
ਇਸ ਬਿਆਨ ਤੋਂ ਬਾਅਦ ਭੜਕੇ ਭਾਜਪਾ ਆਗੂ ਅਸ਼ੋਕ ਸਰੀਨ ਦੇ ਵੱਲੋਂ ਇਕ ਵੀਡੀਓ ਸ਼ੋਸਲ ਮੀਡੀਏ ‘ਤੇ ਸ਼ੇਅਰ ਕੀਤੀ ਗਈ
ਚੰਡੀਗੜ੍ਹ : ਹਰਸਿਮਰਤ ਬਾਦਲ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨਾਂ ਨੂੰ ਨਕਸਲਵਾਦੀ ਕਹਿਣ ‘ਤੇ ਭਾਜਪਾ ਆਗੂ ਅਸ਼ੋਕ ਸਰੀਨ ਖੁੱਲ੍ਹੀ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ । ਇਸ ਬਿਆਨ ਤੋਂ ਬਾਅਦ ਭੜਕੇ ਭਾਜਪਾ ਆਗੂ ਅਸ਼ੋਕ ਸਰੀਨ ਦੇ ਵੱਲੋਂ ਇਕ ਵੀਡੀਓ ਸ਼ੋਸਲ ਮੀਡੀਏ ‘ਤੇ ਸ਼ੇਅਰ ਕੀਤੀ ਗਈ ,ਜਿਸ ਵਿਚ ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ ਗਿਆ ਹੈ ਨਾਲ ਇਹ ਵੀ ਕਿਹਾ ਹੈ ਕਿ ਸਿੱਖਾਂ ਨੂੰ ਨਕਸਲੀ ਕਹਿਣ ਵਾਲੇ ਹਰਸਿਮਰਤ ਬਾਦਲ ਦੇ ਪਤੀ ਸੁਖਬੀਰ ਬਾਦਲ ਹੀ ਹਨ, ਇਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ।
photo ਜ਼ਿਕਰਯੋਗ ਹੈ ਕਿ ਹਰਸਿਮਰਤ ਵੱਲੋਂ ਸਟੇਜ ‘ਤੇ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਇੰਦਰਾ ਨਾਲ ਇੰਦਰਾ ਗਾਂਧੀ ਨਾਲ ਕੀਤੀ ਗਈ ਸੀ ਤੇ ਨਾਲ ਇਹ ਵੀ ਗੱਲ ਕੀਤੀ ਗਈ ਅਤੇ ਕਿਹਾ ਕਿ ਇੱਕ ਦਿਨ ਮੁਗਲਾਂ ਦਾ ਖਾਤਮਾ ਵੀ ਹੋਇਆ ਸੀ। ਸਰਕਾਰ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ । ਇਸ ਦੇ ਨਾਲ ਹੀ ਉਨ੍ਹਾਂ ਸਿੱਖਾਂ ਨੂੰ ਨਕਸਲੀ ਕਹਿਣ ਦੇ ਇਲਜ਼ਾਮ ਵੀ ਲਾਏ ਸੀ ਅਤੇ ਭਾਜਪਾ ‘ਤੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ ਸੀ।
photoਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬੀਆਂ ਨੂੰ ਵੱਖਵਾਦੀ, ਅੱਤਿਵਾਦੀ ਅਤੇ ਅਰਬਨ ਨਕਸਲ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜਦੋਂ ਤਕ ਕਿਸਾਨ ਜਥੇਬੰਦੀਆਂ ਭਾਜਪਾ ਨਾਲ ਗੱਲਬਾਤ ਕਰ ਰਹੀਆਂ ਸਨ, ਉਸ ਸਮੇਂ ਉਨ੍ਹਾਂ ਨੂੰ ਕਿਸਾਨ ਵੱਖਵਾਦੀ ,ਅਤਿਵਾਦੀ ਨਹੀਂ ਲੱਗੇ ਪਰ ਜਦੋਂ ਗੱਲਬਾਤ ਟੁੱਟ ਗਈ ਤਾਂ ਇਨ੍ਹਾਂ ਨੂੰ ਪੰਜਾਬ ਦੇ ਕਿਸਾਨ ਅਤਿਵਾਦੀ ਲੱਗਣ ਲੱਗ ਪਏ ਹਨ।
Harsimrat Kaur Badalਇਸ ਬਿਆਨ ਤੋਂ ਬਾਅਦ ਭੜਕੇ ਭਾਜਪਾ ਆਗੂ ਅਸ਼ੋਕ ਸਰੀਨ ਦੇ ਵੱਲੋਂ ਇਕ ਵੀਡੀਓ ਸ਼ੋਸਲ ਮੀਡੀਏ ‘ਤੇ ਸ਼ੇਅਰ ਕੀਤੀ ਗਈ , ਜਿਸ ਦਾ ਜਿਸ ਵਿਚ ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ ਗਿਆ ਹੈ ਨਾਲ ਇਹ ਵੀ ਕਿਹਾ ਹੈ ਕਿ ਸਿੱਖਾਂ ਨੂੰ ਨਕਸਲੀ ਕਹਿਣ ਵਾਲੇ ਹਰਸਿਮਰਤ ਬਾਦਲ ਦੇ ਪਤੀ ਸੁਖਬੀਰ ਬਾਦਲ ਹੀ ਹਨ, ਇਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ।
Parkash Singh Badalਉਨ੍ਹਾਂ ਕਿਹਾ ਕਿ ਜਿਹੀ ਤੁਸੀਂ ਇੰਦਰਾ ਗਾਂਧੀ ਦੀ ਤੁਲਨਾ ਕਰਨੀ ਹੈ ਤਾਂ ਆਪਣੇ ਪੇਕੇ ਪਰਿਵਾਰ ਨਾਲ ਕਰੋ ਕਿਉਂਕਿ ਜਦੋਂ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ ਤਾਂ ਉਸ ਤੋਂ ਬਾਅਦ ਜਨਰਲ ਡਾਇਰ ਉਹ ਤੁਹਾਡੇ ਘਰ ਹੀ ਗਿਆ ਸੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਹਾਡੇ ਹੀ ਪੇਕੇ ਪਰਿਵਾਰ ਨੇ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ।