Fire at SGPGI: ਲਖਨਊ SGPGI ਦੇ ਅਪਰੇਸ਼ਨ ਥੀਏਟਰ ਵਿਚ ਲੱਗੀ ਅੱਗ, ਅਪ੍ਰੇਸ਼ਨ ਦੌਰਾਨ ਸ਼ਿਫਟ ਕਰਨ ਸਮੇਂ ਔਰਤ ਅਤੇ ਨਵਜੰਮੇ ਬੱਚੇ ਦੀ ਮੌਤ
Published : Dec 19, 2023, 8:19 am IST
Updated : Dec 19, 2023, 8:19 am IST
SHARE ARTICLE
Short-circuit causes fire in high profile SGPGI, two dead
Short-circuit causes fire in high profile SGPGI, two dead

ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।

Fire at SGPGI: ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (SGPGI) ਦੇ ਐਂਡੋਕਰੀਨ ਸਰਜਰੀ ਦੇ ਆਪਰੇਸ਼ਨ ਥੀਏਟਰ (OT) ਵਿਚ ਸੋਮਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਐਂਡੋਕਰੀਨ ਸਰਜਰੀ ਦੇ ਨਾਲ-ਨਾਲ ਨਾਲ ਲੱਗਦੀ ਓਟੀ ਵਿਚ ਓਪਰੇਸ਼ਨ ਚੱਲ ਰਿਹਾ ਸੀ। ਚੱਲਦੀ ਸਰਜਰੀ ਦੌਰਾਨ ਪੀਲੀਭੀਤ ਦੀ ਇਕ ਔਰਤ ਅਤੇ ਗਾਜ਼ੀਪੁਰ ਦੇ ਇਕ ਨਵਜੰਮੇ ਬੱਚੇ ਨੂੰ ਸ਼ਿਫਟ ਕਰਦਿਆਂ ਦੋਵਾਂ ਦੀ ਮੌਤ ਹੋ ਗਈ। ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।

ਸੋਮਵਾਰ ਨੂੰ 12:40 ਵਜੇ ਐਸਜੀਪੀਜੀਆਈ ਵਿਚ ਐਂਡੋਕਰੀਨ ਸਰਜਰੀ ਓਟੀ ਵਿਚ ਆਪਰੇਸ਼ਨ ਚੱਲ ਰਿਹਾ ਸੀ। ਦਰਅਸਲ ਅੱਗ ਕਾਰਨ ਓਟੀ ਵਿਚ ਧੂੰਆਂ ਭਰਨਾ ਸ਼ੁਰੂ ਹੋ ਗਿਆ। ਸਰਜਰੀ ਨੂੰ ਅੱਧ ਵਿਚਾਲੇ ਰੋਕ ਕੇ ਔਰਤ ਨੂੰ ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਸਜੀਪੀਜੀਆਈ ਵਿਚ ਅੱਗ ਲੱਗਣ ਦੀ ਘਟਨਾ ਦਾ ਨੋਟਿਸ ਲਿਆ ਹੈ ਅਤੇ ਸੀਨੀਅਰ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿਤੇ ਹਨ ਅਤੇ ਸਾਰੇ ਪੀੜਤਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਇਸ ਦੌਰਾਨ ਧੂੰਆ ਤੇਜ਼ੀ ਨਾਲ ਪੂਰੇ ਓਟੀ ਕੰਪਲੈਕਸ ਵਿਚ ਭਰਨਾ ਸ਼ੁਰੂ ਹੋ ਗਿਆ। ਘਟਨਾ ਦੇ ਸਮੇਂ ਰੋਬੋਟਿਕ ਸਰਜਰੀ ਓਟੀ ਵਿਚ ਇਕ ਬੱਚੇ ਦਾ ਆਪਰੇਸ਼ਨ ਚੱਲ ਰਿਹਾ ਸੀ। ਰਾਹਤ ਦੀ ਗੱਲ ਇਹ ਸੀ ਕਿ ਇਸ ਬੱਚੇ ਦੀ ਸਰਜਰੀ ਲਗਭਗ ਹੋ ਚੁੱਕੀ ਸੀ, ਇਸ ਲਈ ਉਸ ਨੂੰ ਸ਼ਿਫਟ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ।

ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮਾਂ ਨੇ ਸਟਾਫ਼ ਦੀ ਮਦਦ ਨਾਲ ਮੁੱਖ ਦਰਵਾਜ਼ੇ ਅਤੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਓਟੀ ਕੰਪਲੈਕਸ 'ਚ ਫਸੇ 100 ਦੇ ਕਰੀਬ ਲੋਕਾਂ ਨੂੰ ਬਾਹਰ ਕੱਢਿਆ| ਕਰੀਬ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ। ਐਸਜੀਪੀਜੀਆਈ ਡਾਇਰੈਕਟਰ ਪ੍ਰੋਫੈਸਰ ਆਰ ਕੇ ਨੇ ਕਿਹਾ ਕਿ ਘਟਨਾ ਬਹੁਤ ਹੀ ਦੁਖਦਾਈ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੱਗ ਮਾਨੀਟਰ 'ਚ ਸਪਾਰਕਿੰਗ ਕਾਰਨ ਲੱਗੀ ਹੈ। ਲੋਕਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਗਈ। ਬਦਕਿਸਮਤੀ ਨਾਲ, ਸਰਜਰੀ ਦੌਰਾਨ ਸ਼ਿਫਟ ਕੀਤੇ ਜਾਣ ਦੌਰਾਨ ਔਰਤ ਅਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਗਏ ਹਨ।

(For more news apart from Short-circuit causes fire in high profile SGPGI, two dead, stay tuned to Rozana Spokesman)

Tags: lucknow

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement