ਰਿਲਾਇੰਸ ਇੰਡਸਟ੍ਰੀਜ਼ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ
Published : Nov 19, 2019, 1:23 pm IST
Updated : Nov 19, 2019, 1:23 pm IST
SHARE ARTICLE
Reliance industries market capitalisation ril
Reliance industries market capitalisation ril

ਸ ਦਾ ਅਸਰ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ ਤੇ ਦਿਖ ਰਿਹਾ ਹੈ।

ਮੁੰਬਈ: ਆਰਆਈਐਲ ਦੇਸ਼ ਵਿਚ ਨੰਬਰ-1 ਬਣੀ ਹੋਈ ਹੈ। ਰਿਲਾਇੰਸ ਇੰਡਸਟ੍ਰੀ ਦੇ ਸ਼ੇਅਰ ਵਿਚ ਆਈ ਤੇਜ਼ੀ ਦੇ ਚਲਦੇ ਕੰਪਨੀ ਦਾ ਮਾਰਕਿਟ ਕੈਪ ਮੰਗਲਵਾਰ ਨੂੰ 9.5 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਰਿਲਾਇੰਸ ਇੰਡਸਟ੍ਰੀ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਐਕਸਪੋਰਟਸ ਦਾ ਕਹਿਣਾ ਹੈ ਕਿ ਟੈਰਿਫ ਵਧਾਉਣ ਦੀਆਂ ਖ਼ਬਰਾਂ ਦੇ ਚਲਦੇ ਸਾਰੇ ਟੈਲੀਕਾਮ ਕੰਪਨੀਆਂ ਦੇ ਸ਼ੇਅਰਾਂ ਵਿਚ ਤੇਜ਼ੀ ਆਈ ਹੈ।

PhotoPhotoਇਸ ਦਾ ਅਸਰ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ ਤੇ ਦਿਖ ਰਿਹਾ ਹੈ। NSE ਤੇ ਰਿਲਾਇੰਸ ਦਾ ਸ਼ੇਅਰ 3 ਫ਼ੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਇਹ 1500 ਰੁਪਏ ਉਪਰ ਬਣਿਆ ਹੋਇਆ ਹੈ। ਵੋਡਾਫੋਨ-ਆਈਡੀਆ ਦਾ ਸ਼ੇਅਰ 28 ਫ਼ੀਸਦੀ ਗਿਆ ਹੈ। ਇਸ ਤੋਂ ਇਲਾਵਾ ਏਅਰਟੇਲ ਦੇ ਸ਼ੇਅਰ ਵਿਚ 6 ਫ਼ੀਸਦੀ ਦੀ ਤੇਜ਼ੀ ਬਣੀ ਹੋਈ ਹੈ।

PhotoPhotoਰਿਲਾਇੰਸ ਇੰਡਸਟਰੀਜ਼-ਮਾਰਕੀਟ ਕੈਪ-9.5 ਲੱਖ ਕਰੋੜ ਰੁਪਏ, ਟੀਸੀਐਸ (ਟਾਟਾ ਕੰਸਲਟੈਂਸੀ ਸਰਵਿਸਿਜ਼)-ਮਾਰਕੀਟ ਕੈਪ-7.91 ਲੱਖ ਕਰੋੜ, ਐਚਡੀਐਫਸੀ ਬੈਂਕ-ਮਾਰਕੀਟ ਕੈਪ-6.95 ਲੱਖ ਕਰੋੜ, ਐਚਯੂਐਲ (ਹਿੰਦੁਸਤਾਨ ਯੂਨੀਲੀਵਰ ਲਿਮਟਿਡ)-ਮਾਰਕੀਟ ਕੈਪ-4.41 ਲੱਖ ਕਰੋੜ, ਐਚਡੀਐਫਸੀ ਲਿਮਟਿਡ-ਮਾਰਕੀਟ ਕੈਪ-3.83 ਲੱਖ ਕਰੋੜ, ICICI ਮਾਰਕੀਟ ਕੈਪ-3.21 ਲੱਖ ਕਰੋੜ, ਕੋਟਕ ਮਹਿੰਦਰਾ ਬੈਂਕ-ਮਾਰਕੀਟ ਕੈਪ-3.10 ਲੱਖ ਕਰੋੜ, ITC ਮਾਰਕੀਟ ਕੈਪ-3.06 ਲੱਖ ਕਰੋੜ, ਇਨਫੋਸਿਸ-ਮਾਰਕੀਟ ਕੈਪ-3.03 ਲੱਖ ਕਰੋੜ, SBI -ਮਾਰਕੇਟ ਕੈਪ-2.92 ਲੱਖ ਕਰੋੜ ਹੈ।

ਰਿਲਾਇੰਸ ਇੰਡਸਟਰੀਜ਼ ਦੇ ਸਟਾਕ ਦੇ ਵਾਧੇ ਕਾਰਨ ਕੰਪਨੀ ਦਾ ਮਾਰਕੀਟ ਕੈਪ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਸਟਾਕ ਨੇ ਇਕ ਹਫਤੇ ਵਿਚ 5.45 ਪ੍ਰਤੀਸ਼ਤ, ਇਕ ਮਹੀਨੇ ਵਿਚ 6.36 ਫ਼ੀਸਦੀ, ਤਿੰਨ ਮਹੀਨਿਆਂ ਵਿਚ 17 ਫ਼ੀਸਦੀ, 9 ਮਹੀਨਿਆਂ ਵਿਚ 24 ਫ਼ੀਸਦੀ ਅਤੇ ਇਕ ਸਾਲ ਵਿਚ 31 ਫ਼ੀਸਦੀ ਦਾ ਬੰਪਰ ਰਿਟਰਨ ਦਿੱਤਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement