ ਮਾਤਾ-ਪਿਤਾ ਅਕਸਰ ਲੜਦੇ ਰਹਿੰਦੇ ਸਨ ਕਿਉਂਕਿ ਮੇਰੀ ਮਾਂ ਈਸਾਈ ਹੈ ਅਤੇ ਪਿਤਾ ਹਿੰਦੂ ਹਨ।
ਇਹ ਵੀ ਪੜ੍ਹੋ: ਮਾਝੇ 'ਚ ਕਾਂਗਰਸ ਨੂੰ ਝਟਕਾ, ਜਗਵਿੰਦਰ ਪਾਲ ਸਿੰਘ ਜੱਗਾ 'ਆਪ' 'ਚ ਸ਼ਾਮਲ
ਸ਼ਿਕਾਇਤ 'ਚ ਬੇਟੇ ਨੇ ਕਿਹਾ ਕਿ ਮੇਰਾ ਪਿਤਾ ਸ਼ੱਕੀ ਸੁਭਾਅ ਦਾ ਹੈ ਅਤੇ ਮੇਰੀ ਮਾਂ ਦੇ ਕੰਮ ਲਈ ਬਾਹਰ ਜਾਣ 'ਤੇ ਹਮੇਸ਼ਾ ਇਤਰਾਜ਼ ਕਰਦਾ ਸੀ। ਮੇਰੀ ਮਾਂ ਨੇ ਸਾਕੇਤ ਅਦਾਲਤ ਵਿਚ ਮੇਰੇ ਪਿਤਾ ਵਿਰੁਧ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਸੀ, ਪਰ ਸਮਾਜਿਕ ਦਬਾਅ ਕਾਰਨ ਮੇਰੀ ਮਾਂ ਨੇ ਮੇਰੇ ਵਿਆਹ ਦੇ ਸਮੇਂ ਕੇਸ ਵਾਪਸ ਲੈ ਲਿਆ ਸੀ। ਬੀਤੀ ਰਾਤ ਵੀ ਮੇਰੇ ਪਿਤਾ ਦੀ ਮੇਰੀ ਮਾਂ ਨਾਲ ਲੜਾਈ ਹੋ ਗਈ ਜਦੋਂ ਉਹ ਕੰਮ ਲਈ ਬਾਹਰ ਗਈ ਹੋਈ ਸੀ।
ਇਹ ਵੀ ਪੜ੍ਹੋ: ਹਰਿਆਣਾ ਨੂੰ ਪਹਿਲਾਂ ਹੀ ਮਿਲ ਰਿਹਾ ਪੰਜਾਬ ਤੋਂ ਜ਼ਿਆਦਾ ਪਾਣੀ, ਸੁਨੀਲ ਜਾਖੜ ਨੇ ਕੀਤਾ SYL ਨੂੰ ਲੈ ਕੇ ਟਵੀਟ
ਸ਼ਿਕਾਇਤਕਰਤਾ ਵਲੋਂ ਪੁਛਗਿਛ ਕਰਨ 'ਤੇ ਉਸ ਦੇ ਪਿਤਾ ਨੇ ਮੰਨਿਆ ਕਿ ਬੀਤੀ ਰਾਤ ਉਸ ਦਾ ਅਪਣੀ ਪਤਨੀ ਨਾਲ ਝਗੜਾ ਹੋਇਆ ਸੀ ਅਤੇ ਉਸ ਨੇ ਚੁੰਨੀ ਨਾਲ ਗਲਾ ਘੁੱਟ ਕੇ ਹਤਿਆ ਕਰ ਦਿਤੀ ਅਤੇ ਲਾਸ਼ ਨੂੰ ਬਾਥਰੂਮ ਵਿਚ ਰੱਖ ਦਿਤਾ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਅਤੇ ਉਸ ਦੇ ਪਿਤਾ ਵੇਦ ਪ੍ਰਕਾਸ਼ ਨੇ ਸੁਸ਼ੀਲਾ ਨੂੰ ਐਚਏਐਚ ਸੈਂਟੀਨਰੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਇਸ ਸ਼ਿਕਾਇਤ 'ਤੇ ਅੰਬੇਡਕਰ ਨਗਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਅਗਲੇਰੀ ਜਾਂਚ ਜਾਰੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।