
ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਸਾਡਾ ਕੋਈ ਪਹਿਲਾ ਕੰਮ ਨਹੀਂ , ਸਾਡੇ ਪੂਰਵਜ ਵੀ ਆਪਣੇ ਹੱਕਾਂ ਲਈ ਲੜਦੇ ਆਏ ਹਨ
ਨਵੀਂ ਦਿੱਲੀ, ਅਰਪਨ ਕੌਰ : ਅਸੀਂ ਧਰਨਿਆਂ ‘ਚ ਵੀ ਸੁੱਖ ਦੀ ਨੀਂਦ ਸੌਨੇ ਆਂ, ਮੋਦੀ ਨੂੰ ਮਹਿਲਾਂ ਚੋਂ ਵੀ ਨੀਂਦ ਨਹੀਂ ਆਉਂਦੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਕਵੀਸ਼ਰ ਜੋਗਾ ਸਿੰਘ ਜੋਗੀ ਦੀ ਪੋਤਰੀ ਅਤੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਬਾਰਡਰ ‘ਤੇ ਲੱਗੇ ਧਰਨੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਸਪੋਕਸਮੈਨ ਵਿਸ਼ੇਸ਼ ਨਾਲ ਗੱਲਬਾਤ ਕਰਦਿਆਂ ਕੀਤਾ। ਕਵੀਸ਼ਰ ਜੋਗਾ ਸਿੰਘ ਦੇ ਪਰਿਵਾਰ ਦੀ ਧੀ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਸਾਡਾ ਕੋਈ ਪਹਿਲਾ ਕੰਮ ਨਹੀਂ , ਸਾਡੇ ਪੂਰਵਜ ਵੀ ਆਪਣੇ ਹੱਕਾਂ ਲਈ ਲੜਦੇ ਆਏ ਹਨ ,ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਹੀ ਅੱਗੇ ਲਿਜਾ ਜਾ ਰਹੇ ਹਾਂ।
photoਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਹਨ,ਕਾਲੇ ਕਾਨੂੰਨਾਂ ਨਾਲ ਦੇਸ਼ ਦੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ, ਇਨ੍ਹਾਂ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਸਾਡਾ ਪਰਿਵਾਰ ਕਿਸਾਨੀ ਸੰਘਰਸ਼ ਦੇ ਨਾਲ ਖੜਾ ਹੈ। ਸਾਡੀ ਜ਼ਿੰਦਗੀ ਦਾ ਇਹ ਸਭ ਤੋਂ ਮਹੱਤਵਪੂਰਨ ਸੰਘਰਸ਼ ਹੈ, ਅਸੀਂ ਆਪਣੇ ਬੱਚਿਆਂ ਨੂੰ ਇਸ ਸੰਘਰਸ਼ ਬਾਰੇ ਦੱਸਣਾ ਚਹੁੰਦੇ ਹਾਂ , ਤਾਂ ਜੋ ਉਹ ਆਪਣੇ ਭਵਿੱਖ ਵਿੱਚ ਇਸ ਸੰਘਰਸ਼ ਤੋਂ ਪ੍ਰੇਰਨਾ ਲੈਂਦੇ ਰਹਿਣ।
photoਉਨ੍ਹਾਂ ਕਿਹਾ ਕਿ ਸੰਘਰਸ਼ ਅਸੀਂ ਜਿੱਤ ਚੁੱਕੇ ਹਾਂ ਬਸ ਐਲਾਨ ਕਰਨਾ ਹੀ ਬਾਕੀ ਹੈ ਕਿਉਂਕਿ ਮੋਦੀ ਸਰਕਾਰ ਅੰਦਰੋਂ ਡਰੀ ਪਈ ਹੈ , ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਕਰਨਾ ਹੀ ਪੈਣਾ ਹੈ।ਉਨ੍ਹਾਂ ਕਿਹਾ ਕਿ ਸੰਘਰਸ਼ ਕਰਨਾ ਅਤੇ ਕੁਰਬਾਨੀਆਂ ਦੇਣ ਦੀ ਪ੍ਰੇਰਨਾ ਸਾਨੂੰ ਸਾਡੇ ਵੱਡੇ ਵਡੇਰਿਆਂ ਤੋਂ ਮਿਲਦੀ ਹੈ, ਇਸ ਲਈ ਅਸੀਂ ਵੀ ਕੁਰਬਾਨੀ ਕਰਨ ਅਤੇ ਸੰਘਰਸ਼ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ।