
ਦੇਸ਼ ਦੀ ਕਈ ਸੂਬਿਆਂ ਵਿਚ ਹੋ ਰਹੇ ਹਨ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ
ਪ੍ਰਯਾਗਰਾਜ: ਰਾਸ਼ਟਰੀ ਸਵੈ ਸੇਵਕ ਸੰਘ ਹੁਣ ਨਾਗਰਿਕਤਾ ਸੋਧ ਕਾਨੂੰਨ ਬਾਰੇ ਸਮਝਾਵੇਗਾ। ਨਾਗਰਿਕਤਾ ਸੋਧ ਕਾਨੂੰਨ ਕੀ ਹੈ ਅਤੇ ਇਹ ਕਿਸ ਉੱਤੇ ਲਾਗੂ ਹੋਵੇਗਾ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬਾਂ ਹੁਣ ਆਰ ਐਸ ਐਸ ਦੇਣ ਲਈ ਸਾਹਮਣੇ ਆਇਆ ਹੈ। ਸੰਘ ਨੇ ਪ੍ਰਯਾਗਰਾਜ ਵਿਚ ਇਸ ਦੇ ਲਈ ਕਈ ਟੋਲੀਆ ਦਾ ਗਠਨ ਕੀਤਾ ਹੈ।
Photo
ਸਵੇਰੇ ਸ਼ਾਖਾਵਾਂ ਵਿਚ ਆ ਰਹੇ ਸਵੈ ਸੇਵਕਾ ਨੂੰ ਵੀ ਇਸ ਕਾਨੂੰਨ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਵਿਚ ਵੀ ਇਸ ਨੂੰ ਲੈ ਕੇ ਸੰਘ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰਾਜ ਸਭਾ ਅਤੇ ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿਲ ਪਾਸ ਹੋਣ ਤੋਂ ਬਾਅਦ ਹੀ ਇਸ ਦੇ ਵਿਰੁੱਧ ਉਤਰ-ਪੂਰਬੀ ਸੂਬਿਆਂ ਵਿਚ ਸ਼ੁਰੂ ਹੋਏ ਪ੍ਰਦਰਸ਼ਨ ਦਾ ਅਸਰ ਪ੍ਰਯਾਗਰਾਜ ਵਿਚ ਵੀ ਦਿੱਖਣ ਲੱਗਿਆ ਹੈ। ਹਾਲਾਕਿ ਅਲੀਗੜ੍ਹ ਅਤੇ ਮਊ ਦੀ ਤਰਜ਼ 'ਤੇ ਇੱਥੇ ਕੋਈ ਹਿੰਸਕ ਪ੍ਰਦਰਸ਼ਨ ਤਾਂ ਨਹੀਂ ਹੋਇਆ ਪਰ ਕਈ ਸੰਗਠਨਾ ਆਪੋ-ਆਪਣੇ ਤਰੀਕੇ ਨਾਲ ਵਿਰੋਧ ਦਰਜ ਕਰਵਾ ਰਹੇ ਹਨ।
Photo
ਇਸ ਨੂੰ ਵੇਖਦੇ ਹੋਏ ਸੰਘ ਦੇ ਸਵੈਸੇਵਕਾਂ ਨੇ ਰਾਸ਼ਟਰ ਹਿੱਤ ਵਿਚ ਮੇਰਾ ਸਮੱਰਥਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸੰਘ ਦੀ ਟੋਲੀਆ ਕਈ ਮੁਹੱਲਿਆਂ ਵਿਚ ਘੁੰਮ-ਘੁੰਮ ਕੇ ਇਸ ਕਾਨੂੰਨ ਦੇ ਬਾਰੇ ਜੋ ਵੀ ਭਰਮ ਫੈਲਾਏ ਜਾ ਰਹੇ ਹਨ ਉਨ੍ਹਾਂ ਨੂੰ ਦੂਰ ਕਰਨ ਦੀ ਕੌਸ਼ਿਸ਼ ਕਰ ਰਹੀ ਹੈ।
Photo
ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਕੇਵਲ ਉਨ੍ਹਾਂ ਹਿੰਦੂਆ,ਸਿੱਖਾਂ, ਜੈਨੀਆ, ਬੋਧੀਆ, ਪਾਰਸੀਆ ਅਤੇ ਈਸਾਈਆਂ 'ਤੇ ਲਾਗੂ ਹੋਵੇਗਾ ਜੋ ਦਸੰਬਰ 2014 ਤੋਂ ਪਹਿਲਾਂ ਹੀ ਭਾਰਤ ਵਿਚ ਰਹਿ ਰਹੇ ਹੋਣ ਅਤੇ ਜੋ ਕੇਵਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਿਚ ਧਰਮ ਦੇ ਅਧਾਰ ਤੇ ਪਰੇਸ਼ਨਾਨ ਕੀਤੇ ਗਏ ਹੋਣ। ਸੰਘ ਦੇ ਵਿਭਾਗ ਪ੍ਰਚਾਰਕ ਸ਼੍ਰੀਕ੍ਰਿਸ਼ਨ ਨੇ ਦੱਸਿਆ ਕਿ ਇਸ ਕਾਨੂੰਨ ਲੈ ਕੇ ਜੋ ਭਰਮ ਫੈਲਾਏ ਜਾ ਰਹੇ ਹਨ ਉਨ੍ਹਾਂ ਨੂੰ ਦੂਰ ਕਰਨ ਦੇ ਲਈ ਸੰਘ ਵੱਲੋਂ ਕੌਸ਼ਿਸ਼ਾ ਕੀਤੀ ਜਾ ਰਹੀਆਂ ਹਨ।