
ਭਾਗਵਤ ਨੇ ਕਿਹਾ ਕਿ ਰਾਸ਼ਟਰਵਾਦ ਸ਼ਬਦ ਦਾ ਉਪਯੋਗ ਨਹੀਂ...
ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਲਕ ਡਾ: ਮੋਹਨ ਭਾਗਵਤ ਨੇ ਕਿਹਾ ਕਿ ਰਾਸ਼ਟਰਵਾਦ ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਭਾਗਵਤ ਨੇ ਇਸ ਦੀ ਵਜ੍ਹਾ ਇਹ ਦੱਸੀ ਕਿ ਜੇ ਲੋਕ ਰਾਸ਼ਟਰਵਾਦ ਸ਼ਬਦ ਇਸਤੇਮਾਲ ਕਰਦੇ ਹਨ ਤਾਂ ਇਸ ਮਤਲਬ ਨਾਜ਼ੀ ਜਾਂ ਹਿਟਲਰ ਦਾ ਰਾਸ਼ਟਰਵਾਦ ਹੁੰਦਾ ਹੈ। ਦਰਅਸਲ ਮੋਹਨ ਭਾਗਵਤ ਝਾਰਖੰਡ ਦੇ ਰਾਂਚੀ ਸਥਿਤ ਮੋਹਾਰਬਾਦੀ ਵਿਚ ਆਯੋਜਿਤ ਸੰਘ ਸਮਾਗਮ ਵਿਚ ਹਿੱਸਾ ਲੈਣ ਪਹੁੰਚੇ ਸਨ ਅਤੇ ਉਦੋਂ ਉਹਨਾਂ ਨੇ ਇਹ ਗੱਲ ਆਖੀ।
Photo
ਭਾਗਵਤ ਨੇ ਕਿਹਾ ਕਿ ਰਾਸ਼ਟਰਵਾਦ ਸ਼ਬਦ ਦਾ ਉਪਯੋਗ ਨਹੀਂ ਕਰਨਾ ਚਾਹੀਦਾ। ਨੇਸ਼ਨ ਕਹੋਗੇ ਠੀਕ ਹੈ, ਨੈਸ਼ਨਲ ਸ਼ਬਦ ਵੀ ਠੀਕ ਹੈ, ਨੇਸ਼ਨਲਿਟੀ ਕਹੋਗੇ ਤਾਂ ਵੀ ਠੀਕ ਹੈ, ਨੇਸ਼ਨਲਿਜ਼ਮ ਨਹੀਂ ਕਹਿਣਾ ਚਾਹੀਦਾ। ਨੇਸ਼ਨਲਿਜ਼ਮ ਦਾ ਮਤਲਬ ਹੁੰਦਾ ਹੈ ਹਿਟਲਰ ਦਾ ਨਿਜ਼ਾਬਾਦ। ਭਾਗਵਤ ਨੇ ਕਿਹਾ ਕਿ ਭਾਰਤ ਨੂੰ ਬਣਾਉਣ ਵਿਚ ਹਿੰਦੂਆਂ ਦੀ ਜਵਾਬਦੇਹੀ ਸਭ ਤੋਂ ਵਧ ਹੈ। ਹਿੰਦੂ ਅਪਣੇ ਰਾਸ਼ਟਰ ਪ੍ਰਤੀ ਅਤੇ ਜ਼ਿੰਮੇਵਾਰ ਬਣੋ।
Photo
ਉਹਨਾਂ ਕਿਹਾ ਕਿ ਹਿੰਦੂ ਭਾਰਤ ਦੇ ਸਾਰੇ ਧਰਮਾਂ ਦਾ ਨੁਮਾਇੰਗੀ ਕਰਦਾ ਹੈ ਅਤੇ ਉਹਨਾਂ ਨੂੰ ਸੂਤਰ ਵਿਚ ਜੋੜਦਾ ਹੈ। ਮੋਹਨ ਭਾਗਵਤ ਨੇ ਕਿਹਾ ਕਿ RSS ਦਾ ਵਿਸਤਾਰ ਦੇਸ਼ ਲਈ ਹੈ ਕਿਉਂ ਕਿ ਭਾਰਤ ਨੂੰ ਵਿਸ਼ਵਗੁਰੂ ਬਣਾਉਣਾ ਸਾਡਾ ਉਦੇਸ਼ ਹੈ। ਡੋਨਾਲਡ ਟਰੰਪ ਦਾ ਨਾਮ ਲਏ ਬਿਨਾਂ ਭਾਗਵਤ ਨੇ ਕਿਹਾ ਕਿ ਵਿਕਸਿਤ ਦੇਸ਼ ਕੀ ਕਰਦੇ ਹਨ ਉਹ ਅਪਣੇ ਵਪਾਰ ਨੂੰ ਹਰ ਦੇਸ਼ ਵਿਚ ਫੈਲਾਉਣਾ ਚਾਹੁੰਦੇ ਹਨ।
Photo
ਇਸ ਦੁਆਰਾ ਉਹ ਅਪਣੀਆਂ ਸ਼ਰਤਾਂ ਮੰਨਵਾਉਣਾ ਚਾਹੁੰਦੇ ਹਨ। ਦਿੱਲੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੋਹਨ ਭਾਗਵਤ ਨੇ ਹਾਲ ਹੀ ਵਿਚ ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਪ੍ਰਮਾਣਿਕਤਾ ਨੂੰ ਸਮਝਾਇਆ ਸੀ। ਉਹਨਾਂ ਕਿਹਾ ਕਿ ਜਦੋਂ ਗਾਂਧੀ ਅੰਦੋਲਨ ਕਰਦੇ ਸਨ ਅਤੇ ਉਸ ਦੌਰਾਨ ਜੇ ਕੋਈ ਗੜਬੜੀ ਹੁੰਦੀ ਸੀ ਤਾਂ ਉਸ ਦੀ ਜ਼ਿੰਮੇਵਾਰੀ ਉਹ ਖੁਦ ਲੈਂਦੇ ਸਨ ਉਸ ਦਾ ਪਛਤਾਵਾ ਵੀ ਕਰਦੇ ਸਨ।
Donald Trump
ਪਰ ਅੱਜ ਕੱਲ੍ਹ ਦੇ ਅੰਦੋਲਨਾਂ ਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੈ। ਅੰਦੋਲਨ ਦੌਰਾਨ ਜੇ ਕੋਈ ਕੁੱਟਿਆ ਜਾਂਦਾ ਹੈ ਜਾਂ ਫਿਰ ਕੋਈ ਕੋਰਟ ਕਚਿਹਰੀ ਦੇ ਚੱਕਰ ਲਗਾਉਂਦਾ ਹੈ ਤਾਂ ਸਿਰਫ ਉਸ ਦੀ ਇਕੱਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਹੋਰ ਕੋਈ ਨਾਲ ਨਹੀਂ ਖੜ੍ਹਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।