ਖ਼ਬਰਾਂ |

ਤਾਜ਼ਾ |

Fake Visa Case: ਪੰਜਾਬੀ ਨੂੰ ਜਾਅਲੀ ਵੀਜ਼ਾ ਦੇਣ ਵਾਲਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ
Published : Jan 20, 2024, 8:32 pm IST
Updated : Jan 20, 2024, 8:32 pm IST
SHARE ARTICLE
Man Arrested in Fake Visa Case from Bengaluru Airport
Man Arrested in Fake Visa Case from Bengaluru Airport

ਦੁਬਈ ਦੇ ਏਜੰਟ ਨੇ ਦਿਤੇ ਸਨ ਜਾਅਲੀ ਵੀਜ਼ਾ ਸਟੀਕਰ

Fake Visa Case: ਦਿੱਲੀ ਪੁਲਿਸ ਨੇ ਜਾਅਲੀ ਪਾਸਪੋਰਟ ਵੀਜ਼ਾ ਘਪਲੇ ਦਾ ਪਰਦਾਫਾਸ਼ ਕਰਨ ਦੇ ਮਾਮਲੇ ’ਚ ਬੈਂਗਲੁਰੂ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸਾਦਿਕੁਲਾ ਬੇਗ ਨੂੰ ਵੀਰਵਾਰ ਨੂੰ ਦੁਬਈ ਤੋਂ ਆਉਣ ’ਤੇ ਬੈਂਗਲੁਰੂ ਹਵਾਈ ਅੱਡੇ ’ਤੇ ਹਿਰਾਸਤ ’ਚ ਲਿਆ ਗਿਆ।

ਪੁਲਿਸ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਦਸਿਆ ਕਿ ਪੰਜਾਬ ਦੇ ਲੁਧਿਆਣਾ ’ਚ ਜਾਅਲੀ ਵੀਜ਼ਾ ਦੇ ਮਾਮਲੇ ’ਚ ਬੇਗ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਵਿਰੁਧ ‘ਲੁੱਕ ਆਊਟ ਸਰਕੂਲਰ’ ਜਾਰੀ ਕੀਤਾ ਗਿਆ ਹੈ। ਰੰਗਨਾਨੀ ਨੇ ਦਸਿਆ ਕਿ ਬੈਂਗਲੁਰੂ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਉਸ ਦੇ ਭਾਰਤ ਪਹੁੰਚਦੇ ਹੀ ਸੁਰੱਖਿਆ ਮੁਲਾਜ਼ਮਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।
ਜਾਅਲੀ ਵੀਜ਼ਾ ਮਾਮਲੇ ਦਾ ਜ਼ਿਕਰ ਕਰਦਿਆਂ ਰੰਗਨਾਨੀ ਨੇ ਕਿਹਾ ਕਿ ਲੁਧਿਆਣਾ ਦਾ ਹਰਵਿੰਦਰ ਸਿੰਘ ਧਨੋਆ ਕੁੱਝ ਮਹੀਨੇ ਪਹਿਲਾਂ ਏਜੰਟ ਮੁਸਕਾਨ ਉਰਫ ਮਨਪ੍ਰੀਤ ਕੌਰ ਵਲੋਂ ਦਿਤੇ ਜਾਅਲੀ ਕੈਨੇਡੀਅਨ ਵੀਜ਼ੇ ’ਤੇ ਸਫ਼ਰ ਕਰਦਾ ਪਾਇਆ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀ ਨੇ ਦਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਮਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਪ੍ਰਗਟਾਵਾ ਕੀਤਾ ਕਿ ਉਸ ਨੇ ਇਸ ਲਈ ਬੈਂਗਲੁਰੂ ਸਥਿਤ ਇਕ ਹੋਰ ਏਜੰਟ ਸਾਦਿਕੁਲਾ ਬੇਗ ਨੂੰ 5 ਲੱਖ ਰੁਪਏ ਦਿਤੇ ਸਨ। ਉਨ੍ਹਾਂ ਕਿਹਾ ਕਿ ਕਈ ਪੁਲਿਸ ਛਾਪੇ ਬੇਗ ਦਾ ਪਤਾ ਨਹੀਂ ਲਗਾ ਸਕੇ ਅਤੇ ਇਸ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ।

ਇਕ ਹੋਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਬੇਗ ਨੇ ਪੁੱਛ-ਪੜਤਾਲ ਦੌਰਾਨ ਪ੍ਰਗਟਾਵਾ ਕੀਤਾ ਕਿ ਜਾਅਲੀ ਵੀਜ਼ਾ ਸਟੀਕਰ ਉਸ ਨੂੰ ਦੁਬਈ ਦੇ ਇਕ ਏਜੰਟ ਨੇ ਮੁਹੱਈਆ ਕਰਵਾਇਆ ਸੀ। ਅਧਿਕਾਰੀ ਨੇ ਕਿਹਾ ਕਿ ਬੇਗ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਪੈਸੇ ਲਈ ਲੋਕਾਂ ਨਾਲ ਧੋਖਾ ਕੀਤਾ।

ਅਗਲੇਰੀ ਜਾਂਚ ਦੌਰਾਨ ਵਿਅਕਤੀ ਦਾ ਬੈਂਕ ਖਾਤਾ ਫ੍ਰੀਜ਼ ਕਰ ਦਿਤਾ ਗਿਆ। ਅਧਿਕਾਰੀ ਨੇ ਦਸਿਆ ਕਿ ਇਸ ਵਿਚ ਡੇਢ ਲੱਖ ਰੁਪਏ ਸਨ ਅਤੇ ਬੇਗ ਨੇ ਜਾਂਚਕਰਤਾਵਾਂ ਨੂੰ ਦਸਿਆ ਕਿ ਉਸ ਨੇ ਬਾਕੀ ਪੈਸੇ ਅਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਤੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਮਾਮਲਿਆਂ ’ਚ ਉਸ ਦੀ ਸੰਭਾਵਤ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 (For more Punjabi news apart from Man Arrested in Fake Visa Case from Bengaluru Airport, stay tuned to Rozana Spokesman)

Tags: delhi police

Location: India, Delhi, New Delhi

SHARE ARTICLE

ਏਜੰਸੀ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement