
ਪਿਛਲੇ ਤਿੰਨ ਮਹੀਨਿਆਂ 'ਚ ਮਿਆਂਮਾਰ ਫ਼ੌਜ ਦੇ ਕਰੀਬ 600 ਜਵਾਨ ਭਾਰਤ 'ਚ ਦਾਖਲ ਹੋਏ ਹਨ।
Indo-Myanmar border: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਭਾਰਤ ਵਿਚ ਮੁਕਤ ਆਵਾਜਾਈ ਨੂੰ ਰੋਕਣ ਲਈ ਭਾਰਤ ਮਿਆਂਮਾਰ ਨਾਲ ਲੱਗਦੀ ਸਰਹੱਦ 'ਤੇ ਵਾੜ ਲਗਾਏਗਾ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਮਿਆਂਮਾਰ ਦੇ ਵੱਡੀ ਗਿਣਤੀ ਫ਼ੌਜੀ ਨਸਲੀ ਸੰਘਰਸ਼ਾਂ ਤੋਂ ਬਚਣ ਲਈ ਭਾਰਤ ਵੱਲ ਭੱਜ ਰਹੇ ਹਨ।
ਪਿਛਲੇ ਤਿੰਨ ਮਹੀਨਿਆਂ 'ਚ ਮਿਆਂਮਾਰ ਫ਼ੌਜ ਦੇ ਕਰੀਬ 600 ਜਵਾਨ ਭਾਰਤ 'ਚ ਦਾਖਲ ਹੋਏ ਹਨ। ਸਰਕਾਰੀ ਸੂਤਰਾਂ ਨੇ ਦਸਿਆ ਕਿ ਪੱਛਮੀ ਮਿਆਂਮਾਰ ਦੇ ਰਾਖੀਨ ਰਾਜ ਵਿਚ ਇਕ ਨਸਲੀ ਹਥਿਆਰਬੰਦ ਸਮੂਹ ਅਰਾਕਾਨ ਆਰਮੀ (ਏਏ) ਦੇ ਅਤਿਵਾਦੀਆਂ ਵਲੋਂ ਕੈਂਪਾਂ 'ਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਨੇ ਮਿਜ਼ੋਰਮ ਦੇ ਲੰਗਟਲਾਈ ਜ਼ਿਲ੍ਹੇ ਵਿਚ ਸ਼ਰਨ ਲਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਰਹੱਦ 'ਤੇ ਕੰਡਿਆਲੀ ਤਾਰ ਲਗਾ ਕੇ, ਭਾਰਤ ਦੋਵਾਂ ਦੇਸ਼ਾਂ ਵਿਚਕਾਰ ਫਰੀ ਮੂਵਮੈਂਟ ਰੈਜੀਮ (ਐਫਐਮਆਰ) ਨੂੰ ਖਤਮ ਕਰੇਗਾ। ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਹੀ ਦੂਜੇ ਦੇਸ਼ ਵਿਚ ਦਾਖਲ ਹੋਣ ਲਈ ਵੀਜ਼ੇ ਦੀ ਲੋੜ ਹੋਵੇਗੀ। ਐਫਐਮਆਰ ਨੂੰ 1970 ਦੇ ਦਹਾਕੇ ਵਿਚ ਭਾਰਤ-ਮਿਆਂਮਾਰ ਸਰਹੱਦ ਦੇ ਨਾਲ ਰਹਿਣ ਵਾਲੇ ਲੋਕਾਂ ਦਰਮਿਆਨ ਪਰਿਵਾਰਕ ਅਤੇ ਨਸਲੀ ਸਬੰਧਾਂ ਕਾਰਨ ਲਿਆਂਦਾ ਗਿਆ ਸੀ।
(For more Punjabi news apart from Centre To Fence Myanmar Border, End Free Movement Into India, stay tuned to Rozana Spokesman)