ਇਸ ਸਾਲ ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥ ਵਿਵਸਥਾ ਬਣ ਸਕਦਾ ਹੈ ਭਾਰਤ : ਪੀਡਬਲਊਸੀ
Published : Jan 20, 2019, 8:19 pm IST
Updated : Jan 20, 2019, 8:19 pm IST
SHARE ARTICLE
Indian Economy
Indian Economy

ਪੀਡਬਲਊਸੀ ਦੇ ਸੀਨੀਅਰ ਅਰਥਸ਼ਾਸਤਰੀ ਮਾਈਕ ਜੈਕਮੈਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਭਾਰਤ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਹੈ।

ਨਵੀਂ ਦਿੱਲੀ : ਗਲੋਬਲ ਕੰਸਲਟੇਸੀ ਫਰਮ ਪੀਡਬਲਊਸੀ ਦਾ ਮੰਨਣਾ ਹੈ ਕਿ ਇਸ ਸਾਲ ਭਾਰਤ ਬ੍ਰਿਟੇਨ ਨੂੰ ਪਛਾੜ ਕੇ ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। 2017 ਵਿਚ ਭਾਰਤ ਨੇ ਫਰਾਂਸ ਨੂੰ ਪਿੱਛੇ ਛੱਡ ਕੇ 6ਵਾਂ ਨੰਬਰ ਹਾਸਲ ਕੀਤਾ ਸੀ। ਗੋਲਬਲ ਅਰਥਵਿਵਸਥਾ ਦੀ ਰੈਕਿੰਗ ਵਿਚ ਅਮਰੀਕਾ ਪਹਿਲੇ ਨੰਬਰ 'ਤੇ, ਚੀਨ ਦੂਜੇ ਅਤੇ ਜਪਾਨ ਤੀਜੇ ਨੰਬਰ 'ਤੇ ਹੈ। ਬ੍ਰਿਟੇਨ ਪੰਜਵੇ ਨੰਬਰ 'ਤੇ ਹੈ ਪਰ ਬ੍ਰੈਗਜ਼ਿਟ ਤੋਂ ਬਾਹਰ ਕੱਢਣ ਦਾ ਫ਼ੈਸਲਾ ਉਸ ਦੀ ਅਰਥਵਿਵਸਥਾ 'ਤੇ ਅਸਰ ਪਾ ਸਕਦਾ ਹੈ।

PricewaterhouseCoopers Price waterhouse Coopers

ਫਰਾਂਸ ਅਤੇ ਬ੍ਰਿਟੇਨ ਦੀ ਅਬਾਦੀ ਲਗਭਗ ਬਰਾਬਰ ਹੈ। 5ਵੇਂ ਨਬੰਰ 'ਤੇ ਆਉਣ ਤੋਂ ਬਾਅਦ ਭਾਰਤ ਅਪਣੀ ਰੈਕਿੰਗ ਨੂੰ ਲੰਮੇ ਸਮੇਂ ਤੱਕ ਕਾਇਸ ਰੱਖ ਸਕਦਾ ਹੈ। ਗਲੋਬਲ ਅਰਥਵਿਵਸਥਾ ਵਿਚ ਕੋਈ ਵੱਡਾ ਉਤਾਰ ਚੜਾਅ ਨਾ ਰਿਹਾ ਅਤੇ ਤੇਲ ਦੀ ਸਪਲਾਈ ਠੀਕ ਰਹੀ ਤਾਂ 2019-20 ਵਿਚ ਭਾਰਤ ਦੀ ਜੀਡੀਪੀ 7.6 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਦੌਰਾਨ ਬ੍ਰਿਟੇਨ ਦੀ ਜੀਡੀਪੀ ਵਿਕਾਸ ਦਰ 1.6 ਫ਼ੀ ਸਦੀ ਅਤੇ ਫਰਾਂਸ ਦੀ 1.7 ਫ਼ੀ ਸਦੀ ਰਹਿ ਸਕਦੀ ਹੈ। ਪੀਡਬਲਊਸੀ ਦੇ ਸੀਨੀਅਰ ਅਰਥਸ਼ਾਸਤਰੀ ਮਾਈਕ ਜੈਕਮੈਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਭਾਰਤ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਹੈ।

GDP growthGDP growth

ਭਾਰਤ ਦੀ ਨਵੀਂ ਸਰਕਾਰ ਦੀਆਂ ਨੀਤੀਆਂ ਅਤੇ ਜੀਐਸਟੀ ਵਿਕਾਸ ਦਰ ਨੂੰ ਤੇਜ਼ ਕਰਨ ਵਿਚ ਸਹਾਈ ਹੋਣਗੀਆਂ । ਦੂਜੇ ਪਾਸੇ 2018 ਅਤੇ 2019 ਵਿਚ ਬ੍ਰਿਟੇਨ ਦੀ ਵਿਕਾਸ ਦਰ ਵਿਚ ਘਾਟਾ ਦੇਖਿਆ ਗਿਆ। ਮਾਹਰਾਂ   ਦਾ ਮੰਨਣਾ ਹੈ ਕਿ ਇਸ ਸਾਲ ਦੁਨੀਆਵੀ ਪੱਧਰ 'ਤੇ ਮੰਦੀ ਰਹਿ ਸਕਦੀ ਹੈ ਕਿਉਂਕਿ ਜੀ-7 ਦੇਸ਼ਾਂ ਦੀ ਵਿਕਾਸ ਦਰ ਔਸਤ ਹੀ ਦਿਖਾਈ ਦੇ ਰਹੀ ਹੈ।

Suresh Prabhu MinisterSuresh Prabhu Minister

ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਦੁਨੀਆਵੀ ਪੱਧਰ 'ਤੇ ਜੋ ਉਤਾਰ ਚੜਾਅ ਆ ਸਦਕੇ ਹਨ, ਉਹਨਾਂ ਦਾ ਭਾਰਤ ਨੂੰ ਲਾਭ ਲੈਣਾ ਚਾਹੀਦਾ ਹੈ। ਅਫਰੀਕਾ ਅਤੇ ਲੈਟਿਨ ਅਮਰੀਕੀ ਦੇਸ਼ਾਂ ਵਿਚ ਭਾਰਤ ਲਈ ਚੰਗੀਆਂ ਸੰਭਾਵਨਾਵਾਂ ਹਨ। ਉਹਨਾਂ ਕਿਹਾ ਕਿ ਨਿਰਯਾਤ ਨੂੰ ਵਧਾਉਣ ਲਈ ਸਰਕਾਰ ਅਪਣੇ ਘਰੇਲੂ ਉਡਾਨਾਂ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ 4 ਅਰਬ 63 ਕਰੋੜ ਰੁਪਏ ਦਾ ਨਿਵੇਸ਼ ਕਰਕੇ 100 ਨਵੇਂ ਹਵਾਈ ਅੱਡੇ ਬਣਾਉਣ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement