
ਪੀਐਮ ਨੇ ਕਿਹਾ ਕਿ ਅਸੀਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੀਆਂ ਆਸਾਂ ਨਾਲ ਗਠਜੋੜ ਕੀਤਾ ਹੈ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਐਪ ਰਾਹੀਂ ਮਹਾਰਾਸ਼ਟਰਾ ਅਤੇ ਗੋਆ ਦੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੀਆਂ ਥਾਵਾਂ 'ਤੇ ਭਾਜਪਾ ਦੇ ਵਰਕਰਾਂ ਦਾ ਜਜ਼ਬਾ, ਇਮਾਨਦਾਰੀ, ਮਿਹਨਤ ਅਤੇ ਮਜ਼ਬੂਤੀ ਦੇ ਨਾਲ ਖੜੇ ਹੋਣ ਦੀ ਤਾਕਤ ਦੇਖਣ ਨੂੰ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਹ ਵਰਕਰਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਜਿਸ ਕਾਰਨ ਭਾਜਪਾ ਬਹੁਤ ਘੱਟ ਸਮੇਂ ਵਿਚ ਹੀ 2 ਸੰਸਦੀ ਮੈਂਬਰਾਂ ਦੀ ਗਿਣਤੀ ਤੋਂ 282 ਮੈਂਬਰਾਂ ਦੀ ਗਿਣਤੀ ਤੱਕ ਜਾ ਪਹੁੰਚੀ ਹੈ।
BJP
ਕੋਲਹਾਪੁਰ ਤੋਂ ਇਕ ਭਾਜਪਾ ਵਰਕਰ ਨੇ ਪੀਐਮ ਮੋਦੀ ਤੋਂ ਪੁੱਛਿਆ ਕਿ ਮਹਾਗਠਜੋੜ ਦਾ ਸਾਹਮਣਾ ਕਿਸ ਤਰ੍ਹਾਂ ਕਰੀਏ ਤਾਂ ਪੀਐਮ ਨੇ ਕਿਹਾ ਕਿ ਉਹਨਾਂ ਨੇ ਇਕ ਦੂਜੇ ਨਾਲ ਗਠਜੋੜ ਕੀਤਾ ਹੈ ਪਰ ਅਸੀਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੀਆਂ ਆਸਾਂ ਨਾਲ ਗਠਜੋੜ ਕੀਤਾ ਹੈ। ਉਹਨਾਂ ਕਿਹਾ ਕਿ ਕੋਲਕੱਤਾ ਦੇ ਮੰਚ 'ਤੇ ਜ਼ਿਆਦਾਤਰ ਨੇਤਾ ਅਜਿਹੇ ਸਨ ਕਿ ਜੋ ਸਿਰਫ ਅਪਣੇ ਬੇਟਾ-ਬੇਟੀ ਨੂੰ ਸੈੱਟ ਕਰਨ ਦੇ ਚੱਕਰ ਵਿਚ ਹਨ। ਮੋਦੀ ਨੇ ਵਰਕਰਾਂ ਨੂੰ ਕਿਹਾ ਕਿ ਇਕ ਪਾਸੇ ਪੈਸੇ ਹਨ ਤਾਂ ਦੂਜੇ ਪਾਸੇ ਸਾਡੇ ਵਰਕਰ ਹਨ।
PM Modi
ਉਹਨਾਂ ਕਿਹਾ ਕਿ ਜਿਸ ਰਾਜ ਵਿਚ ਪੰਚਾਇਤ ਚੋਣਾਂ ਵਿਚ ਖੜੇ ਹੋਣ 'ਤੇ ਹੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਉਥੇ ਲੋਕਤੰਤਰ ਦੀ ਗੱਲ ਕਰਦੇ ਹਨ । ਜਿਹਨਾਂ ਦੀ ਪਾਰਟੀ ਵਿਚ ਲੋਕਤੰਤਰ ਨਹੀਂ ਹੈ ਉਹ ਲੋਕ ਹਾਰ ਦੇ ਕਾਰਨ ਦੱਸ ਰਹੇ ਹਨ ਅਤੇ ਈਵੀਐਮ ਨੂੰ ਦੋਸ਼ ਦੇ ਰਹੇ ਹਨ। ਮੋਦੀ ਨੇ ਕਿਹਾ ਕਿ ਭਾਰਤ ਵਿਚ ਪਖਾਨੇ ਨਾ ਹੋਣ ਕਾਰਨ ਔਰਤਾਂ ਨੂੰ ਅਪਮਾਨਜਨਕ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ।
Swachh Bharat Abhiyan
ਅਸੀਂ ਸਾਢੇ ਚਾਰ ਸਾਲਾਂ ਵਿਚ 9 ਕਰੋੜ ਤੋਂ ਵੱਧ ਪਖਾਨੇ ਬਣਵਾਏ ਹਨ। ਜਿਥੇ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ ਵਿਚ ਸਕੈਮ ਹੁੰਦੇ ਸਨ, ਉਥੇ ਹੁਣ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਹਨ। ਪਹਿਲਾਂ ਭਾਰਤ ਦੀ ਕਮਜ਼ੋਰ ਅਰਥ ਵਿਵਸਥਾਵਾਂ 'ਤੇ ਗੱਲ ਹੁੰਦੀ ਸੀ ਪਰ ਹੁਣ ਸਾਡੀ ਅਰਥ ਵਿਵਸਥਾ ਸੱਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵਿਵਸਥਾ ਹੈ। ਉਹਨਾਂ ਕਿਹਾ ਕਿ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਵੀ ਸਿੱਧੇ ਉਹਨਾਂ ਦੇ ਖਾਤੇ ਵਿਚ ਹੀ ਜਾਵੇਗੀ।