
ਇਹ ਡਾਕੂਮੈਂਟਰੀ ਫ਼ਿਲਮ ਨੋਟਬੰਦੀ ਤੋਂ ਬਾਅਦ ਕੇਰਲ ਦੇ ਕੋਲੱਮ ਜ਼ਿਲ੍ਹੇ ਦੇ ਇਕ 70 ਸਾਲਾ ਚਾਹ ਵਾਲੇ ਦੇ ਵਿਰੋਧ 'ਤੇ ਬਣੀ ਹੈ।
ਨਵੀਂ ਦਿੱਲੀ : ਸਾਲ 2016 'ਚ ਕੀਤੀ ਨੋਟਬੰਦੀ ਦੇ ਤਿੰਨ ਸਾਲ ਪੂਰੇ ਹੋਣ ਵਾਲੇ ਹਨ, ਪਰ ਇਸ ਦੇ ਬੁਰੇ ਅਸਰਾਂ ਦੇ ਕੁਚੱਕਰ 'ਚੋਂ ਦੇਸ਼ ਅਜੇ ਤੱਕ ਬਾਹਰ ਨਹੀਂ ਨਿਕਲ ਸਕਿਆ ਹੈ। ਲਗਭਗ ਢਾਈ ਸਾਲ ਪਹਿਲਾਂ 8 ਨਵੰਬਰ 2016 ਦੀ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਟੀ.ਵੀ. ਉੱਤੇ ਦੇਸ਼ ਨੂੰ ਸੰਬੋਧਨ ਕਰਦਿਆਂ 500 ਅਤੇ 1000 ਰੁਪਏ ਵਾਲੇ ਨੋਟ ਬੰਦ ਕਰਨ ਦਾ ਐਲਾਨ ਕਰ ਕੇ ਲਗਭਗ 17 ਲੱਖ ਕਰੋੜ ਰੁਪਏ ਮੁੱਲ ਦੀ ਕਰੰਸੀ ਨੂੰ ਕੂੜਾ ਕਰ ਦਿੱਤਾ ਸੀ।
Demonetisation
ਦਲੀਲ ਇਹ ਦਿੱਤੀ ਕਿ ਅਜਿਹਾ ਕਰਨ ਨਾਲ ਕਾਲੇ ਧਨ 'ਤੇ ਰੋਕ ਲੱਗੇਗੀ, ਜਾਅਲੀ ਕਰੰਸੀ ਬਾਹਰ ਹੋਵੇਗੀ ਅਤੇ ਅਤਿਵਾਦ ਨੂੰ ਵਿੱਤੀ ਸਹਾਇਤਾ ਮਿਲਣੀ ਬੰਦ ਹੋ ਜਾਵੇਗੀ। ਦੇਸ਼ ਦੇ ਲੋਕਾਂ ਨੂੰ ਜੋ ਦਲੀਲਾਂ ਦੇ ਕੇ ਮੋਦੀ ਸਰਕਾਰ ਨੇ ਨੋਟਬੰਦੀ ਲਗੂ ਕੀਤੀ ਸੀ, ਉਹ ਸਾਰੀਆਂ ਖੋਖਲੀਆਂ ਸਿੱਧ ਹੋਈਆਂ। ਨੋਟਬੰਦੀ ਕਾਰਨ ਦੇਸ਼ ਦੇ ਛੋਟੇ ਉਦਯੋਗ ਖ਼ਤਮ ਹੋ ਗਏ, ਸੇਵਾ ਖੇਤਰ ਵਿੱਚ ਸੰਕਟ ਆ ਗਿਆ ਹੈ। ਨੋਟਬੰਦੀ ਨਾਲ ਕਾਲਾ ਧਨ ਬਾਹਰ ਨਹੀਂ ਆਇਆ, ਪਰ ਸਿੱਧੇ ਤੌਰ 'ਤੇ ਦੇਸ਼ ਨੂੰ ਪੰਜ ਨੁਕਸਾਨ ਝੱਲਣੇ ਪਏ - ਜੀ.ਡੀ.ਪੀ. 'ਚ ਗਿਰਾਵਟ ਆਈ, ਬੇਰੁਜ਼ਗਾਰੀ ਵੱਧ ਗਈ, ਬੈਂਕ ਕਰਜ਼ਾ ਵੱਧ ਗਿਆ, ਆਮ ਆਦਮੀ ਦੀ ਸੇਵਿੰਗ ਘੱਟ ਗਈ ਅਤੇ ਸਰਕਾਰ ਦੀ ਕਮਾਈ ਵਿਚ ਕੋਈ ਵਾਧਾ ਨਹੀਂ ਹੋਇਆ।
Documentary on demonetisation not screened in Delhi club
ਮੋਦੀ ਸਰਕਾਰ ਹੁਣ ਨੋਟਬੰਦੀ ਦਾ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਕੇਰਲ ਕਲੱਬ ਨੇ ਨੋਟਬੰਦੀ ਦੇ ਵਿਰੋਧ 'ਚ ਬਣੀ ਇਕ ਡਾਕੂਮੈਂਟਰੀ ਫ਼ਿਲਮ ‘Oru Chayakkadakkarante Mann Ki Bath’ ਦੀ ਸਕ੍ਰੀਨਿੰਗ ਰੱਦ ਕਰ ਦਿੱਤੀ ਹੈ। ਇਹ ਸਕ੍ਰੀਨਿੰਗ ਆਰ.ਐਸ.ਐਸ. ਤੋਂ ਧਮਕੀ ਮਿਲਣ ਮਗਰੋਂ ਰੱਦ ਕੀਤੀ ਗਈ ਹੈ। ਇਹ ਡਾਕੂਮੈਂਟਰੀ ਫ਼ਿਲਮ ਨੋਟਬੰਦੀ ਤੋਂ ਬਾਅਦ ਕੇਰਲ ਦੇ ਕੋਲੱਮ ਜ਼ਿਲ੍ਹੇ ਦੇ ਇਕ 70 ਸਾਲਾ ਚਾਹ ਵਾਲੇ ਦੇ ਵਿਰੋਧ 'ਤੇ ਬਣੀ ਹੈ।
Documentary on demonetisation not screened in Delhi club
ਕੇਰਲ ਕਲੱਬ ਦਿੱਲੀ ਦੇ ਸਹਿਯੋਗ ਨਾਲ ਮਲਿਆਲੀ ਲੋਕਾਂ ਵਲੋਂ ਗਠਿਤ ਇਕ ਸੰਗਠਨ ਕਲੋਨ ਸਿਨੇਮਾ ਅਲਟਰਨੇਟਿਵ ਵੱਲੋਂ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ 'ਚ ਇਕ ਸੀਨੀਅਰ ਪੱਤਰਕਾਰ ਵੱਲੋਂ ਵਿੱਤੀ ਸੰਕਟ 'ਤੇ ਭਾਸ਼ਣ ਤੋਂ ਬਾਅਦ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਜਾਣਾ ਸੀ। ਡਾਕੂਮੈਂਟਰੀ ਦੇ ਡਾਇਰੈਕਟਰ ਸਾਨੂ ਕੁਮਿੱਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸੂਚਨਾ ਮੀਡੀਆ 'ਚ ਆਉਣ ਤੋਂ ਬਾਅਦ ਆਰ.ਐਸ.ਐਸ.-ਭਾਜਪਾ ਦੇ ਲੋਕਾਂ ਨੇ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਇਸ ਨੂੰ ਪ੍ਰਦਰਸ਼ਿਤ ਨਹੀਂ ਹੋਣ ਦੇਣਗੇ। ਜਿਸ ਤੋਂ ਬਾਅਦ ਸਕ੍ਰੀਨਿੰਗ ਰੱਦ ਕਰ ਦਿੱਤੀ ਗਈ।
75-year-old Yahiya Protest
ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਇਕ ਸਾਲ ਬਾਅਦ ਕੋਲੱਮ ਦੇ ਇਕ ਬਜ਼ੁਰਗ ਚਾਅ ਵਾਲੇ ਨੇ ਨੋਟਬੰਦੀ ਦੇ ਵਿਰੋਧ 'ਚ ਅੱਧਾ ਸਿਰ ਅਤੇ ਅੱਧੀ ਮੁੱਛ ਕਟਵਾ ਕੇ ਪ੍ਰਦਰਸ਼ਨ ਕੀਤਾ ਸੀ। ਡਾਕੂਮੈਂਟਰੀ 'ਚ ਇਹ ਵੀ ਵਿਖਾਇਆ ਗਿਆ ਹੈ ਕਿ ਉਹ ਪੁਰਾਣੇ ਨੋਟਾਂ ਨੂੰ ਬਦਲਣ ਲਈ ਬੈਂਕ ਦੀ ਲਾਈਨ 'ਚ ਖੜਾ ਹੋ ਕੇ ਬੇਹੋਸ਼ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸਾਰੇ ਪੁਰਾਣੇ ਨੋਟਾਂ ਨੂੰ ਅੱਗ ਲਗਾ ਦਿੰਦਾ ਹੈ।