Haryana News: ਪ੍ਰੇਮੀ ਨਾਲ ਭੱਜੀ 2 ਬੱਚਿਆਂ ਦੀ ਮਾਂ, ਹੋਟਲ ਵਿਚ ਜਾ ਕੇ ਦੋਵਾਂ ਨੇ ਕੀਤਾ ਅਜਿਹਾ ਕੰਮ ਕੇ ਪੈਰਾਂ ਹੇਠੋਂ ਖਿਸਕੀ ਜ਼ਮੀਨ

By : GAGANDEEP

Published : Mar 20, 2024, 3:44 pm IST
Updated : Mar 20, 2024, 3:49 pm IST
SHARE ARTICLE
The Lovers ate poison in Ambala Haryana News in punjabi
The Lovers ate poison in Ambala Haryana News in punjabi

Haryana News: ਸਹੁਰਿਆਂ ਨੇ ਲੜਕੀ ਦੀ ਗੁੰਮਸ਼ੁਦਗੀ ਦੀ ਲਿਖਵਾਈ ਸੀ ਰਿਪੋਰਟ

The Lovers ate poison in Ambala Haryana News in punjabi: ਅੰਬਾਲਾ ਜ਼ਿਲ੍ਹੇ ਤੋਂ ਲਾਪਤਾ ਹੋਈ ਇਕ ਵਿਆਹੁਤਾ ਔਰਤ ਨੇ ਆਪਣੇ ਪ੍ਰੇਮੀ ਨਾਲ ਪੰਚਕੂਲਾ ਦੇ ਮੋਰਨੀ ਹਿੱਲ 'ਚ ਇਕ ਹੋਟਲ 'ਚ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। 18-19 ਮਾਰਚ ਦੀ ਰਾਤ ਨੂੰ ਵਿਆਹੁਤਾ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਸੁੱਤੇ ਹੋਏ ਦੇਖ ਕੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਸੀ। ਵਿਆਹੁਤਾ ਦੇ ਪਤੀ ਨੇ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪੰਚਕੂਲਾ ਦੇ ਪਿੰਡ ਜਲੌਲੀ ਦੇ ਰਹਿਣ ਵਾਲੇ ਅਮਨਦੀਪ ਅਤੇ ਵਿਆਹੁਤਾ ਦੀ ਪਛਾਣ ਪਿੰਡ ਦਾਦੂਪੁਰ ਦੀ ਵਾਸੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Haryana News: ਟਰਾਂਸਫਾਰਮਰ ਨਾਲ ਟਕਰਾਇਆ ਬੇਕਾਬੂ ਬੁਲਟ, ਦੋ ਨੌਜਵਾਨਾਂ ਦੀ ਹੋਈ ਮੌਤ

ਪੰਚਕੂਲਾ ਪੁਲਿਸ ਅਨੁਸਾਰ ਅਮਨਦੀਪ ਅਤੇ ਵਿਆਹੁਤਾ ਨੇ ਮੰਗਲਵਾਰ ਸਵੇਰੇ 9 ਵਜੇ ਰਾਏਪੁਰ ਰਾਣੀ-ਟਿਕਰਤਲ ਰੋਡ ’ਤੇ ਸਥਿਤ ਨੈਨਸੀ ਹੋਟਲ ਵਿੱਚ ਕਮਰਾ ਨੰਬਰ 203 ਲਿਆ ਸੀ। ਇੱਥੇ ਵਿਆਹੁਤਾ ਨੇ ਆਪਣੀ ਆਈਡੀ ਦਿੱਤੀ ਸੀ ਪਰ ਨੌਜਵਾਨ ਨੇ ਸਿਰਫ਼ ਆਪਣਾ ਨਾਂ ਹੀ ਦਰਜ ਕਰਵਾਇਆ ਸੀ। ਸ਼ਾਮ 5 ਵਜੇ ਤੱਕ ਵੀ ਜਦੋਂ ਦੋਵੇਂ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਸ਼ੱਕ ਹੋਣ 'ਤੇ ਪਹਿਲਾਂ ਹੋਟਲ ਸਟਾਫ ਨੇ ਫੋਨ ਕੀਤਾ, ਜਦੋਂ ਫੋਨ ਨਾ ਚੁੱਕਿਆ ਗਿਆ ਤਾਂ ਉਨ੍ਹਾਂ ਨੇ ਦਰਵਾਜ਼ੇ ਕੋਲੋਂ ਆਵਾਜ਼ ਲਗਾਈ। ਜਦੋਂ ਕਮਰਾ ਨਾ ਖੋਲ੍ਹਿਆ ਤਾਂ ਉਨ੍ਹਾਂ ਨੇ ਮੋਰਨੀ ਪੁਲਿਸ ਚੌਕੀ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ: Sidhu moose wala Parents News: ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਬੱਚੇ ਬਾਰੇ ਪੁੱਛੇ ਸਵਾਲਾਂ 'ਤੇ 'ਆਪ' ਪੰਜਾਬ ਨੇ ਦਿਤਾ ਜਵਾਬ, ਅਸੀਂ..

ਮੋਰਨੀ ਪੁਲਿਸ ਚੌਕੀ ਦੇ ਇੰਚਾਰਜ ਐਸਆਈ ਰਵੀ ਨੇ ਦੱਸਿਆ ਕਿ ਪੁਲਿਸ ਹੋਟਲ ’ਚ ਪੁੱਜੀ ਅਤੇ ਦਰਵਾਜ਼ਾ ਤੋੜ ਕੇ ਕਮਰੇ ਵਿਚ ਦਾਖ਼ਲ ਹੋਈ। ਇੱਥੇ ਵਿਆਹੁਤਾ ਔਰਤ ਦੀ ਅਰਧ ਨਗਨ ਹਾਲਤ 'ਚ ਲਾਸ਼ ਮਿਲੀ। ਦੋਵਾਂ ਨੇ ਸਲਫਾਸ ਨਿਗਲ ਲਈ ਸੀ। ਵਿਆਹੁਤਾ ਔਰਤ ਦੀ ਮੌਤ ਹੋ ਚੁੱਕੀ ਸੀ। ਜਦੋਂ ਨੌਜਵਾਨ ਸਾਹ ਲੈ ਰਿਹਾ ਸੀ, ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨੌਜਵਾਨ ਦੀ ਬੁੱਧਵਾਰ ਨੂੰ ਜੀਐਮਸੀਐਚ-16 ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਮੁਤਾਬਕ ਨੌਜਵਾਨ ਅਤੇ ਵਿਆਹੁਤਾ ਦਾ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਦੋਵੇਂ ਪਹਿਲਾਂ ਵੀ ਮਿਲ ਚੁੱਕੇ ਹਨ। 18-19 ਮਾਰਚ ਦੀ ਰਾਤ ਨੂੰ ਔਰਤ ਆਪਣੇ ਸਹੁਰੇ ਘਰੋਂ ਭੱਜ ਗਈ ਸੀ, ਜਿਸ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ। ਜਿਸ ਕਾਰਨ ਪ੍ਰੇਮੀ ਜੋੜੇ  ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

(For more news apart from 'The Lovers ate poison in Ambala Haryana News in punjabi' stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement