
ਮੁੰਬਈ ਨਗਰਪਾਲਿਕਾ ਨੇ ਕੋਵਿਡ-19 ਦੇ ਕੇਸ ਵਧਣ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ...
ਮੁੰਬਈ: ਮੁੰਬਈ ਨਗਰਪਾਲਿਕਾ ਨੇ ਕੋਵਿਡ-19 ਦੇ ਕੇਸ ਵਧਣ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਬੀਐਮਸੀ ਦੇ ਨਿਰਦੇਸ਼ਾਂ ਮੁਤਾਬਿਕ ਮਾਲ, ਰੇਲਵੇ ਸਟੇਸ਼ਨ, ਬੱਸ ਡਿਪੂ, ਖਾਊ ਗਲੀ, ਬਾਜਾਰ, ਸੈਰ-ਸਪਾਟਾ ਸਥਾਨ, ਸਰਕਾਰੀ ਦਫ਼ਤਰਾਂ ਵਰਗੀਆਂ ਭੀੜ-ਭੜੀਕੇ ਵਾਲੇ ਸਥਾਨਾਂ ਉਤੇ ਨਾਗਰਿਕਾਂ ਦੀ ਸਹਿਮਤੀ ਤੋਂ ਬਿਨ੍ਹਾਂ ਰੈਂਡਮ ਐਂਟੀਜਨ ਪ੍ਰੀਖਣ ਬੇਹਤਰੀਨ ਢੰਗ ਨਾਲ ਕੀਤਾ ਜਾਣਾ ਹੈ।
CORONA
ਜੇਕਰ ਕੋਈ ਨਾਗਰਿਕ ਪ੍ਰੀਖਣ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਨ੍ਹਾਂ ਉਤੇ ਮਹਾਮਾਰੀ ਅਧਿਨਿਯਮ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਅਧਿਸੂਚਨਾ ਜਾਰੀ ਕਰ ਆਡੀਟੋਰੀਅਮ ਨੂੰ 31 ਮਾਰਚ ਤੱਕ 50 ਫੀਸਦੀ ਦੇ ਨਾਲ ਹੀ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਨਾਲ ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਿਯਮਾਂ ਦਾ ਉਲੰਘਣ ਕੀਤ ਗਿਆ ਤਾਂ ਕੇਂਦਰ ਦੀ ਅਧਿਸੂਚਨਾ ਤੱਕ ਮਹਾਮਾਰੀ ਖਤਮ ਹੋਣ ਤੱਕ ਉਨ੍ਹਾਂ ਨੂੰ ਬੰਦ ਕੀਤਾ ਜਾ ਸਕਦਾ ਹੈ।
Coronavirus
ਇਸਦੇ ਨਾਲ ਹੀ ਸਮਾਜਿਕ, ਸੰਸਕ੍ਰਿਤਕ, ਧਾਰਮਿਕ ਸਮਾਰੋਹ ਦੀ ਆਗਿਆ ਨਹੀਂ ਹੈ। ਵਿਆਹ ਅਤੇ ਸੰਬੰਧਿਤ ਪ੍ਰੋਗਰਾਮ ਵਿਚ ਮਹਿਮਾਨਾਂ ਦੀ ਗਿਣਤੀ 50 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜੇਕਰ ਇਨ੍ਹਾਂ ਨਿਯਮਾਂ ਦਾ ਉਲੰਘਣ ਕੀਤਾ ਜਾਂਦਾ ਹੈ, ਤਾਂ ਆਯੋਜਨ ਸਥਾਨ ਦੇ ਮਾਲਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਿਸੇ ਵਿਅਕਤੀ ਦੇ ਅੰਤਿਮ ਸਸਕਾਰ ਵਿਚ 20 ਲੋਕਾਂ ਤੋਂ ਜ਼ਿਆਦਾ ਦੀ ਆਗਿਆ ਨਹੀਂ ਹੈ।