
ਕੈਂਸਰ ਨਾਲ ਹੋ ਗਈ ਸੀ ਸ਼ਖਸ ਦੀ ਮੌਤ, ਉਸਦੇ ਬਾਅਦ ਅਜਿਹਾ ਕੀ ਹੋ ਗਿਆ ਕਿ ਫਾਇਨਾਂਸ ਕੰਪਨੀ ਦੇ ਕਰਮਚਾਰੀ ਆਪਣਾ ਪੈਸਾ ਖਰਚ ਕਰਕੇ ਉਸਦੀਆਂ ਬੇਟੀਆਂ ਨੂੰ ਪੜਾਉਣ ਲੱਗੇ ...
ਕੈਂਸਰ ਨਾਲ ਹੋ ਗਈ ਸੀ ਸ਼ਖਸ ਦੀ ਮੌਤ, ਉਸਦੇ ਬਾਅਦ ਅਜਿਹਾ ਕੀ ਹੋ ਗਿਆ ਕਿ ਫਾਇਨਾਂਸ ਕੰਪਨੀ ਦੇ ਕਰਮਚਾਰੀ ਆਪਣਾ ਪੈਸਾ ਖਰਚ ਕਰਕੇ ਉਸਦੀਆਂ ਬੇਟੀਆਂ ਨੂੰ ਪੜਾਉਣ ਲੱਗੇ ਅਕਸਰ ਲੋਨ ਨਾ ਚੁਕਾ ਪਾਉਣ ਦੇ ਬਾਅਦ ਬੈਂਕ ਜਾਂ ਫਾਇਨਾਂਸ ਕੰਪਨੀ ਨੇ ਪ੍ਰਾਪਰਟੀ ਜ਼ਬਤ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਮੱਧ ਪ੍ਰਦੇਸ਼ ਦੇ ਸਾਗਰ ਵਿਚ ਇੱਕ ਅਜਿਹਾ ਅਲੱਗ ਮਾਮਲਾ ਸਾਹਮਣੇ ਆਇਆ ਹੈ
ਜਿੱਥੇ ਇੱਕ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਨੇ ਹੀ ਪਰਿਵਾਰ ਦਾ ਹੋਮ ਲੋਨ ਚੁਕਾ ਦਿੱਤਾ ਅਤੇ ਨਾਲ ਹੀ ਹੁਣ ਉਹ ਉਸ ਪਰਿਵਾਰ ਦੀਆਂ ਬੇਟੀਆਂ ਦਾ ਖਰਚਾ ਵੀ ਉਠਾ ਰਹੇ ਹਨ ਖ਼ਬਰ ਦੇ ਮੁਤਾਬਕ ਅੱਠ ਮਹੀਨੇ ਪਹਿਲਾਂ ਸਾਗਰ ਵਿਚ ਰਹਿਣ ਵਾਲੇ ਹਰਗੋਵਿੰਦ ਝਾ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਸੀ. ਹਰਗੋਵਿੰਦ ਨੇ ਫਾਇਨਾਂਸ ਕੰਪਨੀ ਤੋਂ ਮਕਾਨ ਬਣਾਉਣ ਲਈ ਇੱਕ ਲੱਖ ਰੁਪਏ ਦਾ ਕਰਜ ਲਿਆ ਸੀ,
ਪਰ ਜਦੋਂ ਉਨ੍ਹਾਂ ਦੀ ਮੌਤ ਦੇ ਬਾਅਦ ਪਰਿਵਾਰ ਦੇ ਲੋਕ ਲੋਨ ਨਹੀਂ ਚੁਕਾ ਸਕੇ ਤਾਂ ਕੰਪਨੀ ਦੇ ਅਫਸਰ ਲੋਨ ਦੀ ਕਿਸ਼ਤ ਲੈਣ ਲਈ ਘਰ ਪਹੁੰਚ ਗਏ , ਇੱਥੇ ਅਫਸਰਾਂ ਨੇ ਪਰਿਵਾਰ ਦੀ ਕਮਜ਼ੋਰ ਹਾਲਤ ਵੇਖੀ ਤਾਂ ਸਮਝ ਆਇਆ ਕਿ ਉਹ ਹਰ ਮਹੀਨੇ 900 ਰੁਪਏ ਦੀ ਕਿਸ਼ਤ ਵੀ ਨਹੀਂ ਭਰ ਸਕਦੇ. ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਨੇ ਵੇਖਿਆ ਕਿ ਹਰਗੋਵਿੰਦ ਦੀਆਂ ਤਿੰਨ ਬੇਟੀਆਂ ਵੀ ਹਨ,ਜਿਨ੍ਹਾਂ ਦੀ ਅਰਥਿਕ ਹਾਲਤ ਵਿਗੜਨ ਨਾਲ ਪੜ੍ਹਾਈ ਰੁਕ ਚੁੱਕੀ ਹੈ.
ਇਸਦੇ ਬਾਅਦ ਬੈਂਕ ਦੇ ਅਫਸਰਾਂ ਨੇ ਨਾਂ ਸਿਰਫ਼ ਪਰਿਵਾਰ ਦਾ ਲੋਨ ਚੁਕਾਇਆ, ਬਲਕਿ ਹੁਣ ਬੇਟੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਉਠਾ ਰਹੇ ਹਨ. ਤਿੰਨਾਂ ਬੇਟੀਆਂ ਦੀ ਪੜ੍ਹਾਈ ਲਈ ਫਾਇਨਾਂਸ ਕਰਮਚਾਰੀਆਂ ਨੇ 65 ਹਜਾਰ ਰੁਪਏ ਵੀ ਭੇਜੇ.ਹਰਗੋਵਿੰਦ ਦੇ ਘਰ ਵਿਚ ਪਤਨੀ ਦੀਪਾਲੀ ਅਤੇ ਤਿੰਨ ਬੇਟੀਆਂ ਹਰਸ਼ਿਤਾ ,ਵਰਤੀਕਾ ਅਤੇ ਮੋਹਿਤਾ ਹਨ. ਤਿੰਨੇ ਬੇਟੀਆਂ ਸਕੂਲ ਦੀ ਪੜ੍ਹਾਈ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਮਾਂ ਪਾਪੜ ਵੇਚਕੇ ਕਿਸੇ ਤਰ੍ਹਾਂ ਘਰ ਚਲਾ ਰਹੀ ਹੈ।