
ਘ ਮੁੱਖੀ ਨੇ ਸਮਾਜ ਦੇ ਨਿਚਲੇ ਤਬਕੇ 'ਤੇ ਖੜੇ ਲੋਕਾਂ ਨੂੰ ਮੁੱਖਧਾਰਾ ਵਿਚ ਲਿਆਉਣ 'ਤੇ ਜ਼ੋਰ ਦਿੰਦਿਆ ਕਿਹਾ ਕਿ...
ਲਖਨਉ : ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਰਾਜਾ ਬਣਾਇਆ ਹੈ। ਇਸ ਰਾਜੇ ਦੇ ਕੋਲ ਸਾਰੇ ਅਧਿਕਾਰ ਹਨ ਪਰ ਇਨ੍ਹਾਂ ਅਧਿਕਾਰਾਂ ਦੇ ਨਾਲ ਸੱਭ ਲਈ ਆਪਣੇ ਫ਼ਰਜ਼ ਅਤੇ ਅਨੁਸ਼ਾਸਨ ਦੀ ਪਾਲਣਾ ਕਰਨਾ ਜਰੂਰੀ ਹੈ।
"संविधान ने देश के हर नागरिक को राजा बनाया है।राजा के पास अधिकार हैं लेकिन अधिकारों के साथ सब अपने कर्तव्य और अनुशासन का भी पालन करें।तभी देश को स्वतंत्र कराने वाले क्रांतिकारियों के सपनों के अनुरूप भारत का निर्माण होगा।"-मोहनजी भागवत
— RSS (@RSSorg) January 26, 2020
पू.सरसंघचालक जी ने गोरखपुर में ध्वजारोहण किया pic.twitter.com/fgKgbe38y3
ਦਰਅਸਲ ਅੱਜ 71ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਮੋਹਨ ਭਾਗਵਤ ਯੂਪੀ ਦੇ ਗੋਰਖਪੁਰ ਵਿਚ ਆਯੋਜਿਤ ਇਕ ਸਮਾਗਮ ਵਿਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਤਿਰੰਗਾ ਲਹਰਾਇਆ ਅਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ''ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਰਾਜਾ ਬਣਾਇਆ ਹੈ। ਰਾਜੇ ਦੇ ਕੋਲ ਅਧਿਕਾਰ ਹਨ ਪਰ ਅਧਿਕਾਰਾਂ ਦੇ ਨਾਲ ਸੱਭ ਆਪਣੇ ਫ਼ਰਜ਼ ਅਤੇ ਅਨੁਸ਼ਾਸਨ ਦਾ ਵੀ ਪਾਲਣ ਕਰਨ ਤਾਂ ਹੀ ਦੇਸ਼ ਨੂੰ ਸੁਤੰਤਰ ਕਰਾਉਣ ਵਾਲੇ ਕ੍ਰਾਂਤੀਕਾਰੀਆਂ ਦੇ ਸੁਪਨਿਆਂ ਦੇ ਅਨੁਸਾਰ ਭਾਰਤ ਦਾ ਨਿਰਮਾਣ ਹੋਵੇਗਾ''। ਮੋਹਨ ਭਾਗਵਤ ਅਨੁਸਾਰ ਇਸ ਪਹਿਲ ਨਾਲ ਹੀ ਅਜਿਹੇ ਭਾਰਤ ਦਾ ਨਿਰਮਾਣ ਹੋਵੇਗਾ ਜੋ ਦੁਨੀਆਂ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਹੋਵੇਗਾ।
File Photo
ਸੰਘ ਮੁੱਖੀ ਨੇ ਅੱਗੇ ਕਿਹਾ ਕਿ ''ਗਣਤੰਤਰ ਦਿਵਸ ਇਕ ਸਮਰੱਥ ਖੁਸ਼ਹਾਲ ਅਤੇ ਪਰਉਪਕਾਰੀ ਭਾਰਤ ਦੀ ਸਿਰਜਣਾਂ ਨੂੰ ਧਿਆਨ ਵਿਚ ਰੱਖਦਿਆ ਮਨਾਇਆ ਜਾਂਦਾ ਹੈ। ਸਿਰਫ਼ ਫਰਜ਼ ਅਤੇ ਬੁੱਧੀ ਨਾਲ ਕੀਤਾ ਕੰਮ ਇਸ ਟੀਚੇ ਨੂੰ ਪ੍ਰਾਪਤ ਕਰੇਗਾ। ਦੇਸ਼ ਅਤੇ ਵਿਸ਼ਵ ਤਰੱਕੀ ਦੇ ਰਸਤੇ 'ਤੇ ਅੱਗੇ ਵੱਧੇਗਾ''।
File Photo
ਸੰਘ ਮੁੱਖੀ ਨੇ ਸਮਾਜ ਦੇ ਨਿਚਲੇ ਤਬਕੇ 'ਤੇ ਖੜੇ ਲੋਕਾਂ ਨੂੰ ਮੁੱਖਧਾਰਾ ਵਿਚ ਲਿਆਉਣ 'ਤੇ ਜ਼ੋਰ ਦਿੰਦਿਆ ਕਿਹਾ ਕਿ ਆਰਐਸਐਸ ਆਪਣਿਆ 'ਤੇ ਜਿਊਂਦਾ ਹੈ ਅਤੇ ਸਮਾਜ ਦੇ ਸਾਰੇ ਨਿਚਲੇ ਤਬਕਿਆ ਦੇ ਖੜ੍ਹੇ ਲੋਕ ਹੀ ਉਸ ਦੇ ਆਪਣੇ ਹਨ। ਉਨ੍ਹਾਂ ਨੇ ਕਿਹਾ ਕਿ ਰਾਵਣ ਵੀ ਗਿਆਨਵਾਨ ਸੀ ਪਰ ਉਸ ਦੇ ਸੋਚਣ ਦੀ ਦਿਸ਼ਾ ਗਲਤ ਸੀ ਅਤੇ ਇਕ ਰਾਸ਼ਟਰ ਦਾ ਵਿਨਾਸ਼ ਹੋ ਗਿਆ। ਇਸ ਦੇ ਲਈ ਵਿਦਿਆ ਦਾ ਉਪਯੋਗ ਗਿਆਨ-ਧਿਆਨ ਵਿਚ ਕਰੋ।