ਇੰਦਰਾ ਨੇ ਰਾਜੀਵ ਅਤੇ ਸੋਨੀਆ ਨੂੰ ਸੌਂਪੀ ਸੀ ਵਰੂਣ ਦੇ ਹਿੱਤਾਂ ਦੀ ਜਿੰਮ੍ਹੇਵਾਰੀ
Published : Nov 19, 2018, 2:44 pm IST
Updated : Nov 19, 2018, 2:44 pm IST
SHARE ARTICLE
Indira Gandhi
Indira Gandhi

ਇੰਦਰਾ ਗਾਂਧੀ ਨੇ ਲਿਖਿਆ ਕਿ ਸੰਜੇ ਗਾਂਧੀ ਦੀ ਜਾਇਦਾਦ ਵਿਚ ਜੋ ਹਿੱਸਾ ਮੇਰਾ ਹੈ, ਮੇਰੀ ਇੱਛਾ ਹੈ ਕਿ ਉਹ ਵਰੁਣ ਨੂੰ ਮਿਲੇ

ਨਵੀਂ ਦਿੱਲੀ,  ( ਪੀਟੀਆਈ ) : ਇੱਦਰਾ ਗਾਂਧੀ ਨੇ ਲਿਖਿਆ ਸੀ ਕਿ ਰਾਜੀਵ ਅਤੇ ਸੋਨੀਆ, ਜਿਥੇ ਤੱਕ ਸੰਭਵ ਹੋਵੇਗਾ, ਹਰ ਤਰਾਂ ਨਾਲ ਵਰੁਣ ਦੇ ਹਿੱਤਾਂ ਦੀ ਰੱਖਿਆ ਕਰਨਗੇ। ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਨੇ ਅਪਮੀ ਵਸੀਅਤ ਵਿਚ ਦਰਜ ਕੀਤੀ ਹੈ। ਇਹ ਵਸੀਅਤ 4 ਮਈ 1981 ਨੂੰ ਲਿਖੀ ਗਈ ਸੀ। ਇਸ ਦੇ ਗਵਾਹ ਸਨ ਐਮ.ਵੀ.ਰਾਜਨ ਅਤੇ ਮੱਖਣ ਲਾਲ। ਇੰਦਰਾ ਗਾਂਧੀ ਨੇ ਲਿਖਿਆ ਕਿ ਸੰਜੇ ਗਾਂਧੀ ਦੀ ਜਾਇਦਾਦ ਵਿਚ ਜੋ ਹਿੱਸਾ ਮੇਰਾ ਹੈ, ਮੇਰੀ ਇੱਛਾ ਹੈ ਕਿ ਉਹ ਵਰੁਣ ਨੂੰ ਮਿਲੇ। ਬੱਚਿਆਂ ਦੇ ਬਾਲਗ ਹੋਣ ਤੱਕ ਇਹ ਸੰਪਤੀ ਟਰੱਸਟ ਦੇ ਨਾਮ ਰਹੇ ਜਿਸ ਦੇ ਪ੍ਰਬੰਧਕ ਰਾਜੀਵ ਅਤੇ ਸੋਨੀਆ ਰਹਿਣ।

Varun GandhiVarun Gandhi

ਵਸੀਅਤ ਵਿਚ ਉਨ੍ਹਾਂ ਨੇ ਵਰੁਣ ਦਾ ਪੂਰਾ ਖਿਆਲ ਰੱਖਿਆ ਪਰ ਛੋਟੇ ਪੁੱਤਰ ਸੰਜੇ ਗਾਂਧੀ ਦੀ ਵਿਧਵਾ ਪਤਨੀ ਲਈ ਉਨ੍ਹਾਂ ਕੋਲ ਕੁਝ ਨਹੀਂ ਸੀ। ਸੰਜੇ ਦੇ ਦਿਹਾਂਤ ਤੋਂ ਬਾਅਦ ਮੇਨਕਾ ਦੇ ਸਬੰਧ ਇੰਦਰਾ ਗਾਂਧੀ ਨਾਲ ਬਹੁਤ ਖਰਾਬ ਹੋ ਗਏ ਸਨ। ਵਸੀਅਤ ਵਿਚ ਇੰਦਰਾ ਨੇ ਲਿਖਿਆ ਕਿ 1947 ਵਿਚ ਸਾਡੇ ਕੋਲ ਜਿੰਨੀ ਜਾਇਦਾਦ ਸੀ, ਅੱਜ ਉਸ ਤੋਂ ਘੱਟ ਹੈ। ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਸਮਾਰਕ ਟਰੱਸਟ ਨੂੰ ਆਨੰਦ ਭਵਨ ਦਾਨ ਕਰ ਦਿਤਾ ਸੀ। ਵਸੀਅਤ ਮੁਤਾਬਰ ਮਹਿਰੌਲੀ ਦੇ ਨੇੜੇ ਵਾਲਾ ਨਿਜੀ ਫਾਰਮ ਹਾਊਸ ਰਾਹੁਲ ਅਤੇ ਪ੍ਰਿਅੰਕਾ ਨੂੰ ਮਿਲੇ।

Indira with familyIndira with family

ਵਸੀਅਤ ਮੁਤਾਬਕ ਦੋਹਾਂ ਬੱਚਿਆਂ ਦੀ ਹਿੱਸੇਦਾਰੀ ਬਰਾਬਰ ਰਹੇਗੀ। ਕਿਤਾਬਾਂ ਦੇ ਕਾਪੀ ਰਾਈਟ ਵੀ ਪ੍ਰਿਅੰਕਾ, ਰਾਹੁਲ ਅਤੇ ਵਰੁਣ ਦੇ ਨਾਮ ਵੰਡ ਦਿਤੇ ਤੇ ਗਹਿਣੇ ਪ੍ਰਿਅੰਕਾ ਨੂੰ ਦਿੱਤੇ। ਸ਼ੇਅਰ, ਸਿਕਊਰਿਟੀ ਅੇਤ ਯੂਨਿਟ ਤਿੰਨ ਬੱਚਿਆਂ ਵਿਚ ਵੰਡੇ। ਪੁਰਾਣੀ ਸਮੱਗਰੀ ਜੋ ਕਿ ਪੁਰਾਤੱਤਵ ਵਿਭਾਗ ਦੇ ਵਿਚ ਰਜਿਸਟਰਡ ਹੈ, ਉਹ ਪ੍ਰਿਅੰਕਾ ਨੂੰ ਮਿਲਣਗੇ। ਸਾਰੇ ਪੇਪਰ ਰਾਹੁਲ ਨੂੰ ਅਤੇ ਦੁਰਲੱਭ ਪੁਸਤਕਾਂ ਪ੍ਰਿਅੰਕਾ ਨੂੰ ਮਿਲਣਗੀਆਂ। ਇੰਦਰਾ ਗਾਂਧੀ ਨੇ ਲਿਖਿਆ ਕਿ ਤਿੰਨ ਬੱਚਿਆਂ ਦੇ ਨਾਮ ਕੀਤੀ ਗਈ ਜਾਇਦਾਦ ਟਰੱਸਟ ਕੋਲ ਰਹੇਗੀ ਕਿਉਂਕਿ ਬੱਚੇ ਅਜੇ ਬਾਲਗ ਨਹੀਂ ਹਨ। ਟਰੱਸਟ ਦੇ ਪ੍ਰਬੰਧਕ ਰਾਜੀਵ ਅਤੇ ਸੋਨੀਆ ਹੋਣਗੇ।

Maneka Gandhi Maneka Gandhi

ਜੇਕਰ ਕਿਸੇ ਕਾਰਨ ਰਾਜੀਵ ਪ੍ਰਬੰਧਕ ਨਾ ਰਹੇ ਤਾਂ ਸੋਨੀਆ ਪ੍ਰਬੰਧਕ ਰਹਿਣਗੇ। ਵਸੀਅਤ ਰਾਹੀ ਇੰਦਰਾ ਨੇ ਅਣਐਲਾਨੇ ਤੌਰ ਤੇ ਰਾਜੀਵ ਅਤੇ ਉਨ੍ਹਾਂ  ਦੇ ਬੇਟੇ ਰਾਹੁਲ ਨੂੰ ਅਪਣਾ ਰਾਜਨੀਤਕ ਉਤਰਾਧਿਕਾਰੀ ਵੀ ਨਾਮਜ਼ਦ ਕੀਤਾ ਨਾ ਕਿ ਵਰੁਣ ਨੂੰ। 1980 ਵਿਚ ਸੰਜੇ ਗਾਂਧੀ ਦੇ ਦਿਹਾਂਤ ਤੋਂ ਕੁਝ ਦਿਨ ਬਾਅਦ ਹੀ ਉਹ ਮੇਨਕਾ ਗਾਂਧੀ ਦੇ ਘਰ ਤੋਂ ਵੱਖ ਹੋ ਗਏ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement