
Una Fire: ਪਤੀ ਦੀ ਹਾਲਤ ਨਾਜ਼ੁਕ
Mother son and daughter burnt alive in Una Fire News in punjabi: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਝੁੱਗੀ ਵਿੱਚ ਅੱਗ ਲੱਗ ਗਈ। ਅੱਗ 'ਚ ਔਰਤ ਅਤੇ ਉਸ ਦੇ ਦੋ ਬੱਚੇ ਜ਼ਿੰਦਾ ਸੜ ਗਏ। ਜਦਕਿ ਔਰਤ ਦਾ ਪਤੀ ਗੰਭੀਰ ਰੂਪ ਨਾਲ ਝੁਲਸ ਗਿਆ ਹੈ। ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Rubina Dilaik Babies: ਰੁਬੀਨਾ ਦਿਲਾਇਕ ਬਣੀ ਮਾਂ, ਜੁੜਵਾਂ ਬੱਚਿਆਂ ਨੂੰ ਦਿਤਾ ਜਨਮ!
ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਇਹ ਘਟਨਾ ਊਨਾ ਜ਼ਿਲੇ ਦੇ ਹਰੋਲੀ ਇਲਾਕੇ ਦੇ ਪਿੰਡ ਬਥੂ 'ਚ ਪ੍ਰਵਾਸੀਆਂ ਦੀਆਂ ਝੁੱਗੀਆਂ 'ਚ ਵਾਪਰੀ। ਘਟਨਾ ਦੇਰ ਰਾਤ ਵਾਪਰੀ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: Amritsar Drone News: BSF ਦੀ ਜਵਾਬੀ ਕਾਰਵਾਈ, ਪਾਕਿ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਬਰਾਮਦ ਕੀਤਾ ਡਰੋਨ ਤੇ ਹੈਰੋਇਨ
ਦੇਰ ਰਾਤ ਟਾਹਲੀਵਾਲ ਥਾਣੇ ਦੇ ਬਠੂਆ ਗ੍ਰਾਮ ਪੰਚਾਇਤ ਵਿੱਚ ਅਣਪਛਾਤੇ ਕਾਰਨਾਂ ਕਾਰਨ ਤਿੰਨ ਝੁੱਗੀਆਂ ਨੂੰ ਅੱਗ ਲੱਗ ਗਈ। ਹਾਦਸੇ 'ਚ ਸੁਮਿਤ ਦੇਵੀ (25) ਪਤਨੀ ਵਿਜੇ ਸ਼ੰਕਰ ਵਾਸੀ ਉੱਤਰ ਪ੍ਰਦੇਸ਼, ਉਸ ਦਾ ਲੜਕਾ ਅੰਕਿਤ (9 ਮਹੀਨੇ) ਅਤੇ ਬੇਟੀ ਨੈਨਾ (5) ਜ਼ਿੰਦਾ ਸੜ ਗਏ। ਮ੍ਰਿਤਕ ਔਰਤ ਦਾ ਪਤੀ ਵਿਜੇ ਸ਼ੰਕਰ (30) ਗੰਭੀਰ ਰੂਪ ਨਾਲ ਝੁਲਸ ਗਿਆ। ਉਸ ਨੂੰ ਪਹਿਲਾਂ ਖੇਤਰੀ ਹਸਪਤਾਲ ਊਨਾ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ