ਨਿਰਭਿਆ ਕੇਸ: 7 ਸਾਲ ਬਾਅਦ ਚਾਰਾਂ ਦੋਸ਼ੀਆਂ ਨੂੰ ਹੋਈ ਫਾਂਸੀ
Published : Mar 20, 2020, 7:35 am IST
Updated : Mar 30, 2020, 11:03 am IST
SHARE ARTICLE
File
File

ਅੱਜ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ

ਨਵੀਂ ਦਿੱਲੀ- ਅਤਿਵਾਦੀ ਅਫ਼ਜ਼ਲ ਗੁਰੂ ਨੂੰ ਫਾਂਸੀ ਦਿਤੇ ਜਾਣ ਦੇ ਸੱਤ ਸਾਲਾਂ ਮਗਰੋਂ ਤਿਹਾੜ ਜੇਲ ਫਿਰ ਤੋਂ ਫਾਂਸੀ ਦਿੱਤੀ ਗਈ। ਸਾਲ 2012 'ਚ ਰਾਜਧਾਨੀ ਦਿੱਲੀ 'ਚ ਹੋਏ ਨਿਰਭਿਆ ਗੈਂਗਰੇਪ ਕਾਂਡ ‘ਚ ਅੱਜ ਕਰੀਬ 7 ਸਾਲ ਬਾਅਦ ਇਨਸਾਫ ਹੋਇਆ ਹੈ। ਤਿਹਾੜ ਜੇਲ ਦੇ ਫਾਂਸੀ ਘਰ 'ਚ ਅੱਜ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਗਿਆ।

Nirbhaya CaseFile

ਅਤੇ ਇਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾਵੇਗਾ। 7 ਸਾਲ 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ 'ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਸੀ ਅਤੇ ਅੱਝ ਜਾ ਕੇ ਉਸ ਦਾ ਨਤੀਜਾ ਨਿਕਲਿਆ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਕ ਲੰਬੇ ਸਮੇਂ ਤਕ ਇਨਸਾਫ ਲਈ ਲੜਾਈ ਲੜੀ ਸੀ, ਅੱਜ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ 20 ਮਾਰਚ ਨੂੰ ਉਹ ਨਿਰਭਿਆ ਦੇ ਰੂਪ 'ਚ ਮਨਾਉਣਗੀ।

Nirbhaya CaseFile

16 ਦਸੰਬਰ 2012 ਨੂੰ 23 ਸਾਲਾ ਮੈਡੀਕਲ ਵਿਦਿਆਰਥਣ ਨਾਲ ਦਿੱਲੀ ਵਿਚ ਛੇ ਜਣਿਆਂ ਨੇ ਸਮੂਹਕ ਤੌਰ 'ਤੇ ਬਲਾਤਕਾਰ ਕੀਤਾ ਸੀ ਅਤੇ ਬਾਅਦ ਵਿਚ ਉਸ ਨੂੰ ਸੜਕ 'ਤੇ ਸੁੱਟ ਦਿਤਾ ਸੀ। ਪੀੜਤਾ ਦੀ ਸਿੰਗਾਪੁਰ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਦਰਦਨਾਕ ਘਟਨਾ ਵਿਰੁਧ ਦੇਸ਼ ਭਰ ਵਿਚ ਮੁਜ਼ਾਹਰੇ ਹੋਏ ਸਨ। ਇਸ ਕਾਂਡ ਦੇ ਚਾਰਾਂ ਦੋਸ਼ੀਆਂ 32 ਸਾਲਾ ਮੁਕੇਸ਼ ਕੁਮਾਰ ਸਿੰਘ, 25 ਸਾਲਾ ਪਵਨ ਗੁਪਤਾ, 26 ਸਾਲਾ ਵਿਨੇ ਸ਼ਰਮਾ ਅਤੇ 31 ਸਾਲਾ ਅਕਸ਼ੇ ਕੁਮਾਰ ਸਿੰਘ ਨੂੰ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਗਈ।

Nirbhaya CaseFile

ਜੇਲ ਨਿਯਮਾਂ ਮੁਤਾਬਕ ਫਾਂਸੀ ਤੋਂ ਇਕ ਦਿਨ ਪਹਿਲਾਂ ਰੱਸੀਆਂ ਅਤੇ ਫਾਂਸੀ ਦੇ ਤਖ਼ਤੇ ਦੀ ਮਜ਼ਬੂਤੀ ਜਾਂਚਣ ਲਈ ਇਨ੍ਹਾਂ ਨੂੰ 1.830 ਮੀਟਰ ਅਤੇ 2.440 ਮੀਟਰ ਦੀ ਉਚਾਈ ਤੋਂ ਸੁਟਿਆ ਜਾਂਦਾ ਹੈ। ਫਾਂਸੀ ਹੁੰਦੇ ਸਮੇਂ ਕੈਦੀਆਂ ਦੇ ਪਰਵਾਰ ਨੂੰ ਉਥੇ ਮੌਜੂਦ ਰਹਿਣ ਦੀ ਆਗਿਆ ਨਹੀਂ ਹੁੰਦੀ। ਫਾਂਸੀ ਦਿਤੇ ਜਾਣ ਅਤੇ ਲਾਸ਼ਾਂ ਨੂੰ ਉਥੋਂ ਹਟਾਉਣ ਤਕ ਬਾਕੀ ਕੈਦੀਆਂ ਨੂੰ ਉਨ੍ਹਾਂ ਦੀ ਕੋਠੜੀ ਵਿਚ ਕੈਦ ਰਖਿਆ ਜਾਂਦਾ ਹੈ। ਡਾਕਟਰ ਨੇ ਫਾਂਸੀ ਦਿਤੇ ਜਾਣ ਤੋਂ ਚਾਰ ਦਿਨ ਪਹਿਲਾਂ ਰੀਪੋਰਟ ਤਿਆਰ ਕਰਨੀ ਹੁੰਦੀ ਹੈ ਜਿਸ ਵਿਚ ਉਹ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਕੈਦੀ ਨੂੰ ਕਿੰਨੀ ਉਚਾਈ ਤੋਂ ਡੇਗਿਆ ਜਾਵੇ।

Nirbhaya CaseFile

ਹਰ ਕੈਦੀ ਲਈ ਵਖਰੇ ਤੌਰ 'ਤੇ ਦੋ ਰੱਸੀਆਂ ਵੀ ਰੱਖੀਆਂ ਜਾਂਦੀਆਂ ਹਨ। ਜਾਂਚ ਮਗਰੋਂ ਰੱਸੀ ਅਤੇ ਹੋਰ ਉਪਕਰਨਾਂ ਨੂੰ ਸਟੀਲ ਦੇ ਬਕਸੇ ਵਿਚ ਬੰਦ ਕਰ ਦਿਤਾ ਜਾਂਦਾ ਹੈ। ਜੇ ਕੈਦੀ ਚਾਹੇ ਤਾਂ ਉਹ ਜਿਸ ਧਰਮ ਵਿਚ ਵਿਸ਼ਵਾਸ ਰਖਦਾ ਹੈ ਤਾਂ ਉਸ ਧਰਮ ਨਾਲ ਸਬੰਧਤ ਪੁਜਾਰੀ, ਮੌਲਵੀ ਆਦਿ ਨੂੰ ਬੁਲਾਇਆ ਜਾ ਸਕਦਾ ਹੈ। ਫਾਂਸੀ ਵਾਲੇ ਦਿਨ ਜ਼ਿਲ੍ਹਾ ਮੈਜਿਸਟਰੇਟ ਅਤੇ ਹੋਰ ਅਧਿਕਾਰੀ ਸਵੇਰੇ ਸਵੇਰੇ ਕੈਦੀ ਨੂੰ ਉਸ ਦੀ ਕੋਠੜੀ ਵਿਚ ਮਿਲਣ ਜਾਂਦੇ ਹਨ। ਮੈਜਿਸਟਰੇਟ ਦੀ ਮੌਜੂਦਗੀ ਵਿਚ ਕੈਦੀ ਦੀ ਵਸੀਅਤ ਸਣੇ ਕਿਸੇ ਵੀ ਦਸਤਾਵੇਜ਼ 'ਤੇ ਹਸਤਾਖਰ ਕਰਾਏ ਜਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement